Home Desh ਪਹਿਲੀ ਵਾਰ ਜੰਗ ਜਿੱਤ ਕੇ ਵਿਦੇਸ਼ ਦੱਸਣ ਗਏ, Operation Sindoor ‘ਤੇ ਬੋਲੇ...

ਪਹਿਲੀ ਵਾਰ ਜੰਗ ਜਿੱਤ ਕੇ ਵਿਦੇਸ਼ ਦੱਸਣ ਗਏ, Operation Sindoor ‘ਤੇ ਬੋਲੇ CM Bhagwant Mann

110
0

CM Bhagwant Mann ਮਾਨ ਨੇ ਕਿਹਾ ਕਿ ਜੰਗ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਤੀਨਿਧੀ ਮੰਡਲ ਵਿਦੇਸ਼ ਦੱਸਣ ਗਿਆ ਹੈ ਕਿ ਅਸੀਂ ਜੰਗ ਜਿੱਤ ਗਏ ਹਾਂ।

ਆਪ੍ਰੇਸ਼ਨ ਸਿੰਦੂਰ ‘ਤੇ ਬੀਤੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ, ਜਿਸ ‘ਤੇ ਭਾਜਪਾ ਨੇ ਉਨ੍ਹਾਂ ਨੂੰ ਘੇਰਦੇ ਹੋਏ ਕਿਹਾ ਸੀ ਕਿ ਸੀਐਮ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਹੁਣ ਇਸ ‘ਤੇ ਸੀਐਮ ਮਾਨ ਨੇ ਜਵਾਬ ਦਿੱਤਾ ਹੈ ਤੇ ਭਾਜਪਾ ਤੋਂ ਤੀਖੇ ਸਵਾਲ ਪੁੱਛੇ ਹਨ। ਸੀਐਮ ਮਾਨ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਕਿਹਾ ਹੈ ਕਿ ਉਹ ਆਪਣੇ ਪਾਰਟੀ ਦੇ ਸਲਾਹਕਾਰਾਂ ਨੂੰ ਪੁੱਛਣ ਕਿ ਹਰ ਘਰ ਸਿੰਦੂਰ ਭੇਜਣ ਦੇ ਫੈਸਲੇ ਨੂੰ ਵਾਪਸ ਕਿਉਂ ਲਿਆ ਗਿਆ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਪਾਕਿਸਤਾਨ ਖਿਲਾਫ਼ ਮਿਲੀ ਜਿੱਤ ਦੇ ਬਾਰੇ ਦੁਨੀਆਂ ਨੂੰ ਦੱਸਣ ਲਈ ਵਿਦੇਸ਼ ਭੇਜੇ ਗਏ ਪ੍ਰਤੀਨਿਧੀ ਮੰਡਲ ਦੀ ਜ਼ਰੂਰਤ ‘ਤੇ ਵੀ ਸਵਾਲ ਚੁੱਕੇ।

ਸੀਐਮ ਮਾਨ ਨੇ ਪੱਛੇ ਇਹ ਸਵਾਲ

ਸੀਐਮ ਮਾਨ ਨੇ ਕਿਹਾ ਕਿ ਜੰਗ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਤੀਨਿਧੀ ਮੰਡਲ ਵਿਦੇਸ਼ ਦੱਸਣ ਗਿਆ ਹੈ ਕਿ ਅਸੀਂ ਜੰਗ ਜਿੱਤ ਗਏ ਹਾਂ। ਇਹ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਜੰਗ ਕੌਣ ਜਿੱਤ ਰਿਹਾ ਹੈ। ਕਿੱਥੋਂ ਮੁੜ ਕੇ ਆਏ ਹਨ, ਕਿੱਥੋਂ ਸਮਝੌਤਾ ਹੋਇਆ ਹੈ ਤੇ ਉਨ੍ਹਾਂ ਦੀ ਕਿੰਨੀ ਜ਼ਮੀਨ ਅਸੀਂ ਕਬਜ਼ੇ ‘ਚ ਲਈ ਹੈ?
ਸਿੰਗਾਪੁਰ ਜਾ ਕੇ ਸਾਡੇ ਚੀਫ਼ ਆਫ਼ ਤਿਫੈਂਸ ਸਟਾਫ਼ ਕਹਿੰਦੇ ਹਨ ਕਿ ਵਿਮਾਨ ਤਾਂ ਡਿੱਗੇ ਹਨ ਪਰ ਇਹ ਜ਼ਰੂਰੀ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਉਹ ਕਿਉਂ ਡਿੱਗੇ। ਸੀਐਮ ਮਾਨ ਨੇ ਕਿਹਾ ਇਹ ਗੱਲ ਮੈਂ ਤਾਂ ਨਹੀਂ ਕਹੀ।
ਸੀਐਮ ਮਾਨ ਨੇ ਕਿਹਾ ਕਿ ਦੂਜੇ ਪਾਸੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕਹਿੰਦੇ ਹਨ ਕਿ ਅਸੀਂ ਪਹਿਲੇ ਹੀ ਪਾਕਿਸਤਾਨ ਨੂੰ ਦੱਸ ਦਿੱਤਾ ਸੀ ਕਿ ਅਸੀਂ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕਰਾਂਗੇ ਤਾਂ ਅਜਿਹੇ ‘ਚ ਪਾਕਿਸਤਾਨ ਉੱਥੇ ਅੱਤਵਾਦੀਆਂ ਨੂੰ ਰਹਿਣ ਦੇਵੇਗਾ? ਇਸ ਦਾ ਮਤਲਬ ਹੈ ਕਿ ਅਸੀਂ ਕੰਧਾਂ ਨੂੰ ਢਾਹਿਆ। ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆ ਨੂੰ ਰਾਸ਼ਟਰ ਦਾ ਵਿਰੋਧੀ ਕਿਹਾ ਜਾ ਰਿਹਾ ਹੈ।
ਸੀਐਮ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਨਜ਼ਰੀਆ ਗੈਰ-ਜ਼ਰੂਰੀ ਹੈ ਤੇ ਇਹ ਦੇਸ਼ ਹਿੱਤ ‘ਚ ਨਹੀਂ ਹੈ। ਹਾਲਾਂਕਿ, ਸੀਐਮ ਮਾਨ ਨੇ ਸਾਫ਼ ਤੌਰ ‘ਤੇ ਕਿਹਾ ਕਿ ਦੇਸ਼ ਦੇ ਖਿਲਾਫ਼ ਅਪਰਾਧ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾ ਸਕਦਾ , ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here