Home Desh ਜੰਗ ਦਾ ਮੈਦਾਨ ਨਹੀਂ ਛੱਡਾਂਗੇ… ਨੇਤਨਯਾਹੂ ਦੀ ਕੂਟਨੀਤਕ ਹਾਰ ਤੋਂ ਭੜਕਿਆ ਇਜ਼ਰਾਈਲ,...

ਜੰਗ ਦਾ ਮੈਦਾਨ ਨਹੀਂ ਛੱਡਾਂਗੇ… ਨੇਤਨਯਾਹੂ ਦੀ ਕੂਟਨੀਤਕ ਹਾਰ ਤੋਂ ਭੜਕਿਆ ਇਜ਼ਰਾਈਲ, ਈਰਾਨ ਡੀਲ ਨੂੰ ਨਕਾਰਿਆ

3
0

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਕੂਟਨੀਤਕ ਹਾਰ ਨੂੰ ਦੇਖਦਿਆਂ ਤੇਲ ਅਵੀਵ ਨੇ ਇੱਕ ਵੱਡਾ ਫੈਸਲਾ ਲਿਆ ਹੈ।

ਈਰਾਨ ਅਤੇ ਅਮਰੀਕਾ ਵਿਚਕਾਰ ਹੋਏ ਪ੍ਰਮਾਣੂ ਸਮਝੌਤੇ ਨੂੰ ਇਜ਼ਰਾਈਲ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਫੋਨ ਕਾਲ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨੇਤਨਯਾਹੂ ਨੇ ਟਰੰਪ ਨੂੰ ਦੱਸਿਆ ਕਿ ਇਜ਼ਰਾਈਲੀ ਫੌਜਾਂ ਲੇਬਨਾਨ ਤੋਂ ਪਿੱਛੇ ਨਹੀਂ ਹਟਣਗੀਆਂ। ਇਜ਼ਰਾਈਲ ਈਰਾਨ ਪ੍ਰਮਾਣੂ ਸਮਝੌਤੇ ਨੂੰ ਮੰਣਨ ਲਈ ਬੱਝਿਆ ਨਹੀਂ ਹੋਇਆ ਹੈ।
ਸਮਝੌਤੇ ਵਿੱਚ ਅਲੱਗ-ਥਲੱਗ ਹੋਣ ਤੋਂ ਬਾਅਦ ਇਜ਼ਰਾਈਲ ਨੇ ਇਹ ਕਦਮ ਚੁੱਕਿਆ ਹੈ। ਦਰਅਸਲ, ਅਮਰੀਕਾ ਨੇ ਈਰਾਨ ਸੌਦੇ ਵਿੱਚ ਤੇਲ ਅਵੀਵ ਦੀਆਂ ਕੋਈ ਵੀ ਸ਼ਰਤਾਂ ਸ਼ਾਮਲ ਨਹੀਂ ਕੀਤੀਆਂ ਹਨ। ਇਸ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਲਈ ਇੱਕ ਝਟਕਾ ਮੰਨਿਆ ਜਾ ਰਿਹਾ ਹੈ।

ਈਰਾਨ ਡੀਲ ਨੇਤਨਯਾਹੂ ਦੀ ਸਭ ਤੋਂ ਵੱਡੀ ਹਾਰ ਕਿਵੇਂ?

