Home Crime Amritsar ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁਲਜ਼ਮ ਸਣੇ 3 ਕਿਲੋ ਹੈਰੋਇਨ,...

Amritsar ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁਲਜ਼ਮ ਸਣੇ 3 ਕਿਲੋ ਹੈਰੋਇਨ, ਦੋ ਪਿਸਤੌਲ ਤੇ 100 ਕਾਰਤੂਸ ਬਰਾਮਦ

37
0

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਰਾਮਦਾਸ ਦੀ ਪੁਲਿਸ ਅਤੇ ਸੀਆਈਏ ਸਟਾਫ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਤੋਂ ਤਿੰਨ ਕਿਲੋ ਹੀਰੋਇਨ, ਦੋ ਪਿਸਤੌਲ ਅਤੇ 100 ਜਿੰਦੇ ਰੌਂਦ ਬਰਾਮਦ ਕੀਤੇ ਹਨ।

ਪਾਕਿਸਤਾਨੀ ਤਸਕਰ ਬਿੱਟੂ ਚਾਚਾ ਨਾਲ ਸੰਪਰਕ ਸੀ ਮੁਲਜ਼ਮ

ਜਾਣਕਾਰੀ ਦਿੰਦਿਆਂ ਐਸਪੀ ਦਿਹਾਤੀ ਅਦਿਤਿਆ ਵਾਇਰਰ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਤਸਕਰ ਬਿੱਟੂ ਚਾਚਾ ਨਾਲ ਸੰਪਰਕ ਵਿੱਚ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਪਾਕਿਸਤਾਨ ਤੋਂ ਹੁਣ ਤੱਕ ਦੋ ਵੱਡੀਆਂ ਖੇਪਾਂ ਭਾਰਤ ਮੰਗਵਾ ਚੁੱਕਾ ਹੈ। ਪੁਲਿਸ ਜਾਂਚ ਵਿੱਚ ਇਹ ਗੱਲ੍ਹ ਸਾਹਮਣੇ ਆਇਆ ਹੈ। ਅਵਾਨ ਪਿੰਡ ਦੇ ਨੇੜੇ ਉਸ ਨੇ ਇਹ ਪਿਸਤੌਲ ਚੁੱਕੇ ਸਨ। ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ।

ਰਿਮਾਂਡ ਹਾਸਿਲ ਕਰ ਪੁਲਿਸ ਕਰੇਗੀ ਪੁੱਛਗਿੱਛ

ਇਸ ਦੌਰਾਨ ਐਸਪੀ ਦਿਹਾਤੀ ਅਦਿਤਿਆ ਵਾਇਰਰ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਦੀਪ ਸਿੰਘ ਦਾ ਹਵਾਲਾ ਨੈੱਟਵਰਕ ਨਾਲ ਵੀ ਸੰਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹ ਅੱਜ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕਰਕੇ ਉਸ ਦੇ ਸਾਰੇ ਨੈੱਟਵਰਕ ਅਤੇ ਅਸਲੀ ਮਾਸਟਰਮਾਈਂਡ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਦੀਪ ਸਿੰਘ ਪਹਿਲਾਂ ਮਲੇਸ਼ੀਆ ਵਿੱਚ ਰਹਿੰਦਾ ਸੀ ਅਤੇ 2024 ਵਿੱਚ ਵਾਪਸ ਭਾਰਤ ਆ ਕੇ ਖੇਤੀਬਾੜੀ ਕਰਨ ਲੱਗ ਪਿਆ ਸੀ। ਪਰ ਉਸ ਨੇ ਭੋਲੇ-ਭਾਲੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਉਨ੍ਹਾਂ ਤੋਂ ਗੈਰਕਾਨੂੰਨੀ ਕੰਮ ਕਰਵਾਉਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਹੋਰ ਨੌਜਵਾਨ ਇਸ ਜਾਲ ਵਿੱਚ ਨਾ ਫੱਸਣ।

LEAVE A REPLY

Please enter your comment!
Please enter your name here