Home Desh Jagtar Hawara ਨੂੰ 1 ਦਿਨ ਦੀ ਪੈਰੋਲ? ਰਵਨੀਤ ਬਿੱਟੂ ਨੇ ਕੀਤਾ ਖ਼ਬਰਾਂ...

Jagtar Hawara ਨੂੰ 1 ਦਿਨ ਦੀ ਪੈਰੋਲ? ਰਵਨੀਤ ਬਿੱਟੂ ਨੇ ਕੀਤਾ ਖ਼ਬਰਾਂ ਦਾ ਖੰਡਨ

3
0

ਰਵਨੀਤ ਬਿੱਟੂ ਨੇ 1 ਦਿਨ ਦੀ ਪੈਰੋਲ ਵਾਲੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਕਿ ਉਹ ਇਸ ਮਾਮਲੇ ‘ਤੇ ਖ਼ੁਜ ਨਜ਼ਰ ਰੱਖ ਰਹੇ ਹਨ।

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਬਿਮਾਰ ਹਾਲਤ ਨੂੰ ਦੇਖਦੇ ਹੋਏ, ਪੁੱਤਰ ਨੂੰ ਪੈਰੋਲ ਦੇਣ ਦਾ ਮੁੱਦਾ ਪੰਜਾਬ ‘ਚ ਗਰਮਾਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਮੁੱਦੇ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਰਾਜਪਾਲ ਵੱਲੋਂ ਸਕਾਰਾਤਮਕ ਰਵੱਈਏ ਲਈ ਧੰਨਵਾਦ ਕੀਤਾ ਹੈ।
ਹਾਲਾਂਕਿ, ਇਸ ਸਭ ਦੇ ਵਿਚਕਾਰ ਬੀਤੇ ਦਿਨ ਤੋਂ ਕਈ ਮੀਡੀਆ ਅਧਾਰਿਆਂ ਵੱਲੋਂ ਆਪਣੇ-ਆਪਣੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਚਲਾਈ ਜਾ ਰਹੀ ਸੀ ਕਿ ਜਗਤਾਰ ਹਵਾਰਾ ਦੀ 1 ਦਿਨ ਦੀ ਪੈਰੋਲ ਮਨਜ਼ੂਰ ਹੋਈ ਹੈ, ਪਰ ਹਵਾਰਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਤੇ ਘੱਟੋ-ਘੱਟ 10 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ। ਪਰ, ਹੁਣ ਇਸ ਵਿਚਕਾਰ ਰਵਨੀਤ ਬਿੱਟੂ ਨੇ 1 ਦਿਨ ਦੀ ਪੈਰੋਲ ਵਾਲੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਕਿ ਉਹ ਇਸ ਮਾਮਲੇ ‘ਤੇ ਖ਼ੁਦ ਨਜ਼ਰ ਰੱਖ ਰਹੇ ਹਨ।

“ਮੈਂ ਇਸ ਖ਼ਬਰ ਦਾ 100 ਫ਼ੀਸਦੀ ਖੰਡਨ ਕਰਦਾ”

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇੱਕ ਦਿਨ ਵਾਲੀ ਪੈਰੋਲ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਇਸ ਮਾਮਲੇ ‘ਤੇ ਅਪਡੇਟ ਲੈ ਰਹੇ ਹਨ। ਉਨ੍ਹਾਂ ਨੇ ਸੂਤਰਾਂ ਦੇ ਹਵਾਲੇ ਤੋਂ ਚੱਲ ਰਹੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਗਤਾਰ ਹਵਾਰਾ ਦੀ ਪੈਰੋਲ ਦਾ ਮੁੱਦਾ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪ੍ਰਬੰਧ ‘ਚ ਬਹੁਤ ਏਜੰਸੀਆਂ ਲੱਗੀਆਂ ਹੋਈਆਂ ਹਨ ਤੇ ਇੱਕ ਦਿਨ ਵਾਲੀ ਪੈਰੋਲ ਦੀ ਖ਼ਬਰ ਪੂਰੀ ਤਰ੍ਹਾਂ ਦੀ ਝੂਠ ਹੈ। ਮੈਂ ਇਸ ਖ਼ਬਰ ਦਾ 100 ਫ਼ੀਸਦੀ ਖੰਡਨ ਕਰਦਾ ਹੈ।
ਬਿੱਟੂ ਨੇ ਰਾਜਪਾਲ ਨਾਲ ਮੁਲਾਕਾਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਰਾਜਪਾਲ ਨੇ ਆਪਣਾ ਕੰਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਵਾਰਾ ਨੂੰ ਪੈਰੋਲ ‘ਤੇ ਕਿਵੇਂ ਲੈ ਕੇ ਆਉਣਾ ਤੇ ਕਿਵੇਂ ਮਿਲਾਉਣਾ ਹੈ, ਇਸ ਦਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ ਅਧਿਕਾਰੀ ਹਵਾਰਾ ਨਾਲ ਗੱਲਬਾਤ ਕਰ ਰਹੇ ਹਨ ਤੇ ਪ੍ਰਬੰਧ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here