1. ਜਦੋਂ ਈਰਾਨ ਨਾਲ ਸੌਦੇ ‘ਤੇ ਗੱਲਬਾਤ ਹੋ ਰਹੀ ਸੀ, ਤਾਂ ਅਮਰੀਕਾ ਨੇ ਇਜ਼ਰਾਈਲ ਨੂੰ ਇਸ ਤੋਂ ਬਾਹਰ ਕਰ ਦਿੱਤਾ, ਜਿਸਦੇ ਨਤੀਜੇ ਵਜੋਂ ਇਜ਼ਰਾਈਲ ਦੀਆਂ ਸ਼ਰਤਾਂ ਡੀਲ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ। ਇਨ੍ਹਾਂ ਵਿੱਚ ਈਰਾਨ ਦੇ ਪ੍ਰੌਕਸੀ ਨੂੰ ਖਤਮ ਕਰਨਾ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਵਿਕਾਸ ‘ਤੇ ਪਾਬੰਦੀ ਸ਼ਾਮਲ ਹੈ।
2. ਈਰਾਨ ਨਾਲ ਸਮਝੌਤੇ ਦੀਆਂ ਸ਼ਰਤਾਂ ਵਿੱਚ ਲੇਬਨਾਨ ਦਾ ਮੁੱਦਾ ਵੀ ਸ਼ਾਮਲ ਹੈ। ਇਸਦਾ ਮਤਲਬ ਹੈ ਕਿ ਇਜ਼ਰਾਈਲ ਲੇਬਨਾਨ ‘ਤੇ ਹਮਲਾ ਨਹੀਂ ਕਰ ਸਕਦਾ। ਦੂਜੇ ਪਾਸੇ, ਇਸਨੂੰ ਕੋਈ ਗਰੰਟੀ ਨਹੀਂ ਮਿਲੀ ਹੈ ਕਿ ਹਿਜ਼ਬੁੱਲਾ ਇਸ ‘ਤੇ ਹਮਲਾ ਨਹੀਂ ਕਰੇਗਾ। ਇਸ ਤੋਂ ਇਲਾਵਾ, ਇਜ਼ਰਾਈਲੀ ਫੌਜਾਂ ਨੂੰ ਲੇਬਨਾਨ ਤੋਂ ਪਿੱਛੇ ਵੀ ਹਟਣਾ ਪਵੇਗਾ।
3. ਯੁੱਧ ਦੀ ਸ਼ੁਰੂਆਤ ਵਿੱਚ, ਨੇਤਨਯਾਹੂ ਨੇ ਐਕਸਿਸ ਆਫ ਰੈਸਿਸਡੇਂਟ (ਵਿਰੋਧ ਦੀ ਧੁਰੀ) ਦੇਸ਼ਾਂ ਵਿੱਚ ਤਖ਼ਤਾ ਪਲਟਣ ਦੀ ਗੱਲ ਕਹੀ ਸੀ ਅਤੇ ਸਾਰੇ ਦੁਸ਼ਮਣਾਂ ਨੂੰ ਕੁਚਲਣ ਦਾ ਵਾਅਦਾ ਕੀਤਾ, ਪਰ ਉਹ ਇਸਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ। ਇਸਲਾਮੀ ਗਣਰਾਜ ਦੀ ਅਜੇ ਵੀ ਈਰਾਨ ਵਿੱਚ ਸਰਕਾਰ ਹੈ। ਇਸੇ ਤਰ੍ਹਾਂ, ਹਿਜ਼ਬੁੱਲਾ ਲੇਬਨਾਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੈ।

4. ਇਜ਼ਰਾਈਲ ਨੇ ਈਰਾਨ ਯੁੱਧ ਵਿੱਚ 12 ਅਰਬ ਡਾਲਰ ਖਰਚ ਕੀਤੇ। ਸ਼ੁਰੂ ਵਿੱਚ, ਉਸਨੂੰ ਅਮਰੀਕਾ ਤੋਂ ਪੂਰਾ ਸਮਰਥਨ ਮਿਲਿਆ, ਪਰ ਆਖਰੀ ਸਮੇਂ ‘ਤੇ, ਅਮਰੀਕਾ ਨੇ ਉਸਨੂੰ ਛੱਡ ਦਿੱਤਾ। ਇਸ ਤੋਂ ਇਲਾਵਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮੌਕਿਆਂ ‘ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਨੇਤਨਯਾਹੂ ਟਰੰਪ ਨੂੰ ਜਵਾਬ ਤੱਕ ਨਹੀਂ ਦੇ ਸਕੇ।

ਵੱਡਾ ਸਵਾਲ: ਅੱਗੇ ਕੀ ਹੋਵੇਗਾ?

ਇਜ਼ਰਾਈਲ ਨੇ ਕਿਹਾ ਹੈ ਕਿ ਉਹ ਲੇਬਨਾਨ ਤੋਂ ਪਿੱਛੇ ਨਹੀਂ ਹਟੇਗਾ। ਇਸਦਾ ਮਤਲਬ ਹੈ ਕਿ ਇਜ਼ਰਾਈਲ ਆਉਣ ਵਾਲੇ ਦਿਨਾਂ ਵਿੱਚ ਲੇਬਨਾਨ ‘ਤੇ ਹਮਲਾ ਕਰ ਸਕਦਾ ਹੈ। ਈਰਾਨ ਇਸਦੇ ਵਿਰੋਧ ਵਿੱਚ ਡੀਲ ਤੋੜ ਸਕਦਾ ਹੈ। ਹਾਲਾਂਕਿ, ਟਰੰਪ ਨੇ ਇੱਕ ਦਿਨ ਪਹਿਲਾਂ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਇਜ਼ਰਾਈਲ ਦੀ ਹੌਂਦ ਉਨ੍ਹਾਂ ਦੇ ਕਾਰਨ ਹੀ ਹੈ।
ਦੂਜੇ ਪਾਸੇ, ਕੁਝ ਅਮਰੀਕੀ ਰਿਫਿਊਲਿੰਗ ਜਹਾਜ਼ ਤੇਲ ਅਵੀਵ ਹਵਾਈ ਅੱਡੇ ‘ਤੇ ਖੜ੍ਹੇ ਹਨ। ਇਜ਼ਰਾਈਲ ਦੇ ਟਰਾਂਸਪੋਰਟ ਮੰਤਰੀ ਨੇ ਇਨ੍ਹਾਂ ਜਹਾਜ਼ਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here