Home Desh Punjab ‘ਚ ਅੱਜ ਫਿਰ ED ਦੀ ਹਲਚਲ, Arvind Kejriwal ਬੋਲੇ-...

Punjab ‘ਚ ਅੱਜ ਫਿਰ ED ਦੀ ਹਲਚਲ, Arvind Kejriwal ਬੋਲੇ- ਘਬਰਾਉਣ ਦੀ ਲੋੜ ਨਹੀਂ

7
0

 Arvind Kejriwal ਨੇ ਈਡੀ ਦੀ ਰੇਡ ਬਾਰੇ ਪੋਸਟ ਕਰਦੇ ਹੋਏ ਲਿਖਿਆ- ਈਡੀ ਪਾਰਟੀ ਪੰਜਾਬ ਦੇ ਛੋਟੇ ਹਿੰਦੂ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਪੰਜਾਬ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਵਾਰ ਫਿਰ ਹਲਚਲ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਦਾਅਵਾ ਕੀਤਾ। ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਕਿ ਈਡੀ ਪਾਰਟੀ ਅੱਜ ਫਿਰ ਪੰਜਾਬ ‘ਚ ਹਿੰਦੂ ਵਪਾਰੀਆਂ ‘ਤੇ ਛਾਪੇਮਾਰੀ ਕਰ ਰਹੀ ਹੈ।

ਘਬਰਾਉਣ ਦੀ ਲੋੜ ਨਹੀਂ: Arvind Kejriwal

ਇਸ ਵਿਚਕਾਰ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਰੇਡ ਬਾਰੇ ਪੋਸਟ ਕਰਦੇ ਹੋਏ ਲਿਖਿਆ- ਈਡੀ ਪਾਰਟੀ ਪੰਜਾਬ ਦੇ ਛੋਟੇ ਹਿੰਦੂ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੈਂ ਸਾਰੇ ਵਪਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੂਰਾ ਪੰਜਾਬ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਤੇ ਇਕੱਠੇ ਅਸੀਂ ਈਡੀ ਪਾਰਟੀ ਦਾ ਸਾਹਮਣਾ ਕਰਾਂਗੇ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਬੁਲਾਰੇ ਅਨੁਰਾਗ ਢਾਂਡਾ ਨੇ ਕਿਹਾ ਕਿ ਈਡੀ ਪਾਰਟੀ ਪੰਜਾਬ ‘ਚ ਹਿੰਦੂ ਵਪਾਰੀਆਂ ਦੇ ਮਨਾਂ ‘ਚ ਡਰ ਪੈਦਾ ਕਰਨਾ ਚਾਹੁੰਦੀ ਹੈ, ਕਿੰਨੇ ਸ਼ਰਮ ਦੀ ਗੱਲ ਹੈ ਕਿ ਹੈ ਕਿ ਹਿੰਦੂਆਂ ਤੋਂ ਵੋਟਾਂ ਮੰਗਦੇ ਹਨ, ਪਰ ਉਨ੍ਹਾਂ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ।

ਪੰਜਾਬ ਈਡੀ ਦੀ ਖੇਡ ਖ਼ਤਮ ਕਰੇਗਾ: ਸੁਸ਼ੀਲ ਗੁਪਤਾ

ਇਸੇ ਤਰ੍ਹਾਂ, ਆਮ ਆਦਮੀ ਪਾਰਟੀ ਦੇ ਹਰਿਆਣਾ ਪ੍ਰਧਾਨ ਸੁਸ਼ੀਲ ਕੁਮਾਰ ਗੁਪਤਾ ਵੱਲੋਂ ਵੀ ਈਡੀ ਬਾਰੇ ਇੱਕ ਬਿਆਨ ਆਇਆ ਹੈ। ਕੇਜਰੀਵਾਲ ਦੀ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ- ਪੰਜਾਬ ਹੀ ਈਡੀ ਪਾਰਟੀ ਦੀ ਖੇਡ ਖ਼ਤਮ ਕਰਨ ਦੀ ਸ਼ੁਰੂਆਤ ਕਰੇਗਾ।

LEAVE A REPLY

Please enter your comment!
Please enter your name here