Home Desh ਹਰਿਆਣਾ CM ਦਫ਼ਤਰ ਤੇ Chandigarh ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ...

ਹਰਿਆਣਾ CM ਦਫ਼ਤਰ ਤੇ Chandigarh ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅੱਜ ਹੀ ਖੁਲ੍ਹੇ ਸਕੂਲ

2
0

ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਹੈ। ਮੇਲ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ। ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਚੰਡੀਗੜ੍ਹ ਦੇ ਸਕੂਲ ਦੁਬਾਰਾ ਖੁਲ਼੍ਹੇ ਹਨ, ਪਰ ਸਕੂਲ ਖੁੱਲ੍ਹਦੇ ਹੀ ਧਮਕੀ ਭਰੀ ਈਮੇਲ ਆਈ ਹੈ।
ਚੰਡੀਗੜ੍ਹ ਦੇ ਸੈਕਟਰ-31 ਏਅਰ ਫੋਰਸ ਸਕੂਲ, ਸੈਕਟਰ 37ਬੀ ਤੇ 37ਡੀ ਦੇ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 ਦੇ ਵਿਵੇਕ ਹਾਈ ਸਕੂਲ, ਸੈਕਟਰ-26 ਦੇ ਸੈਕਰਡ ਹਾਰਟ ਸਕੂਲ ਤੇ ਸਟ੍ਰਾਬੈਰੀ ਫੀਲਡਸ ਸਕੂਲ, ਸੈਕਟਰ-40 ਦੇ ਡੀਪੀਐਸ ਸਕੂਲ ਤੇ ਸੈਕਟਰ-9 ਦੇ ਕਾਨਵੈਂਟ ਸਕੂਲ ਨੂੰ ਵੀ ਧਮਕੀ ਭਰੀ ਈਮੇਲ ਮਿਲੀ ਹੈ। ਮੇਲ ‘ਚ ਲਿਖਿਆ ਗਿਆ ਹੈ ਕਿ ਸਾਰੇ ਸਕੂਲਾਂ ‘ਚ ਦੁਪਹਿਰ 1:11 ਵਜੇ ਤੇ ਹਰਿਆਣਾ ਮੁੱਖ ਮੰਤਰੀ ਦਫ਼ਤਰ ਨੂੰ 3:11 ਵਜੇ ਬੰਬ ਨਾਲ ਉਡਾ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਇਹ ਇਸ ਪ੍ਰਕਾਰ ਦੀ ਕੋਈ ਪਹਿਲੀ ਧਮਕੀ ਨਹੀਂ ਹੈ। ਪਹਿਲਾਂ ਵੀ ਚੰਡੀਗੜ੍ਹ ਦੇ ਸਕੂਲਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ ਇਹ ਧਮਕੀਆਂ ਦਾ ਸਿਲਸਿਲਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ੁਰੂ ਹੋਇਆ, ਜਦੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਵੱਖ-ਵੱਖ ਦਿਨ ਕਈ ਵਾਰ ਬੰਬ ਨਾਲ ਉਡਾਉਣ ਦੀ ਧਮਕੀਆਂ ਦਿੱਤੀਆਂ ਗਈਆਂ ਸਨ। ਪੁਲਿਸ ਨੇ ਇਹ ਧਮਕੀਆਂ ਮਿਲਣ ‘ਤੇ ਸਬੰਧਤ ਸਕੂਲਾਂ ‘ਚ ਸਰਚ ਆਪ੍ਰੇਸ਼ਨ ਚਲਾਇਆ ਸੀ, ਪਰ ਸਕੂਲਾਂ ‘ਚੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਸੀ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦੇ ਸਕੂਲ ਨੂੰ ਇਹ ਧਮਕੀਆਂ ਬੀਤੇ ਮਹੀਨਿਆਂ ‘ਚ ਮਿਲ ਚੁੱਕੀਆਂ ਹਨ।
ਇਹ ਧਮਕੀਆਂ ਦਾ ਸਿਲਸਿਆ ਸਿਰਫ਼ ਸਕੂਲਾਂ ਤੱਕ ਹੀ ਸੀਮਤ ਨਹੀਂ ਰਿਹਾ। ਪੰਜਾਬ ਸੱਕਤਰੇਤ, ਪੰਜਾਬ ਤੇ ਹਰਿਆਣਾ ਦੇ ਸੀਐਮ ਦਫ਼ਤਰਾਂ, ਵੱਖ-ਵੱਖ ਜ਼ਿਲ੍ਹਾ ਕੋਰਟਾਂ, ਨਗਰ ਨਿਗਮ ਦਫ਼ਤਰਾਂ ਤੇ ਹੋਰ ਵੀ ਪ੍ਰਸ਼ਾਸ਼ਨਿਕ ਤੇ ਜਨਤਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਮਿਲ ਚੁਕੀਆਂ ਹਨ। ਇਸ ਦੌਰਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਸਨ ਤਾਂ ਉਸ ਸਮੇਂ ਹਸਪਤਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

LEAVE A REPLY

Please enter your comment!
Please enter your name here