Home Desh ਬਹਿਬਲ ਕਲਾਂ ਗੋਲੀਕਾਂਡ: ਹੁਣ Vijay Sampla ਨੂੰ Chandigarh ਪੇਸ਼ ਹੋਣ SIT ਅੱਗੇ...

ਬਹਿਬਲ ਕਲਾਂ ਗੋਲੀਕਾਂਡ: ਹੁਣ Vijay Sampla ਨੂੰ Chandigarh ਪੇਸ਼ ਹੋਣ SIT ਅੱਗੇ ਪੇਸ਼ ਹੋਣ ਦਾ ਹੁਕਮ, ਸਾਂਪਲਾ ਨੇ ਫਿਰ ਦੁਹਰਾਈ ਮੰਗ

2
0

ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੇ ਐਸਐਚਓ ਮਦਨ ਸਿੰਘ ਅੱਜ ਵਿਜੇ ਸਾਂਪਲਾ ਦੇ ਘਰ ਪਹੁੰਚੇ ਸਨ।

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਮੁੜ ਐਸਆਈਟੀ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ 28 ਜੂਨ ਨੂੰ ਚੰਡੀਗੜ੍ਹ ਦੇ ਪੰਜਾਬ ਪੁਲਿਸ ਆਫ਼ਿਸਰਸ ਇੰਸਟੀਟਿਊਟ ਵਿਖੇ ਸਵੇਰੇ 11 ਵਜੇ ਪੇਸ਼ ਹੋਣ ਲਈ ਸੱਦਿਆ ਗਿਆ ਹੈ। ਦੱਸ ਦੇਈਏ ਕਿ ਇਸ ਦੋ ਪਹਿਲਾਂ ਬੀਤੇ ਦਿਨ ਹੀ ਵਿਜੇ ਸਾਂਪਲਾ ਜਲੰਧਰ ‘ਚ ਐਸਆਈਟੀ ਅੱਗੇ ਪੇਸ਼ ਹੋਏ ਸਨ, ਪਰ ਉਨ੍ਹਾਂ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਮਾਮਲੇ ਸਬੰਧਤ ਉਨ੍ਹਾਂ ਨਾਲ ਜੁੜੇ ਉਸ ਸਮੇਂ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ।
ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੇ ਐਸਐਚਓ ਮਦਨ ਸਿੰਘ ਅੱਜ ਵਿਜੇ ਸਾਂਪਲਾ ਦੇ ਘਰ ਪਹੁੰਚੇ ਸਨ। ਮਦਨ ਸਿੰਘ ਨੇ ਦੱਸਿਆ ਕੀ ਵਿਜੇ ਸਾਂਪਲਾ ਨੂੰ 28 .2026 ਚੰਡੀਗੜ੍ਹ ‘ਚ ਬੁਲਾਇਆ ਗਿਆ ਹੈ। ਹਾਲਾਂਕਿ, ਇੱਕ ਵਾਰ ਫਿਰ ਵਿਜੇ ਸਾਂਪਲਾ ਨੇ ਗੱਲ ਦੁਹਰਾਈ ਕਿ ਉਨ੍ਹਾਂ ਨੂੰ ਉਸ ਸਮੇਂ ਦਸਤਖ਼ਤ ਕੀਤੇ ਗਏ ਦਸਤਾਵੇਜ਼ ਦਿਖਾਏ ਜਾਣ, ਜਿਸ ਤੋਂ ਬਾਅਦ ਉਹ ਐਸਆਈਟੀ ਨਾਲ ਪੂਰਾ ਸਹਿਯੋਗ ਕਰਨਗੇ। ਪਰ ਦਸਤਾਵੇਜ਼ਾਂ ਤੋਂ ਬਿਨਾਂ ਉਹ ਪੇਸ਼ ਨਹੀਂ ਹੋਣਗੇ। ਐਸਆਈਟੀ ਵੱਲੋਂ 14 ਅਕਤੂਬਰ 2015 ਤੇ 21 ਅਕਤੂਬਰ, 2015 ‘ਚ ਦਰਜ ਮਾਮਲਿਆਂ ਚ ਸੰਮਨ ਜਾਰੀ ਕੀਤਾ ਗਿਆ ਹੈ।

