ਪਿਛਲੇ 24 ਦਿਨਾਂ ਤੋਂ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਬੋਧਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 2 ਵਜੇ ਲੋਕ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪੀਐਮ ਮੋਦੀ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਨਾਲ ਸਬੰਧਤ ਪ੍ਰਮੁੱਖ ਘਟਨਾਵਾਂ ਅਤੇ ਰਣਨੀਤਕ ਪਹਿਲੂਆਂ ‘ਤੇ ਬੋਲਣਗੇ ਅਤੇ ਭਾਰਤ ਦਾ ਰੁਖ ਸਪੱਸ਼ਟ ਕਰਨਗੇ।ਦਰਅਸਲ, ਪਿਛਲੇ 24 ਦਿਨਾਂ ਤੋਂ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਬੋਧਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਜਿਸ ਵਿੱਚ ਉਹ ਵਿਸ਼ਵਵਿਆਪੀ ਤਣਾਅ ਦਾ ਭਾਰਤੀ ਅਰਥਵਿਵਸਥਾ ਅਤੇ ਸਪਲਾਈ ਚੇਨ (Supply Chain) ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ।
ਕਿਉਂਕਿ, ਪੀਐਮ ਮੋਦੀ ਦਾ ਇਹ ਸੰਬੋਧਨ ਹਾਲ ਹੀ ਵਿੱਚ ਸਰਕਾਰ ਦੁਆਰਾ ਦੇਸ਼ ਦੀ ਅਰਥਵਿਵਸਥਾ, ਸਪਲਾਈ ਚੇਨਾਂ ਅਤੇ ਜ਼ਰੂਰੀ ਵਸਤਾਂ ‘ਤੇ ਸੰਕਟ ਦੇ ਪ੍ਰਭਾਵ ਦੀ ਸਮੀਖਿਆ ਕਰਨ ਅਤੇ ਨਾਗਰਿਕਾਂ ਤੇ ਕਾਰੋਬਾਰਾਂ ਲਈ ਰੁਕਾਵਟਾਂ ਨੂੰ ਘੱਟ ਕਰਨ ਦੇ ਉਪਾਵਾਂ ‘ਤੇ ਚਰਚਾ ਕਰਨ ਤੋਂ ਬਾਅਦ ਹੋ ਰਿਹਾ ਹੈ।
ਮੰਤਰਾਲਿਆਂ ਦੀ ਤਿਆਰੀ ਅਤੇ ਸਮੀਖਿਆ
ਪੀਐਮਓ (PMO) ਅਨੁਸਾਰ, ਕੈਬਨਿਟ ਸਕੱਤਰ ਨੇ ਹਾਲ ਹੀ ਵਿੱਚ ਵਿਸ਼ਵਵਿਆਪੀ ਸਥਿਤੀ ਵਿੱਚ ਹੋ ਰਹੇ ਬਦਲਾਅ ਅਤੇ ਹੁਣ ਤੱਕ ਚੁੱਕੇ ਗਏ ਰਾਹਤ ਕਦਮਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਯੋਜਨਾਬੱਧ ਉਪਾਵਾਂ ‘ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਇਸ ਸਮੀਖਿਆ ਵਿੱਚ ਹੇਠ ਲਿਖੇ ਖੇਤਰਾਂ ‘ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਗਿਆ:
-
-
ਖੇਤੀਬਾੜੀ ਅਤੇ ਖਾਦ (Fertilizers)
-
-
ਖੁਰਾਕ ਸੁਰੱਖਿਆ ਅਤੇ ਪੈਟਰੋਲੀਅਮ
-
-
ਬਿਜਲੀ ਅਤੇ ਲਘੂ ਤੇ ਦਰਮਿਆਨੇ ਉਦਯੋਗ (MSME)
-
-
ਨਿਰਯਾਤਕ, ਸ਼ਿਪਿੰਗ ਅਤੇ ਵਪਾਰ
ਨਾਗਰਿਕਾਂ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਐਤਵਾਰ ਨੂੰ ਕੈਬਨਿਟ ਕਮੇਟੀ ਆਫ ਸਕਿਓਰਿਟੀ (CCS) ਦੀ ਬੈਠਕ ਬੁਲਾਈ, ਜਿਸ ਵਿੱਚ ਈਰਾਨ ਵਿੱਚ ਜਾਰੀ ਜੰਗ ਦੇ ਮੱਦੇਨਜ਼ਰ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਊਰਜਾ ਸੁਰੱਖਿਆ ਯਕੀਨੀ ਬਣਾਉਣ ਲਈ ਲੰਬੇ ਸਮੇਂ ਦੇ ਅਤੇ ਥੋੜ੍ਹੇ ਸਮੇਂ ਦੇ ਉਪਾਵਾਂ ‘ਤੇ ਚਰਚਾ ਕੀਤੀ ਗਈ।
ਦੇਸ਼ ਦੀ ਸਰਵਉੱਚ ਸੁਰੱਖਿਆ ਅਤੇ ਰਣਨੀਤਕ ਮਾਮਲਿਆਂ ਦੀ ਫੈਸਲਾ ਲੈਣ ਵਾਲੀ ਸੰਸਥਾ CCS ਨੇ ਆਮ ਆਦਮੀ ਲਈ ਭੋਜਨ, ਊਰਜਾ ਅਤੇ ਬਾਲਣ (Fuel) ਸੁਰੱਖਿਆ ਸਮੇਤ ਮਹੱਤਵਪੂਰਨ ਵਸਤੂਆਂ ਦੀ ਉਪਲਬਧਤਾ ਦਾ ਵਿਸਤ੍ਰਿਤ ਮੁਲਾਂਕਣ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸੰਘਰਸ਼ ਇੱਕ ਬਦਲਦੀ ਹੋਈ ਸਥਿਤੀ ਹੈ ਅਤੇ ਇਸ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੈ। ਅਜਿਹੀ ਸਥਿਤੀ ਵਿੱਚ, ਨਾਗਰਿਕਾਂ ਨੂੰ ਇਸ ਸੰਘਰਸ਼ ਦੇ ਪ੍ਰਭਾਵ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ।