Home Desh ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ,...

ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ

16
0

ਜਾਣਕਾਰੀ ਅਨੁਸਾਰ ਈਰਾਨ-ਇਜ਼ਰਾਈਲ ਟਕਰਾਅ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਐੱਲਪੀਜੀ ਦੀ ਘਾਟ ਪਹਿਲਾਂ ਹੀ ਬਣੀ ਹੋਈ ਹੈ।

ਐੱਲਪੀਜੀ ਦੀ ਘਾਟ ਦਰਮਿਆਨ ਤੇਲ ਕੰਪਨੀਆਂ ਨੇ ਘਰੇਲੂ ਖਪਤਕਾਰਾਂ ਲਈ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ਬੁਕਿੰਗ ਤੋਂ ਸੱਤ ਦਿਨਾਂ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲਣ ’ਤੇ ਬੁਕਿੰਗ ਆਪਣੇ ਆਪ ਰੱਦ ਹੋ ਜਾਵੇਗੀ ਅਤੇ ਖਪਤਕਾਰ ਨੂੰ ਮੁੜ ਨਵੀਂ ਬੁਕਿੰਗ ਕਰਵਾਉਣੀ ਪਵੇਗੀ। ਇਸ ਫ਼ੈਸਲੇ ਨਾਲ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਣ ਦੇ ਨਾਲ-ਨਾਲ ਗੈਸ ਏਜੰਸੀ ਸੰਚਾਲਕਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਈਰਾਨ-ਇਜ਼ਰਾਈਲ ਟਕਰਾਅ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਐੱਲਪੀਜੀ ਦੀ ਘਾਟ ਪਹਿਲਾਂ ਹੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਤੇਲ ਕੰਪਨੀਆਂ ਘਰੇਲੂ ਸਿਲੰਡਰ ਦੀ ਡਲਿਵਰੀ ਤੋਂ 25 ਦਿਨ ਬਾਅਦ ਹੀ ਅਗਲੀ ਬੁਕਿੰਗ ਦੀ ਇਜਾਜ਼ਤ ਦੇਣ ਦਾ ਨਿਯਮ ਲਾਗੂ ਕਰ ਚੁੱਕੀਆਂ ਹਨ। ਉੱਥੇ ਹੀ ਪਿਛਲੇ ਚਾਰ ਮਹੀਨਿਆਂ ਦੌਰਾਨ ਸਿਲੰਡਰ ਦੀ ਕੀਮਤ ਵਿੱਚ ਕਰੀਬ 90 ਰੁਪਏ ਦਾ ਵਾਧਾ ਵੀ ਹੋ ਚੁੱਕਾ ਹੈ।
ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਕਈ ਵਾਰ ਸਪਲਾਈ ਦੀ ਘਾਟ ਜਾਂ ਖਪਤਕਾਰ ਦੇ ਘਰ ਨਾ ਮਿਲਣ ਕਾਰਨ ਸੱਤ ਦਿਨਾਂ ਦੇ ਅੰਦਰ ਡਲਿਵਰੀ ਸੰਭਵ ਨਹੀਂ ਹੋ ਪਾਉਂਦੀ। ਅਜਿਹੇ ਮਾਮਲਿਆਂ ਵਿੱਚ ਵੀ ਬੁਕਿੰਗ ਰੱਦ ਹੋ ਰਹੀ ਹੈ, ਜਿਸ ਕਾਰਨ ਲੋਕ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਹਾਲਾਂਕਿ ਦੁਬਾਰਾ ਬੁਕਿੰਗ ਹੋਣ ਤੋਂ ਬਾਅਦ 24 ਤੋਂ 48 ਘੰਟਿਆਂ ਵਿੱਚ ਸਪਲਾਈ ਦਿੱਤੀ ਜਾ ਰਹੀ ਹੈ।
ਇੰਡੀਅਨ ਆਇਲ ਦੇ ਸੀਜੀਐੱਮ ਪਰਮੇਸ਼ਵਰ ਕੁਮਾਰ ਨੇ ਦੱਸਿਆ ਕਿ ਕਈ ਖਪਤਕਾਰ ਲੋੜ ਤੋਂ ਪਹਿਲਾਂ ਹੀ ਸਿਲੰਡਰ ਬੁੱਕ ਕਰਵਾ ਲੈਂਦੇ ਹਨ। ਕਈ ਵਾਰ ਡਲਿਵਰੀ ਸਮੇਂ ਉਨ੍ਹਾਂ ਕੋਲ ਖਾਲੀ ਸਿਲੰਡਰ ਵੀ ਨਹੀਂ ਹੁੰਦਾ ਜਾਂ ਡਲਿਵਰੀ ਕਰਮਚਾਰੀ ਨੂੰ ਘਰ ਵਿੱਚ ਕੋਈ ਨਹੀਂ ਮਿਲਦਾ। ਅਜਿਹੀਆਂ ਸਥਿਤੀਆਂ ਨੂੰ ਰੋਕਣ ਲਈ ਇਹ ਪ੍ਰਬੰਧ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਖਪਤਕਾਰ ਨੇ ਆਨਲਾਈਨ ਭੁਗਤਾਨ ਕੀਤਾ ਹੋਵੇ ਅਤੇ ਬੁਕਿੰਗ ਰੱਦ ਹੋ ਜਾਵੇ ਤਾਂ ਰਕਮ ਉਸ ਦੇ ਖਾਤੇ ਵਿੱਚ ਵਾਪਸ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here