Home Desh Panjab University ਵਿੱਚ ਵੋਟਿੰਗ, ਸ਼ਾਮ ਨੂੰ ਆਵੇਗਾ ਨਤੀਜਾ, ABVP-SOI ਨੇ ਕੀਤਾ ਗਠਜੋੜ

Panjab University ਵਿੱਚ ਵੋਟਿੰਗ, ਸ਼ਾਮ ਨੂੰ ਆਵੇਗਾ ਨਤੀਜਾ, ABVP-SOI ਨੇ ਕੀਤਾ ਗਠਜੋੜ

6
0

ਪੀਯੂ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ 191 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ।

ਪੰਜਾਬ ਯੂਨੀਵਰਸਿਟੀ ਸਮੇਤ ‘ਚ ਵਿਦਿਆਰਥੀ ਸੰਘ ਚੋਣਾਂ ਲਈ ਅੱਜ ਵੋਟਿੰਗ ਕੁਝ ਹੀ ਦੇਰ ਚ ਪੂਰੀ ਹੋਣ ਜਾਰਹੀ ਹੈ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਵੋਟਿੰਗ ਤੇ ਸ਼ਾਮ ਨੂੰ ਆਉਣ ਵਾਲੇ ਨਤੀਜਿਆਂ ‘ਤੇ ਟਿਕੀਆਂ ਹਨ। ਪੀਯੂ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਵੱਲੋਂ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਪੀਯੂ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ 191 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 20 ਵੱਧ ਬੂਥ ਬਣਾਏ ਗਏ ਹਨ। ਯੂਨੀਵਰਸਿਟੀ ਦੇ 60 ਵਿਭਾਗਾਂ ਵਿੱਚ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

16 ਹਜ਼ਾਰ ਤੋਂ ਵੱਧ ਵਿਦਿਆਰਥੀ ਕਰਨਗੇ ਫੈਸਲਾ

ਇਸ ਵਾਰ ਪੀਯੂ ‘ਚ ਕੁੱਲ 16,468 ਵਿਦਿਆਰਥੀ ਵੋਟਰ ਹਨ। ਇਨ੍ਹਾਂ ‘ਚ 9,000 ਲੜਕੀਆਂ, 7,467 ਲੜਕੇ ਤੇ ਇੱਕ ਟਰਾਂਸਜੈਂਡਰ ਵਿਦਿਆਰਥੀ ਸ਼ਾਮਲ ਹੈ।
ਚੋਣਾਂ ਲਈ ਪ੍ਰਧਾਨ ਦੇ ਅਹੁਦੇ ਤੇ 4, ਉਪ-ਪ੍ਰਧਾਨ ਲਈ 5, ਸਕੱਤਰ ਲਈ 3 ਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ 4 ਉਮੀਦਵਾਰ ਮੈਦਾਨ ‘ਚ ਹਨ। ਕੁੱਲ 16 ਉਮੀਦਵਾਰਾਂ ‘ਚ 4 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।
ਚੋਣ ਤੋਂ ਪਹਿਲਾਂ ASAP, INSO, PUDAF ਤੇ ਆਜ਼ਾਦ ਉਮੀਦਵਾਰ ਵਿਸ਼ਾਲ ਸਿੰਘ ਭਾਟੀ ਵਿਚਕਾਰ ਸੀਟਾਂ ਨੂੰ ਲੈ ਕੇ ਸਹਿਮਤੀ ਤੋਂ ਬਾਅਦ ਗਠਜੋੜ ਦਾ ਐਲਾਨ ਕੀਤਾ ਗਿਆ ਸੀ। ਗਠਜੋੜ ਨੇ ਚਾਰ ਅਹੁਦਿਆਂ ਦੇ ਲਈ ਸੰਯੁਕਤ ਪੈਨਲ ਉਤਾਰਿਆ ਹੈ।

ਪ੍ਰਮੁੱਖ ਸੰਗਠਨਾਂ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ

ਸੰਗਠਨ
ਪ੍ਰਧਾਨ ਉਮੀਦਵਾਰ
ABVP
ਅੰਕਿਤ ਵਿਢਾਨ
NSUI
ਗੁਰਮਨ ਸਿੰਘ ਸਿੱਧੂ
SATH
ਦਰਸ਼ਪ੍ਰਿਤ ਸਿੰਘ
ASAP
ਆਦਿਲ ਬਰਾੜ

ਵਾਈਸ ਪ੍ਰਧਾਨ ਅਹੁਦੇ ਦੇ ਉਮੀਦਵਾਰ

ਸੰਗਠਨ
ਵਾਈਸ ਪ੍ਰਧਾਨ ਉਮੀਦਵਾਰ
AISA
ਅਰਮਾਨ ਸਿੰਘ
PUDAF
ਅਰਮਾਨ ਸਿੰਘ ਮਿੰਡਰ
ISAO
ਵਿਪੁਲ ਭਾਦੂ
SAKHI
ਮਨਮੀਤ ਕੌਰ
NSUI
ਅਕਾਂਕਸ਼ਾ ਠਾਕੁਰ

ਵੋਟਿੰਗ ਲਈ ਸਖ਼ਤ ਪ੍ਰਬੰਧ

ਪੀਯੂ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਤੇ ਵੋਟਿੰਗ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਵਿਦਿਆਰਥੀਆਂ ਨੂੰ ਆਪਣੇ ਸਬੰਧਤ ਵਿਭਾਗ ‘ਚ ਸਮੇਂ ਸਿਰ ਪਹੁੰਚਣ ਲਈ ਕਿਹਾ ਗਿਆ ਹੈ। ਇਸ ਦੌਰਾਨ ਕੈਂਪਸ ਦਾ ਗੇਟ ਨੰਬਰ-1 ਬੰਦ ਰਹੇਗਾ, ਜਦਕਿ ਹੋਰ ਗੇਟ ਖੁੱਲ੍ਹੇ ਰਹਿਣਗੇ। ਵੋਟਾਂ ਦੀ ਗਿਣਤੀ ਸ਼ਾਮ ਨੂੰ ਸ਼ੁਰੂ ਹੋਵੇਗੀ ਤੇ ਇਸ ਤੋਂ ਬਾਅਦ ਹੌਲੀ-ਹੌਲੀ ਸਾਰੇ ਅਹੁਦਿਆਂ ਦੇ ਨਤੀਜੇ ਸਾਹਮਣੇ ਆਉਣਗੇ।

LEAVE A REPLY

Please enter your comment!
Please enter your name here