Home Desh LPU ਹਿੰਸਾ ਮਾਮਲੇ ‘ਚ ਨਵੇਂ-ਨਵੇਂ ਮੋੜ… ਪ੍ਰਦਰਸ਼ਨਕਾਰੀ ਚਿਹਰਿਆਂ ‘ਤੇ ਹੀ ਉੱਠੇ ਸਵਾਲ

LPU ਹਿੰਸਾ ਮਾਮਲੇ ‘ਚ ਨਵੇਂ-ਨਵੇਂ ਮੋੜ… ਪ੍ਰਦਰਸ਼ਨਕਾਰੀ ਚਿਹਰਿਆਂ ‘ਤੇ ਹੀ ਉੱਠੇ ਸਵਾਲ

2
0

ਸ਼ਨੀਵਾਰ-ਐਤਵਾਰ ਦੀ ਰਾਤ ਤੋਂ ਸ਼ੁਰੂ ਹੋਏ ਇਸ ਪ੍ਰਦਰਸ਼ਨ ਦੇ ਵੱਡੇ ਚਿਹਰਿਆਂ ‘ਚੋਂ ਇੱਕ ਮੁਹੰਮਦ ਫਰਹਤ ਨੂੰ ਲੈ ਕੇ ਵੀ ਵੱਖ-ਵੱਖ ਦਾਅਵੇ ਕੀਤੇ ਜਾ ਰਹੇ।

ਲਵਲੀ ਪ੍ਰੋਫੈਸ਼ਲਨ ਯੂਨੀਵਰਸਿਟੀ (LPU) ਵਿਰੋਧ ਪ੍ਰਦਰਸ਼ਨ ਤੇ ਹਿੰਸਾ ਮਾਮਲੇ ‘ਚ ਹੁਣ ਕਈ ਨਵੇਂ ਮੋੜ ਆ ਰਹੇ ਹਨ। ਪ੍ਰਦਰਸ਼ਨ ਦੀਆਂ ਵੱਖ-ਵੱਖ ਵੀਡੀਓਜ਼ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਕਈ ਇਸ ਪੂਰੇ ਪ੍ਰਦਰਸ਼ਨ ਨੂੰ ਬੇਬੁਨਿਆਦ ਦੱਸ ਰਹੇ ਹਨ, ਜਦਕਿ ਕਈਆਂ ਵੱਲੋਂ ਪੂਰੇ ਮਾਮਲੇ ਨੂੰ ਦਬਾਉਣ ਲਈ ਸਾਜ਼ਿਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉੱਥੇ ਹੀ, ਕਈ ਵੀਡੀਓਜ਼ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪਹਿਲਾਂ ਹਿੰਸਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਸ਼ਨੀਵਾਰ-ਐਤਵਾਰ ਦੀ ਰਾਤ ਤੋਂ ਸ਼ੁਰੂ ਹੋਏ ਇਸ ਪ੍ਰਦਰਸ਼ਨ ਦੇ ਵੱਡੇ ਚਿਹਰਿਆਂ ‘ਚੋਂ ਇੱਕ ਮੁਹੰਮਦ ਫਰਹਤ ਨੂੰ ਲੈ ਕੇ ਵੀ ਵੱਖ-ਵੱਖ ਦਾਅਵੇ ਕੀਤੇ ਜਾ ਰਹੇ। ਫਰਹਤ ਜੋ ਕਿ ਕਈ ਵੀਡੀਓਜ਼ ‘ਚ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ‘ਤੇ ਜ਼ੋਰ ਦੇ ਰਿਹਾ ਹੈ ਤੇ ਲੜਕੀਆਂ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ। ਉਸ ‘ਤੇ ਹੀ ਹੁਣ ਕੁਝ ਵਿਦਿਆਰਥੀਆਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ।
ਉਸ ਦੀਆਂ ਸੀਸੀਟੀਵੀ ਤੇ ਹੋਰ ਵਾਇਰਲ ਵੀਡੀਓਜ਼ ਦਿਖਾ ਕੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਰਾਤ ਨੂੰ ਹਿੰਸਾ ‘ਚ ਸ਼ਾਮਲ ਸੀ, ਜਦਕਿ ਸਵੇਰੇ ਵੇਲੇ ਉਹ ਮਸੀਹਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਇਸ ਪੂਰੇ ਮਾਮਲੇ ‘ਚ ਅਜੇ ਕਿਸੇ ਦੀ ਵੀ ਭੂਮਿਕਾ ਦੀ ਪੁਸ਼ਟੀ ਨਹੀਂ ਹੋਈ ਹੈ ਤੇ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਦੇ ਦਾਅਵੇ ਤੇ ਤੱਥਾਂ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ।
ਦਰਅਸਲ, ਇਹ ਪੂਰਾ ਮਾਮਲਾ ਸ਼ਨੀਵਾਰ-ਐਤਵਾਰ ਦੀ ਰਾਤ ਤੋਂ ਸ਼ੁਰੂ ਹੋਇਆ। ਸੋਸ਼ਲ ਮੀਡੀਆ ‘ਤੇ ਇੱਕ ਮੈਸੇਜ ਵਾਇਰਲ ਹੋਇਆ, ਜਿਸ ‘ਚ ਕਿਹਾ ਗਿਆ ਕਿ ਗਰਲਜ਼ ਹੋਸਟਲ ‘ਚ ਇੱਕ ਲੜਕੀ ਨਾਲ ਇੱਕ ਯੂਨੀਵਰਸਿਟੀ ਵਰਕਰ ਨੇ ਹੀ ਜਬਰ-ਜਨਾਹ ਕੀਤਾ, ਜਿਸ ਤੋਂ ਬਾਅਦ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਮੈਸੇਜ ਵਾਇਰਲ ਹੁੰਦੇ ਹੀ ਰਾਤ ਤੋਂ ਹੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ। ਵਾਇਰਲ ਮੈਸੇਜ ‘ਤੇ ਯੂਨਵਰਸਿਟੀ ਸਫ਼ਾਈ ਦੇ ਚੁੱਕੀ ਹੈ ਕਿ ਇਸ ਸਭ ਅਫਵਾਹ ਫੈਲਾਈ ਗਈ ਹੈ। ਪੁਲਿਸ ਵੀ ਇਸ ਪੂਰੇ ਮਾਮਲੇ ਦੀ ਹਰ ਪਹਿਲੂ ਦੀ ਐਸਆਈਟੀ ਜਾਂਚ ਕਰ ਰਹੀ ਹੈ।

