Home Desh ਤਾਰਾ ਸਿੰਘ ਵਾਂ ਦੀ 300ਵੀਂ ਸ਼ਹੀਦੀ ਸ਼ਤਾਬਦੀ: Amritsar ‘ਚ ਅੱਜ...

ਤਾਰਾ ਸਿੰਘ ਵਾਂ ਦੀ 300ਵੀਂ ਸ਼ਹੀਦੀ ਸ਼ਤਾਬਦੀ: Amritsar ‘ਚ ਅੱਜ ਤੋਂ ਖਾਲਸਾਈ ਮਾਰਚ, ਤਿੰਨ ਦਿਨ ਹੋਵੇਗਾ ਵਿਸ਼ਾਲ ਨਗਰ ਕੀਰਤਨ

45
0

ਭਾਈ ਤਾਰਾ ਸਿੰਘ ਦੀ ਬਹਾਦਰੀ ਤੋਂ ਪ੍ਰੇਰਨਾ ਲੈ ਕੇ ਸਿੱਖਾਂ ਨੇ ਉਹ ਨਿਧੜਕ ਸੰਘਰਸ਼ ਸ਼ੁਰੂ ਕੀਤਾ ਜੋ ਸਿੱਖ ਰਾਜ ਦੀ ਪ੍ਰਾਪਤੀ ਦਾ ਸਬੱਬ ਬਣਿਆ।

ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ 300ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੱਜ, 9 ਮਾਰਚ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਇਸ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ, “ਗੁਰਸਿੱਖਾ ਇੱਕ ਪਿਆਰ” ਦੇ ਸੰਦੇਸ਼ ਨਾਲ ਇੱਕ ਵਿਸ਼ਾਲ ਖਾਲਸਾ ਮਾਰਚ ਅਤੇ ਨਗਰ ਕੀਰਤਨ ਦਾ ਆਯੋਜਨ ਕਰੇਗੀ।
ਨਗਰ ਕੀਰਤਨ ਅੱਜ, 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਚ ਪਿਆਰਿਆਂ ਦੀ ਪਵਿੱਤਰ ਹਜ਼ੂਰੀ ਦੀ ਅਗਵਾਈ ਵਿੱਚ, ਇਹ ਖਾਲਸਾ ਮਾਰਚ ਤਿੰਨ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਲੰਘੇਗਾ।

ਤਿੰਨ ਦਿਨ ਜਾਰੀ ਰਹੇਗਾ ਖਾਲਸਾਈ ਨਗਰ ਕੀਰਤਨ

ਪਹਿਲੇ ਦਿਨ, ਨਗਰ ਕੀਰਤਨ ਅੰਮ੍ਰਿਤਸਰ ਦੇ ਕਈ ਥਾਵਾਂ ਤੋਂ ਲੰਘੇਗਾ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਰਾਤ ਭਰ ਵਿਸ਼ਰਾਮ ਕਰੇਗਾ। ਦੂਜੇ ਦਿਨ, ਨਗਰ ਕੀਤਨ ਵੱਖ-ਵੱਖ ਪਿੰਡਾਂ ਵਿੱਚੋਂ ਲੰਘਦਾ ਹੋਇਆ ਪਹੂਵਿੰਡ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਰੁਕੇਗਾ। ਤੀਜੇ ਦਿਨ, 11 ਮਾਰਚ ਨੂੰ, ਨਗਰ ਕੀਰਤਨ ਦਰਾਜਕੇ, ਪਹਿਲਵਾਂਕੇ ਅਤੇ ਮਾੜੀ ਉਧੋਕੇ ਵਿੱਚੋਂ ਲੰਘੇਗਾ, ਜੋ ਕਿ ਵਾਨ ਪਿੰਡ ਦੇ ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਿਖੇ ਸਮਾਪਤ ਹੋਵੇਗਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਖਾਲਸਾ ਮਾਰਚ ਦਾ ਉਦੇਸ਼ ਸਿੱਖ ਨੌਜਵਾਨਾਂ ਨੂੰ ਸਿੱਖ ਧਰਮ ਅਤੇ ਇਸ ਦੇ ਸ਼ਾਨਦਾਰ ਇਤਿਹਾਸ ਨਾਲ ਜੋੜਨਾ ਹੈ। ਇਸ ਮੁਹਿੰਮ ਦਾ ਮੁੱਖ ਟੀਚਾ ਗੁਰੂ ਸਾਹਿਬ ਦੇ ਸੱਚੇ ਸੰਦੇਸ਼ ਨੂੰ ਸਮਾਜ ਤੱਕ ਪਹੁੰਚਾਉਣਾ ਅਤੇ ਲੋਕਾਂ ਨੂੰ ਆਪਣੀ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਸੰਗਤ ਨੂੰ ਇਸ ਪਵਿੱਤਰ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਇਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਭਾਈ ਤਾਰਾ ਸਿੰਘ ਵਾਂ ਬਾਰੇ ਜਾਣੋ

ਭਾਈ ਤਾਰਾ ਸਿੰਘ ਦੀ ਬਹਾਦਰੀ ਤੋਂ ਪ੍ਰੇਰਨਾ ਲੈ ਕੇ ਸਿੱਖਾਂ ਨੇ ਉਹ ਨਿਧੜਕ ਸੰਘਰਸ਼ ਸ਼ੁਰੂ ਕੀਤਾ ਜੋ ਸਿੱਖ ਰਾਜ ਦੀ ਪ੍ਰਾਪਤੀ ਦਾ ਸਬੱਬ ਬਣਿਆ। ਸ਼ਹੀਦ ਦੀ ਯਾਦ ਵਿਚ ਪਿੰਡ ‘ਵਾਂ’ ਵਿਖੇ ਬਹੁਤ ਸ਼ਾਨਦਾਰ ਗੁਰਦਵਾਰਾ ਬਣਿਆ ਹੋਇਆ ਹੈ। ਭਾਈ ਤਾਰਾ ਸਿੰਘ ਦੇ ਖ਼ਾਨਦਾਨ ਦੇ ਲੋਕ ਪਹਿਲਾਂ ਬੀਕਾਨੇਰ ਚਲੇ ਗਏ ਸਨ ਅਤੇ ਹੁਣ ਕਰਤਾਰਪੁਰ ਦੇ ਨਜ਼ਦੀਕ ਪਿੰਡ ਬੁਟਰਾਂ ਵਾਲੀ ‘ਵਾਂ’ ਵਿਖੇ ਵੱਸੇ ਹੋਏ ਹਨ।

LEAVE A REPLY

Please enter your comment!
Please enter your name here