Home Desh Jalandhar’ ਦੇ ਕ੍ਰਿਸ਼ ਭਗਤ ਤੇ ਰਘੁ ਸ਼ਰਮਾ ਨੇ ਵਧਾਇਆ ਮਾਣ, IPL ਤੋਂ...

Jalandhar’ ਦੇ ਕ੍ਰਿਸ਼ ਭਗਤ ਤੇ ਰਘੁ ਸ਼ਰਮਾ ਨੇ ਵਧਾਇਆ ਮਾਣ, IPL ਤੋਂ ਵਾਪਸੀ ਤੋਂ ਬਾਅਦ ਭਰਵਾਂ ਸਵਾਗਤ

7
0

ਕ੍ਰਿਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਭਾਰਤੀ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਨਾਲ ਵੀ ਹੋਈ।

21 ਸਾਲਾ ਕ੍ਰਿਕਟਰ ਕ੍ਰਿਸ਼ ਭਗਤ IPL ਨਾਲ ਜੁੜੇ ਆਪਣੇ ਸਫ਼ਰ ਤੋਂ ਬਾਅਦ ਜਦੋਂ ਜਲੰਧਰ ਵਾਪਸ ਪਹੁੰਚੇ ਤਾਂ ਪਰਿਵਾਰ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਏਅਰਪੋਰਟ ਤੇ ਪਰਿਵਾਰਕ ਮੈਂਬਰ ਪਹਿਲਾਂ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਘਰ ਪਹੁੰਚਣ ਤੇ ਇਲਾਕੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇਣ ਵਾਲਿਆਂ ਦੀ ਲੰਮੀ ਕਤਾਰ ਲੱਗ ਗਈ। ਕ੍ਰਿਸ਼ ਨੇ ਦੱਸਿਆ ਕਿ ਉਹ ਸਿਰਫ਼ 5 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਹੇ ਹਨ ਅਤੇ ਲਗਾਤਾਰ ਮਿਹਨਤ ਨਾਲ ਇਹ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਚ ਦੀ ਰਹਿਨੁਮਾਈ ਅਤੇ ਪਰਿਵਾਰ ਦੇ ਸਹਿਯੋਗ ਨੇ ਉਨ੍ਹਾਂ ਨੂੰ IPL ਤੱਕ ਪਹੁੰਚਾਇਆ।
ਕ੍ਰਿਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਭਾਰਤੀ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਨਾਲ ਵੀ ਹੋਈ। ਜਿਨ੍ਹਾਂ ਤੋਂ ਉਨ੍ਹਾਂ ਨੂੰ ਕਾਫ਼ੀ ਪ੍ਰੇਰਣਾ ਮਿਲੀ। ਇਸ ਦੇ ਨਾਲ ਹੀ ਰੋਹੀਤ ਸ਼ਰਮਾ ਵੱਲੋਂ ਦਿੱਤੇ ਗਏ ਟਿੱਪਸ ਉਨ੍ਹਾਂ ਲਈ ਯਾਦਗਾਰ ਰਹੇ। ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੇ ਆਪਣੇ ਭਤੀਜੇ ਕ੍ਰਿਸ਼ ਭਗਤ ਦੀ ਸਫਲਤਾ ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕ੍ਰਿਸ਼ ਹੋਰ ਵੱਡੀਆਂ ਉਚਾਈਆਂ ਛੂਹਣਗੇ।

ਆਦਮਪੁਰ ਏਅਰਪੋਰਟ ਤੇ ਕ੍ਰਿਕਟਰ ਰਘੁ ਸ਼ਰਮਾ ਦਾ ਸ਼ਾਨਦਾਰ ਸਵਾਗਤ

ਕ੍ਰਿਕਟਰ ਰਘੁ ਸ਼ਰਮਾ ਦੇ ਆਦਮਪੁਰ ਏਅਰਪੋਰਟ ਪਹੁੰਚਣ ਤੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੁੰਬਈ ਤੋਂ ਆਈ ਫਲਾਈਟ ਰਾਹੀਂ ਜਿਵੇਂ ਹੀ ਉਹ ਏਅਰਪੋਰਟ ਤੇ ਉਤਰੇ, ਉਥੇ ਮੌਜੂਦ ਸੈਂਕੜੇ ਫੈਨਜ਼ ਨੇ ਫੁੱਲਾਂ ਦੀਆਂ ਮਾਲਾਵਾਂ ਨਾਲ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਭਾਰਤੀ ਵਿਮਾਨ ਪੱਤਨ ਪ੍ਰਾਧਿਕਰਣ ਵੱਲੋਂ ਮੈਨੇਜਰ ਇਲੈਕਟ੍ਰਿਕਲ ਸੂਰਜ ਯਾਦਵ ਅਤੇ ਸੂਰਿਆ ਪ੍ਰਤਾਪ ਸਿੰਘ ਨੇ ਵੀ ਰਘੁ ਸ਼ਰਮਾ ਦਾ ਸਨਮਾਨ ਕੀਤਾ।
ਰਘੁ ਦੇ ਸਵਾਗਤ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਲਗਭਗ 200 ਪ੍ਰਸ਼ੰਸਕ ਏਅਰਪੋਰਟ ਤੇ ਮੌਜੂਦ ਰਹੇ। ਪ੍ਰਸ਼ੰਸਕਾਂ ਨੇ ਆਪਣੇ ਮਨਪਸੰਦ ਕ੍ਰਿਕਟਰ ਨਾਲ ਤਸਵੀਰਾਂ ਵੀ ਖਿੱਚਵਾਈਆਂ ਅਤੇ ਉਨ੍ਹਾਂ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ। ਰਘੁ ਸ਼ਰਮਾ ਨੇ ਕਿਹਾ ਕਿ ਲੋਕਾਂ ਦਾ ਪਿਆਰ ਹੀ ਉਨ੍ਹਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਹੌਸਲਾ ਦਿੰਦਾ ਹੈ ਅਤੇ ਉਹ ਅੱਗੇ ਵੀ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਮਿਹਨਤ ਕਰਦੇ ਰਹਿਣਗੇ।

LEAVE A REPLY

Please enter your comment!
Please enter your name here