Home Desh Phagwara ਦੇ ਗੁਰਦੁਆਰਾ ਸਾਹਿਬ ਦੇ ਬਾਹਰ ਦੇਰ ਰਾਤ ਧਮਾਕਾ! ਨਿਕਲੇ ਬਾਹਰ ਤਾਂ...

Phagwara ਦੇ ਗੁਰਦੁਆਰਾ ਸਾਹਿਬ ਦੇ ਬਾਹਰ ਦੇਰ ਰਾਤ ਧਮਾਕਾ! ਨਿਕਲੇ ਬਾਹਰ ਤਾਂ ਦੇਖ ਕੇ ਉੱਡੇ ਹੋਸ਼

14
0

ਫਗਵਾੜਾ ਦੇ ਨਜ਼ਦੀਕੀ ਮੁਹੱਲੇ ਖੰਡੇਧਾਰ ਇਨਕਲੇਵ ਬੈਕ ਸਾਈਡ ਗੁਰੂਦੁਆਰਾ ਸ੍ਰੀ ਸੁਖਚੈਨ ਆਣਾ ਸਾਹਿਬ ਵਿਖੇ ਘਰ ਬਾਹਰ ਖੜ੍ਹੀਆਂ ਤਿੰਨ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ।

ਫਗਵਾੜਾ ਦੇ ਨਜ਼ਦੀਕੀ ਮੁਹੱਲੇ ਖੰਡੇਧਾਰ ਇਨਕਲੇਵ ਬੈਕ ਸਾਈਡ ਗੁਰੂਦੁਆਰਾ ਸ੍ਰੀ ਸੁਖਚੈਨ ਆਣਾ ਸਾਹਿਬ ਵਿਖੇ ਘਰ ਬਾਹਰ ਖੜ੍ਹੀਆਂ ਤਿੰਨ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀਆਂ ਦੇ ਮਾਲਕ ਕੁਲਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਆਪਣੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਸਨ। 2.30 ਤੋਂ ਤਿਨ ਵਜੇ ਦੇ ਵਿਚਕਾਰ ਘਰ ਦੇ ਬਾਹਰ ਧਮਾਕੇ ਦੀ ਆਵਾਜ਼ ਆਈ ਤੇ ਜਦੋਂ ਉਸਨੇ ਉੱਠ ਕੇ ਦੇਖਿਆ ਤਾਂ ਘਰ ਬਾਹਰ ਖੜ੍ਹੀਆਂ ਤਿੰਨੋਂ ਗੱਡੀਆਂ ਨੂੰ ਬੁਰੀ ਤਰ੍ਹਾਂ ਨਾਲ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ। ਜਿਨ੍ਹਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ।
ਕੁਲਦੀਪ ਸਿੰਘ ਨੇ ਦੱਸਿਆ ਕਿ ਟਾਟਾ ਮੈਜਿਕ ਸੀਐਨਜੀ, ਮਹਿੰਦਰਾ ਕੇਯੂਵੀ, 100 ਟਾਟਾ ਮੈਜਿਕ, ਤਿੰਨੇ ਗੱਡੀਆਂ ਬਿਲਕੁਲ ਡੈਮੇਜ ਹੋ ਗਈਆਂ ਤੇ ਜਰੂਰੀ ਦਸਤਾਵੇਜ ਇੰਸ਼ੋਰੈਂਸ ਪਰਮਿਟ ਪੋਲਿਊਸ਼ਨ ਦੇ ਕਾਗਜ਼ ਵੀ ਨਾਲ ਹੀ ਸੜ ਕੇ ਸੁਆਹ ਹੋ ਗਏ। ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ। ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਮੌਕੇ ’ਤੇ ਅੱਗ ਦੀ ਸੂਚਨਾ ਮਿਲਦੇ ਸਾਰ ਅਕਾਲ ਸਟੂਡੈਂਟ ਫੈਡਰੇਸ਼ਨ ਦੇ ਆਗੂ ਮਨਜੀਤ ਸਿੰਘ ਖਾਲਸਾ, ਤਜਿੰਦਰ ਸਿੰਘ, ਗੁਰੂ ਦੁਆਰਾ ਸੁਖ ਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੈਨੇਜਰ ਨਰਿੰਦਰ ਸਿੰਘ, ਭਾਈ ਅੰਮ੍ਰਿਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here