
ਜਲੰਧਰ ( ਵਰਿੰਦਰ ਸਿੰਘ ) ਜਲੰਧਰ ਵੈਸਟ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਦੇ ਵਿੱਚੋਂ 30 ਹਜ਼ਾਰ ਦੀ ਨਕਦੀ ਅਤੇ ਕੁਝ ਗੋਲਡ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮੌਕੇ ਉੱਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਰੁਣ ਨਾਮ ਦਾ ਸ਼ਖਸ ਜੋ ਇਸ ਘਰ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ। ਜਦੋਂ ਉਹ ਆਪਣੀ ਪਤਨੀ ਨੂੰ ਦੇਖਣ ਦੇ ਲਈ ਆਪਣੇ ਸਹੁਰੇ ਘਰ ਗਿਆ ਤਾਂ ਪਿੱਛੋਂ ਦੀ ਚੋਰਾਂ ਦੇ ਵੱਲੋਂ ਉਸਦੇ ਘਰ ਦੇ ਹੱਥ ਸਾਫ ਕੀਤਾ ਗਿਆ। ਗੁਆਂਢੀਆਂ ਦੇ ਵੱਲੋਂ ਉਸ ਨੂੰ ਜਦੋਂ ਫੋਨ ਕਰਕੇ ਦੱਸਿਆ ਕਿ ਉਸਦੇ ਘਰ ਦੇ ਤਾਲੇ ਟੁੱਟੇ ਹੋਏ ਹਨ ਤਾਂ ਉਹ ਜਦੋਂ ਮੌਕੇ ਤੇ ਪਹੁੰਚਿਆ ਤਾਂ ਘਰ ਦਾ ਹਾਲ ਦੇਖ ਕੇ ਉਸਦੇ ਵੀ ਪੈਰਾਂ ਥੱਲੋਂ ਜਮੀਨ ਖਿਸਕ ਗਈ।






