ਪ੍ਰਦਰਸ਼ਨ ਦੇ ਚਿਹਰਿਆਂ ‘ਚ ਇੱਕ ਮੁਹੰਮਦ ਫਰਹਤ ‘ਤੇ ਕਈ ਸਵਾਲ

ਦਸ ਦੇਈਏ ਕਿ ਮੁਹੰਮਦ ਫਰਹਤ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਜੋ ਕਿ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਯੂਨੀਵਰਸਿਟੀ ਨੇੜੇ ਹੀ ਪੀਜੀ ‘ਚ ਰਹਿੰਦਾ ਹੈ। ਉਹ ਮੂਲ ਰੂਪ ਤੋਂ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਫਰਹਤ ‘ਤੇ ਸਭ ਤੋਂ ਪਹਿਲਾਂ ਉਸ ਵੇਲੇ ਸਵਾਲ ਖੜ੍ਹੇ ਹੋਏ, ਜਦੋਂ ਯੂਨੀਵਰਸਿਟੀ ਦੀ ਹੀ ਵਿਦਿਆਰਥਣ ਰਾਮਿਆ ਮਿਸ਼ਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਗੰਭੀਰ ਇਲਜ਼ਾਮ ਲਗਾਏ। ਉਸ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਇਸ ‘ਚ ਫਰਹਤ “ਡੀ.ਐਸ.ਡਬਲਯੂ’ ਬਿਲਡਿੰਗ ‘ਚ ਜਾਂਦਾ ਹੈ, ਇਸ ਤੋਂ ਬਾਅਦ ਗੁੰਡੇ ਨੂੰ ਬੁਲਾਉਂਦਾ ਹੈ ਤੇ ਉਸ ਤੋਂ ਬਾਅਦ ਹੀ ਸਭ ਕੁਝ ਹੁੰਦਾ ਹੈ।
ਵਿਦਿਆਰਥਣ ਦਾ ਦਾਅਵਾ ਹੈ ਕਿ ਫਰਹਤ ਨੇ ਹੀ ਪਹਿਲਾ ਹਿੰਸਾ ਫੈਲਾਈ ਤੇ ਇਸ ਤੋਂ ਬਾਅਦ ਉਸ ਤੋਂ ਬਾਅਦ ਅਗਲੇ ਦਿਨ ਸਭ ਕੁਝ ਸਮੇਟਣ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਦਾ ਚਿਹਰਾ ਬਣ ਗਿਆ। ਲੜਕੀ ਨੇ ਇਹ ਵੀ ਦਾਅਵਾ ਕੀਤਾ ਕਿ ਫਰਹਤ ਰਾਤ ਨੂੰ ਜਿਵੇਂ ਜਿਹੜੇ ਕੱਪੜਿਆਂ ‘ਚ ਸੀ, ਇਸ ਤੋਂ ਬਾਅਦ ਉਸ ਨੇ ਅਗਲੇ ਦਿਨ ਕੱਪੜੇ ਬਦਲ ਲਏ।

ਫਰਹਤ ਦੀਆਂ ਕਈ ਵੀਡੀਓਜ਼ ਵਾਇਰਲ!

