Home latest News Jalandhar ਦੇ ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ, ਪੰਜਾਬ...

Jalandhar ਦੇ ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ, ਪੰਜਾਬ ਦੇ ਕੁੱਲ 4 ਪਲੇਅਰ ਚੁਣੇ ਗਏ

7
0

ਅਰਜੁਨ ਰਾਜਪੂਤ ਨੇ ਘਰੇਲੂ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਸਿਲੈਕਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਜਲੰਧਰ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਅਰਜੁਨ ਰਾਜਪੂਤ ਨੂੰ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਸਿਲੈਕਟ (ਚੁਣਿਆ) ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਉਸ ਨੂੰ ਸ਼੍ਰੀਲੰਕਾ ਦੌਰੇ ਲਈ ਐਲਾਨੀ ਗਈ ਟੀਮ ‘ਚ ਸ਼ਾਮਲ ਕੀਤਾ ਹੈ। ਉਨ੍ਹਾਂ ਦੀ ਸਿਲੈਕਸ਼ਨ ਨਾਲ ਉਸ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।
ਅਰਜੁਨ ਰਾਜਪੂਤ ਨੇ ਘਰੇਲੂ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਸਿਲੈਕਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੂਚ ਬਿਹਾਰ ਟਰਾਫ਼ੀ ‘ਚ ਕੇਰਲ ਵਿਰੁੱਧ ਦੋਹਰਾ ਸੈਂਕੜਾ ਤੇ ਇੱਕ ਮੁਕਾਬਲੇ ‘ਚ ਸੌਰਾਸ਼ਟਰ ਵਿਰੁੱਧ 121 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਉਨ੍ਹਾਂ ਨੂੰ ਪਹਿਚਾਣ ਦਵਾਈ। ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ, ਉਨ੍ਹਾਂ ਨੂੰ ਭਾਰਤੀ ਅੰਡਰ-19 ਟੀਮ ‘ਚ ਜਗ੍ਹਾ ਮਿਲੀ।
ਦੱਸ ਦੇਈਏ ਕਿ, ਸ਼੍ਰੀਲੰਕਾ ਦੌਰੇ ਲਈ ਪੰਜਾਬ ਦੇ ਚਾਰ ਖਿਡਾਰੀਆਂ ਨੂੰ ਭਾਰਤੀ ਅੰਡਰ-19 ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਪਟਿਆਲਾ ਤੋਂ ਸਾਗਰ ਵਿਰਕ, ਜਲੰਧਰ ਤੋਂ ਅਰਜੁਨ ਰਾਜਪੂਤ, ਲੁਧਿਆਣਾ ਤੋਂ ਅਨਮੋਲਜੀਤ ਸਿੰਘ ਤੇ ਰੋਪੜ ਤੋਂ ਈਸ਼ਾਨ ਸੂਦ ਨੂੰ ਚੁਣਿਆ ਗਿਆ ਹੈ।।

ਅਰਜੁਨ 7 ਸਾਲ ਦੀ ਉਮਰ ‘ਚ ਕ੍ਰਿਕਟ ਸ਼ੁਰੂ ਕੀਤਾ

ਜਲੰਧਰ ਦੇ ਰਾਮ ਨਗਰ ਦੇ ਵਸਨੀਕ, ਅਰਜੁਨ ਨੇ ਸਿਰਫ਼ 7 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਉਸ ਦੇ ਪਹਿਲੇ ਕੋਚ, ਵਿਕਰਮ ਸਿੱਧੂ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਸ਼ੁਰੂਆਤੀ ਮਾਰਗਦਰਸ਼ਨ ਪ੍ਰਦਾਨ ਕੀਤਾ। ਉਨ੍ਹਾਂ ਨੇ ਅਰਜੁਨ ਨੂੰ ਸਭ ਤੋਂ ਪਹਿਲਾ ਕ੍ਰਿਕਟ ਬੈਟ ਵੀ ਸਪਾਂਸਰ ਕੀਤਾ ਸੀ।
ਅਰਜੁਨ ਨੇ ਜਲੰਧਰ ‘ਚ ਪੀਏਪੀ ਅਕੈਡਮੀ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ‘ਚ ਆਪਣੇ ਕ੍ਰਿਕਟ ਹੁਨਰ ਨੂੰ ਹੋਰ ਨਿਖਾਰਿਆ। ਖੇਡ ਪ੍ਰਤੀ ਉਨ੍ਹਾਂ ਦੀ ਮਿਹਨਤ ਨੂੰ ਪਛਾਣਦੇ ਹੋਏ, ਇੱਕ ਪ੍ਰਾਈਵੇਟ ਸਕੂਲ ਨੇ ਉਨ੍ਹਾਂ ਨੂੰ 100 ਫ਼ੀਸਦੀ ਸਕਾਲਰਸ਼ਿਪ ਦਿੱਤੀ। ਉਨ੍ਹਾਂ ਨੇ ਆਪਣੀ ਅਕਾਦਮਿਕ ਤੇ ਕ੍ਰਿਕਟ ਕਰੀਅਰ ਦੋਵਾਂ ਨੂੰ ਅੱਗੇ ਵਧਾਇਆ। 2007 ‘ਚ ਜਨਮਿਆ, ਅਰਜੁਨ ਰਾਜਪੂਤ ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ।

ਪਿਤਾ ਛੋਲੇ-ਕੁਲਚੇ ਦੇ ਰੇਹੜੀ ਲਗਾਉਂਦੇ

ਅਰਜੁਨ ਦੀ ਕਹਾਣੀ ਸੰਘਰਸ਼ ਤੇ ਸਖ਼ਤ ਮਿਹਨਤ ਦੀ ਕਹਾਣੀ ਹੈ। ਉਨ੍ਹਾਂ ਦੇ ਪਿਤਾ, ਹੋਤੀ ਰਾਮ, ਜਲੰਧਰ ‘ਚ ਡੀਏਵੀ ਕਾਲਜ ਦੇ ਨੇੜੇ ਇੱਕ ਛੋਲੇ-ਕੁਲਚੇ ਦੀ ਰੇਹੜੀ ਲਗਾਉਂਦੇ ਹਨ। ਸੀਮਤ ਆਮਦਨ ਦੇ ਬਾਵਜੂਦ, ਉਨ੍ਹਾਂ ਨੇ ਕਦੇ ਵੀ ਆਪਣੇ ਪੁੱਤਰ ਦੇ ਕ੍ਰਿਕਟਰ ਬਣਨ ਦੇ ਸੁਪਨੇ ਨੂੰ ਮਰਨ ਨਹੀਂ ਦਿੱਤਾ ਤੇ ਹਰ ਸੰਭਵ ਸਹਾਇਤਾ ਦਿੱਤੀ।

LEAVE A REPLY

Please enter your comment!
Please enter your name here