Home latest News ਸੱਚੀ ‘ਚ ਵਿਆਹ ਕਰ ਲਿਆ ਕੀ? ਹੱਥਾਂ ‘ਚ ਹਰੀ ਚੂੜੀਆਂ, ਗਲੇ ‘ਚ...

ਸੱਚੀ ‘ਚ ਵਿਆਹ ਕਰ ਲਿਆ ਕੀ? ਹੱਥਾਂ ‘ਚ ਹਰੀ ਚੂੜੀਆਂ, ਗਲੇ ‘ਚ ਮੰਗਲਸੂਤਰ… Kangana Ranaut ਦੇ ਨਵੇਂ ਲੁੱਕ ਨੂੰ ਦੇਖ ਹੈਰਾਨ ਹੋਏ ਲੋਕ

11
0

ਕੰਗਨਾ ਰਣੌਤ ਆਮ ਤੌਰ ਤੇ ਆਪਣੇ ਬੇਬਾਕ ਅੰਦਾਜ਼ ਅਤੇ ਬਿਆਨਾਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ।

ਬਾਲੀਵੁੱਡ ਅਦਾਕਾਰਾ ਅਤੇ ਰਾਜਨੀਤਿਕ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਉਹ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ, ਪਰ ਇਸਦਾ ਕਾਰਨ ਕੋਈ ਬਿਆਨ ਨਹੀਂ ਸਗੋਂ ਉਨ੍ਹਾਂ ਦਾ ਨਵਾਂ ਲੁੱਕ ਹੈ। ਪਿਛਲੇ ਦਿਨਾਂ ਕੰਗਨਾ ਰਣੌਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਲਿੱਪ ਨੇ ਇੰਟਰਨੈੱਟ ਤੇ ਲੋਕਾਂ ਦਾ ਧਿਆਨ ਖਿੱਚ ਲਿਆ ਹੈ। ਇਸ ਵੀਡੀਓ ਵਿੱਚ ਕੰਗਨਾ ਰਣੌਤ ਦਾ ਵਿਆਹਸ਼ੁਦਾ ਔਰਤ ਵਾਲਾ ਅੰਦਾਜ਼ ਨਜ਼ਰ ਆਇਆ, ਜਿਸਨੂੰ ਦੇਖ ਕੇ ਲੋਕ ਵੱਖ-ਵੱਖ ਅੰਦਾਜ਼ੇ ਲਗਾਉਣ ਲੱਗ ਪਏ। ਕੁਝ ਲੋਕਾਂ ਨੇ ਤਾਂ ਇਹ ਵੀ ਪੁੱਛ ਲਿਆ ਕਿ ਕੀ ਕੰਗਨਾ ਰਣੌਤ ਨੇ ਗੁਪਤ ਤੌਰ ਤੇ ਵਿਆਹ ਕਰ ਲਿਆ ਹੈ।
ਕੰਗਨਾ ਰਣੌਤ ਦਾ ਵੀਡੀਓ ਇੰਟਰਨੈੱਟ ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਦੇ ਹੱਥਾਂ ਵਿੱਚ ਚੂੜੀਆਂ, ਗਲੇ ਵਿੱਚ ਮੰਗਲਸੂਤਰ ਅਤੇ ਮੱਥੇ ਤੇ ਬਿੰਦੀ ਦਿਖਾਈ ਦੇ ਰਹੀ ਹੈ। ਇਸਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਕਹਿ ਰਹੇ ਹਨ ਕਿ ਕੀ ਉਨ੍ਹਾਂ ਨੇ ਵਿਆਹ ਕਰ ਲਿਆ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਲੁੱਕ ਉਨ੍ਹਾਂ ਦੀ ਕਿਸੇ ਫਿਲਮ ਦਾ ਹਿੱਸਾ ਹੋ ਸਕਦਾ ਹੈ।

ਕੰਗਨਾ ਰਣੌਤ ਦਾ ਨਵਾਂ ਵੀਡੀਓ

ਬੀਤੇ ਦਿਨ ਕੰਗਨਾ ਰਣੌਤ ਇੱਕ ਘਰ ਤੋਂ ਨਿਕਲਦੀ ਹੋਈ ਨਜ਼ਰ ਆਈ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਕਿਊਰਿਟੀ ਟੀਮ ਵੀ ਉਥੇ ਮੌਜੂਦ ਸੀ। ਵੀਡੀਓ ਵਿੱਚ ਕੰਗਨਾ ਰਣੌਤ ਲਾਈਟ ਪਿੰਕ ਰੰਗ ਦਾ ਸੂਟ-ਸਲਵਾਰ ਪਹਿਨੇ ਹੋਏ ਦਿਖਾਈ ਦਿੱਤੀ, ਹੱਥਾਂ ਵਿੱਚ ਹਰੀਆਂ ਚੂੜੀਆਂ, ਗਲੇ ਵਿੱਚ ਮੰਗਲਸੂਤਰ ਅਤੇ ਮੱਥੇ ਤੇ ਕਾਲੀ ਬਿੰਦੀ ਲਗਾਈ ਹੋਈ ਸੀ। ਹਾਲਾਂਕਿ, ਅਦਾਕਾਰ ਨੇ ਨਿਕਲਦੇ ਸਮੇਂ ਪੈਪਰਾਜ਼ੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਸਿੱਧਾ ਜਾ ਕੇ ਗੱਡੀ ਵਿੱਚ ਬੈਠ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਜਦਕਿ ਜ਼ਿਆਦਾਤਰ ਲੋਕ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ।

ਲੋਕਾਂ ਨੇ ਦਿੱਤੇ ਅਜਿਹੇ ਰਿਐਕਸ਼ਨ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, ਮੰਗਲਸੂਤਰ? ਕੀ ਕੰਗਨਾ ਨੇ ਵਿਆਹ ਕਰ ਲਿਆ? ਦੂਜੇ ਨੇ ਲਿਖਿਆ, ਮੈਨੂੰ ਲੱਗਦਾ ਹੈ ਕਿ ਉਹ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਜੋ ਵੀ ਉਹ ਖੁਸ਼ਕਿਸਮਤ ਸ਼ਖ਼ਸ ਹੈ, ਕੰਗਨਾ ਲਈ ਚੰਗਾ ਹੈ, ਆਸ ਹੈ ਕਿ ਉਹ ਖੁਸ਼ਹਾਲ ਜੀਵਨ ਜਿਉਣ।

LEAVE A REPLY

Please enter your comment!
Please enter your name here