Home Desh Jalandhar ‘ਚ ਲੋਹਾ ਕਾਰੋਬਾਰੀ ਤੋਂ 72 ਲੱਖ ਰੁਪਏ ਲੁੱਟ, ਗੱਡੀ ਅੱਗੇ ਗੱਡੀ...

Jalandhar ‘ਚ ਲੋਹਾ ਕਾਰੋਬਾਰੀ ਤੋਂ 72 ਲੱਖ ਰੁਪਏ ਲੁੱਟ, ਗੱਡੀ ਅੱਗੇ ਗੱਡੀ ਲਾ ਕੇ ਤੋੜ੍ਹਿਆ ਸ਼ੀਸ਼ਾ

4
0

ਲਲਿਤ ਮਿੱਤਲ ਸੋਮਵਾਰ ਰਾਤ 9:30 ਵਜੇ ਦੇ ਕਰੀਬ ਟਾਂਡਾ ਰੋਡ ਤੋਂ ਆਪਣੀ ਕਾਰ ‘ਚ ਦੋ ਬੈਗ ਲੈ ਕੇ ਘਰ ਲਈ ਰਵਾਨਾ ਹੋਏ।

ਸੋਮਵਾਰ ਰਾਤ ਨੂੰ ਜਲੰਧਰ ‘ਚ ਇੱਕ ਵੱਡੀ ਲੁੱਟ ਦੀ ਖ਼ਬਰ ਮਿਲੀ ਹੈ। ਸੂਰਿਆ ਐਨਕਲੇਵ ਦੇ ਰਹਿਣ ਵਾਲੇ ਲੋਹੇ ਦੇ ਵਪਾਰੀ ਲਲਿਤ ਮਿੱਤਲ ਤੋਂ ਕਥਿਤ ਤੌਰ ‘ਤੇ ਲਗਭਗ 72 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਪਾਰੀ ਟਾਂਡਾ ਰੋਡ ਤੋਂ ਸੂਰਿਆ ਐਨਕਲੇਵ ਘਰ ਜਾ ਰਿਹਾ ਸੀ। ਇਲਜ਼ਾਮ ਹੈ ਕਿ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਤੇ ਆਪਣੀ ਗੱਡੀ ਲਗਾ ਕੇ ਰੋਕ ਲਿਆ।

ਰਾਡ ਨਾਲ ਕਾਰ ਦੀ ਖਿੜਕੀ ਤੋੜੀ; ਬਦਮਾਸ਼ ਦੋ ਬੈਗ ਲੈ ਭੱਜੇ

ਜਾਣਕਾਰੀ ਮੁਤਾਬਕ, ਲਲਿਤ ਮਿੱਤਲ ਸੋਮਵਾਰ ਰਾਤ 9:30 ਵਜੇ ਦੇ ਕਰੀਬ ਟਾਂਡਾ ਰੋਡ ਤੋਂ ਆਪਣੀ ਕਾਰ ‘ਚ ਦੋ ਬੈਗ ਲੈ ਕੇ ਘਰ ਲਈ ਰਵਾਨਾ ਹੋਏ। ਜਦੋਂ ਉਹ ਕਾਜ਼ੀ ਮੰਡੀ ਹੁੰਦੇ ਹੋਏ ਸੂਰਿਆ ਐਨਕਲੇਵ ਜਾਣ ਵਾਲੇ ਮੋੜ ‘ਤੇ ਪਹੁੰਚੇ, ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇਲਜ਼ਾਮ ਹੈ ਕਿ ਬਦਮਾਸ਼ ਆਪਣੀ ਕਾਰ ਤੋਂ ਬਾਹਰ ਨਿਕਲੇ ਤੇ ਲੋਹੇ ਦੀ ਰਾਡ ਦੀ ਵਰਤੋਂ ਕਰਕੇ ਉਨ੍ਹਾਂ ਦੀ ਕਾਰ ਦੀ ਖਿੜਕੀ ਤੋੜ ਦਿੱਤੀ। ਫਿਰ ਉਨ੍ਹਾਂ ਨੇ ਕਾਰ ‘ਚੋਂ ਨਕਦੀ ਵਾਲੇ ਦੋ ਬੈਗ ਕੱਢ ਲਏ ਤੇ ਮੌਕੇ ਤੋਂ ਭੱਜ ਗਏ।

ਪੁਲਿਸ ਕਰੀ ਰਹੀ ਸੀਸੀਟੀਵੀ ਫੁਟੇਜ ਦੀ ਜਾਂਚ

ਲੁੱਟ ਦੀ ਖ਼ਬਰ ਮਿਲਦੇ ਹੀ, ਰਾਮਾ ਮੰਡੀ ਪੁਲਿਸ ਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸਥਾਨ ਦਾ ਮੁਆਇਨਾ ਕੀਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਪਾਰੀ ਦੇ ਰਸਤੇ ਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਵਪਾਰੀ ਦੇ ਅਨੁਸਾਰ, ਨਕਦੀ ਦੀ ਸਹੀ ਰਕਮ ਦੀ ਜਾਣਕਾਰੀ ਅਜੇ ਪੂਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲੇਖਾਕਾਰ ਨੇ ਪੈਸੇ ਗਿਣਨ ਤੋਂ ਬਾਅਦ ਕਾਰ ‘ਚ ਰੱਖੇ ਸਨ। ਸ਼ੁਰੂਆਤੀ ਜਾਣਕਾਰੀ ਤੋਂ ਮੁਤਾਬਕ ਦੋ ਬੈਗਾਂ ‘ਚ ਲਗਭਗ 72 ਲੱਖ ਰੁਪਏ ਦੀ ਨਕਦੀ ਸੀ। ਪੁਲਿਸ ਇਸ ਸਮੇਂ ਰਕਮ ਤੇ ਪੂਰੀ ਘਟਨਾ ਦੇ ਵੇਰਵਿਆਂ ਦੀ ਪੁਸ਼ਟੀ ਕਰ ਰਹੀ ਹੈ।

LEAVE A REPLY

Please enter your comment!
Please enter your name here