Home Desh ਇੰਡੀਗੋ ਸੰਕਟ ਦੇ ਵਿਚਕਾਰ DGCA ਦਾ ਐਕਸ਼ਨ, ਚਾਰ ਅਧਿਕਾਰੀਆਂ ਨੂੰ ਕੀਤਾ ਮੁਅੱਤਲ

ਇੰਡੀਗੋ ਸੰਕਟ ਦੇ ਵਿਚਕਾਰ DGCA ਦਾ ਐਕਸ਼ਨ, ਚਾਰ ਅਧਿਕਾਰੀਆਂ ਨੂੰ ਕੀਤਾ ਮੁਅੱਤਲ

8
0

 DGCA ਦਾ ਮੰਨਣਾ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਏਅਰਲਾਈਨ ਦੇ  Inspection ਅਤੇ Monitoring ਵਿੱਚ ਲਾਪਰਵਾਹੀ ਵਰਤਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਇੰਡੀਗੋ ‘ਤੇ ਵੱਡਾ ਐਕਸ਼ਨ ਲੈਂਦੇ ਹੋਏ ਚਾਰ ਫਲਾਈਟ ਆਪਰੇਸ਼ਨ ਇੰਸਪੈਕਟਰਾਂ ਨੂੰ ਮੁਅੱਤਲ (Suspended) ਕਰ ਦਿੱਤਾ ਹੈ। DGCA ਦਾ ਕਹਿਣਾ ਹੈ ਕਿ ਇਹ ਕਰਮਚਾਰੀ ਮੁਸ਼ਕਲ ਵਿੱਚ ਫਸੀ ਇੰਡੀਗੋ ਦੀ ਸੁਰੱਖਿਆ ਅਤੇ ਆਪਰੇਸ਼ਨਲ ਨਿਯਮਾਂ ਦੀ ਨਿਗਰਾਨੀ ਲਈ ਜ਼ਿੰਮੇਵਾਰ ਸਨ।
ਦਰਅਸਲ, DGCA ਦਾ ਮੰਨਣਾ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਏਅਰਲਾਈਨ ਦੇ ਨਿਰੀਖਣ (Inspection) ਅਤੇ ਨਿਗਰਾਨੀ (Monitoring) ਵਿੱਚ ਲਾਪਰਵਾਹੀ ਵਰਤਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਦੱਸ ਦੇਈਏ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਇੰਡੀਗੋ ਨੇ ਆਪਣੀਆਂ ਹਜ਼ਾਰਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਇਸ ਕਾਰਨ ਦੇਸ਼ ਭਰ ਵਿੱਚ ਲੱਖਾਂ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਹੌਲੀ-ਹੌਲੀ ਸਥਿਤੀ ਆਮ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ DGCA ਨੇ ਕਰੂ ਦੀ ਵਰਤੋਂ ਅਤੇ ਰਿਫੰਡ ਸਮੇਤ ਵੱਖ-ਵੱਖ ਆਪਰੇਸ਼ਨਾਂ ਦੀ ਦੇਖਰੇਖ ਲਈ ਗੁਰੂਗ੍ਰਾਮ ਵਿੱਚ ਏਅਰਲਾਈਨ ਦੇ ਦਫ਼ਤਰ ਵਿੱਚ ਦੋ ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਨਿਗਰਾਨੀ ਟੀਮਾਂ ਰੋਜ਼ਾਨਾ ਸ਼ਾਮ 6 ਵਜੇ ਰੈਗੂਲੇਟਰ ਨੂੰ ਰਿਪੋਰਟ ਦੇਣਗੀਆਂ।

LEAVE A REPLY

Please enter your comment!
Please enter your name here