ਬੀਤੇ ਦਿਨ ਪੇਸ਼ੀ ਤੋਂ ਬਾਅਦ ਸਾਂਪਲਾ ਦਾ ਬਿਆਨ

ਵਿਜੇ ਸਾਂਪਲਾ ਨੇ ਬੀਤੇ ਦਿਨ ਐਸਆਈਟੀ ਨੂੰ ਕੋਈ ਬਿਆਨ ਨਹੀਂ ਦਿੱਤਾ ਸੀ। ਪੇਸ਼ੀ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੰਗ ਕੀਤੀ ਕਿ ਪਹਿਲਾਂ ਉਨ੍ਹਾਂ ਨੂੰ ਕਿਸ ਵਿਸ਼ੇ ਨੂੰ ਲੈ ਕੇ ਬੁਲਾਇਆ ਗਿਆ ਹੈ, ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਸ ਦੌਰਾਨ ਐਸਆਈਟੀ ਨੇ ਆਪਣੇ ਵੱਲੋਂ ਇੱਕ ਜਨਰੇਟਡ ਬਿਆਨ ਤੇ ਜਨਰੇਟਡ ਰਿਪੋਰਟ ਦਿੱਤੀ।
ਸਾਂਪਲਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਐਸਆਈਟੀ ਨੂੰ ਕਿਹਾ ਕਿ ਇਹ ਰਿਪੋਰਟ ਤੁਹਾਡੇ ਵੱਲੋਂ ਜਨਰੇਟਡ ਹੈ, ਜਦਕਿ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਮਾਮਲੇ ਸਬੰਧੀ ਕਿਸੇ ਦਸਤਾਵੇਜ਼ ਤੇ ਉਨ੍ਹਾਂ ਦੇ ਦਸਤਖ਼ਤ ਹੋਣ, ਉਸ ਦੀ ਕੋਈ ਕਾਪੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਐਸਆਈਟੀ ਕੋਲੋਂ ਕੋਈ ਕਾਪੀ ਨਹੀਂ ਸੀ, ਪਰ ਇਸ ਦੇ ਬਾਵਜੂਦ ਮੈਨੂੰ ਪੇਸ਼ ਹੋਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਐਸਆਈਟੀ ਨੇ ਜਲਦੀ ਹੀ ਕਾਪੀ ਦੇਣ ਦੀ ਗੱਲ ਕਹੀ ਹੈ। ਸਾਂਪਲਾ ਨੇ ਕਿਹਾ ਕਿ ਉਹ ਕਾਪੀ ਦੇ ਆਧਾਰ ਤੇ, ਦਸਤਾਵੇਜ਼ ਦੇਖ ਕੇ ਹੀ ਉਹ ਬਿਆਨ ਦੇਣਗੇ।

2018 ਚ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਬਾਰੇ ਜਾਂਚ

ਐਸਆਈਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ, ਸਾਂਪਲਾ ਨੇ ਕਿਹਾ ਕਿ ਕਮੇਟੀ ਨੇ ਉਨ੍ਹਾਂ ਨੂੰ 2018 ਚ ਰਾਜਪਾਲ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਸਬੰਧ ਚ ਤਲਬ ਕੀਤਾ ਸੀ। ਸਾਂਪਲਾ ਨੇ ਦੱਸਿਆ ਕਿ ਉਹ ਉਸ ਸਮੇਂ ਪੰਜਾਬ ਪਾਰਟੀ ਦੇ ਪ੍ਰਧਾਨ ਨਹੀਂ ਸਨ, ਹਾਲਾਂਕਿ ਅਕਾਲੀ-ਭਾਜਪਾ ਗੱਠਜੋੜ ਦੌਰਾਨ ਇੱਕ ਸਾਂਝਾ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਐਸਆਈਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਮੰਗ ਪੱਤਰ ਦੀ ਇੱਕ ਕਾਪੀ ਦਿੱਤੀ ਜਾਵੇ, ਇਸ ਦੀ ਜਾਂਚ ਕਰਨ ਤੋਂ ਬਾਅਦ ਹੀ ਉਹ ਇਸ ਮਾਮਲੇ ਬਾਰੇ ਜਵਾਬ ਦੇ ਸਕਣਗੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸੰਮਨ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਸੀ। ਸਾਂਪਲਾ ਨੇ ਕਿਹਾ ਕਿ ਜਦੋਂ ਵੀ ਉਹ ਕਾਪੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਬੁਲਾਉਣਗੇ ਤਾਂ ਉਹ ਕਮੇਟੀ ਨਾਲ ਪੂਰਾ ਸਹਿਯੋਗ ਕਰਨਗੇ।
ਸਾਂਪਲਾ ਨੇ ਇਹ ਵੀ ਕਿਹਾ ਕਿ ਨਾ ਤਾਂ ਉਹ 2015 ਚ ਪ੍ਰਧਾਨ ਸਨ ਤੇ ਨਾ ਹੀ ਨਵੰਬਰ 2018 ਚ ਪ੍ਰਧਾਨ ਸਨ। ਉਨ੍ਹਾਂ ਨੇ ਕਿਹਾ ਕਿ ਉਹ 2 ਸਾਲ ਲਈ, ਅਪ੍ਰੈਲ 2016 ਤੋਂ ਅਪ੍ਰੈਲ 2018 ਚ ਪ੍ਰਧਾਨ ਸਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਮੈਮੋਰੈਂਡਮ ਦਾ ਹਿੱਸਾ ਹੋ ਸਕਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਉਨ੍ਹਾਂ ਵੱਲੋਂ ਐਸਆਈਟੀ ਤੋਂ ਮੰਗ ਕੀਤੀ ਗਈ ਕਿ ਪਹਿਲਾਂ ਉਹ ਉਸ ਦੀ ਕਾਪੀ ਦਿਖਾਉਣ ਤੇ ਫਿਰ ਹੀ ਉਹ ਬਿਆਨ ਦਰਜ ਕਰਵਾਉਣਗੇ।

LEAVE A REPLY

Please enter your comment!
Please enter your name here