ਸੋਸ਼ਲ ਮੀਡੀਆ ‘ਤੇ ਯੂਨੀਵਰਸਿਟੀ ਹਿੰਸਾ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਫਰਹਤ ਦੇਵ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਫਰਹਤ ਦੇਵ ਹਿੰਸਾ ਤੇ ਭੰਨ-ਤੋੜ ਦੀਆਂ ਕਈ ਘਟਨਾਵਾਂ ‘ਚ ਸ਼ਾਮਲ ਸੀ। ਕਈ ਵੀਡੀਓ ‘ਚ ਉਸ ਨੇ ਚਿਹਰਾ ਢੱਕਿਆ ਹੋਇਆ ਹੈ ਤੇ ਕਈ ਵੀਡੀਓਜ਼ ‘ਚ ਉਸ ਦੇ ਨੰਗੇ ਮੂੰਹ ਹੋਣ ਦਾ ਦਾਅਵਾ ਕੀਤਾ ਜਾ ਰਿਹਾ।

ਫਰਹਤ ਨੇ ਦਿੱਤੀ ਸਫ਼ਾਈ

ਇਸ ਪੂਰੇ ਮਾਮਲੇ ‘ਚ ਫਰਹਤ ਨੇ ਆਪਣਾ ਪੱਖ ਵੀ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਸ਼ਨੀਵਾਰ-ਐਤਵਾਰ ਦੀ ਰਾਤ ਉਸ ਨੂੰ ਕੁਝ ਵਿਦਿਆਰਥਣਾਂ ਦੇ ਮੈਸੇਜ ਮਿਲੇ ਕਿ ਯੂਨੀਵਰਸਿਟੀ ‘ਚ ਹਫੜਾ-ਧਫੜੀ ਮਚੀ ਹੋਈ ਹੈ। ਇਸ ਤੋਂ ਬਾਅਦ ਉਹ ਪੀਜੀ ਤੋਂ ਯੂਨੀਵਰਸਿਟੀ ਪਹੁੰਚਿਆ। ਉਸ ਨੇ ਕਿਹਾ ਕਿ ਕੁਝ ਲੜਕੀਆਂ ਨੇ ਦਾਅਵਾ ਕੀਤਾ ਕਿ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਥੱਪੜ ਤੇ ਡੰਡੇ ਮਾਰੇ ਹਨ।
ਉਸ ਨੇ ਦਾਅਵਾ ਕੀਤਾ ਕਿ ਇੱਕ 20 ਸਾਲਾ ਨੌਜਵਾਨ ਹੋਣ ਕਾਰਨ, ਉਸ ਨੂੰ ਜ਼ਿਆਦਾ ਸਮਝ ਨਹੀਂ ਸੀ। ਇਸ ਲਈ ਉਹ ਕੁਝ ਮੌਕਿਆ ‘ਤੇ ਆਪਾ ਖੋਹ ਬੈਠਿਆ। ਉਸ ਨੇ ਕਿਹਾ ਕਿ ਇਸ ਦੌਰਾਨ ਉਸ ਤੋਂ ਕੁਝ ਕਦਮ ਚੁੱਕੇ ਗਏ, ਪਰ ਉਸ ਨੂੰ ਉਸ ਦੇ ਦੋਸਤਾਂ ਨੇ ਸਮਝਾਇਆ ਤੇ ਉਸ ਨੂੰ ਖ਼ੁਦ ਵੀ ਸਮਝ ਆਈ, ਜਿਸ ਤੋਂ ਬਾਅਦ ਉਹ ਸ਼ਾਂਤ ਹੋਇਆ। ਵੱਖ-ਵੱਖ ਵਾਇਰਲ ਵੀਡੀਓਜ਼ ਤੇ ਵੱਖ-ਵੱਖ ਘਟਨਾਵਾਂ ‘ਤੇ ਉਸ ਨੇ ਦਾਅਵਾ ਕੀਤਾ ਕਿ ਉਹ ਕਈ ਵੀਡੀਓਜ਼ ‘ਚ ਮੂੰਹ ‘ਤੇ ਮਾਸਕ ਪਾਏ ਹੋਏ ਨਜ਼ਰ ਆ ਰਿਹਾ ਹੈ, ਜਦਕਿ ਕਈ ‘ਚ ਨਹੀਂ। ਉਸ ਨੇ ਕਿਹਾ ਕਿ ਉਸ ਦਾ ਅਜਿਹਾ ਕੁਝ ਇਰਾਦਾ ਹੁੰਦਾ ਤਾਂ ਉਹ ਅਜਿਹਾ ਨਹੀਂ ਕਰਦਾ ਤੇ ਹਰ ਵੇਲੇ ਮੂੰਹ ਢੱਕੇ ਰਹਿੰਦਾ। ਉਸ ਨੇ ਕਿਹਾ ਕਿ ਉਸ ਦਾ ਬਸ ਇਹੀ ਇਰਾਦਾ ਸੀ ਕਿ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਉਸ ਨੇ ਇਸ ਲਈ ਹੀ ਕਈ ਕਦਮ ਚੁੱਕੇ ਸਨ।

LEAVE A REPLY

Please enter your comment!
Please enter your name here