Home latest News ਮਾਨਸਾ ‘ਚ ਵੱਡਾ ਸੜਕ ਹਾਦਸਾ, PRTC ਬੱਸ ਨਾਲ ਟਕਰਾਈ ਸਕੂਲ ਵੈਨ; ਕਈ...

ਮਾਨਸਾ ‘ਚ ਵੱਡਾ ਸੜਕ ਹਾਦਸਾ, PRTC ਬੱਸ ਨਾਲ ਟਕਰਾਈ ਸਕੂਲ ਵੈਨ; ਕਈ ਬੱਚੇ ਜ਼ਖ਼ਮੀ, ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟੀਆਂ

8
0

ਪੀਆਰਟੀਸੀ ਬੱਸ ਦੇ ਡਰਾਈਵਰ ਸੁਖਦੇਵ ਸਿੰਘ ਮੁਤਾਬਕ ਉਹ ਮਾਨਸਾ ਤੋਂ ਜਾਖਲ ਵੱਲ ਜਾ ਰਹੇ ਸਨ।

ਮਾਨਸਾ ਦੇ ਬਰੇਟਾ ‘ਚ ਅੱਜ ਸਵੇਰੇ ਨੈਸ਼ਨਲ ਹਾਈਵੇ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਸਕੂਲ ਵੈਨ ਅੱਗੇ ਜਾ ਰਹੀ PRTC ਬੱਸ ਨਾਲ ਟਕਰਾ ਗਈ। ਹਾਦਸੇ ‘ਚ ਸਕੂਲ ਵੈਨ ਵਿੱਚ ਸਵਾਰ ਲਗਭਗ 10 ਤੋਂ 15 ਬੱਚੇ ਜ਼ਖ਼ਮੀ ਹੋ ਗਏ, ਜਦਕਿ ਵੈਨ ਚਾਲਕ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋਇਆ ਹੈ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਕਿਸ਼ਨਗੜ੍ਹ ਸਥਿਤ ਹੌਲੀ ਹਾਰਟ ਪਬਲਿਕ ਸਕੂਲ ਦੀ ਵੈਨ ਸੋਮਵਾਰ ਸਵੇਰੇ ਕਰੀਬ ਸਾਢੇ 7 ਵਜੇ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ। ਜਦੋਂ ਵੈਨ ਬਰੇਟਾ ਦੇ ਨੈਸ਼ਨਲ ਹਾਈਵੇ ‘ਤੇ ਪਹੁੰਚੀ ਤਾਂ ਅੱਗੇ ਜਾ ਰਹੀ ਪੀਆਰਟੀਸੀ ਬੱਸ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੇ ਆ ਰਹੀ ਸਕੂਲ ਵੈਨ ਬੱਸ ਨਾਲ ਜਾ ਟਕਰਾਈ।

ਬਾਈਕ ਸਵਾਰ ਦੇ ਅਚਾਨਕ ਸਾਹਮਣੇ ਆਉਣ ਕਾਰਨ ਲੱਗੇ ਬ੍ਰੇਕ

ਪੀਆਰਟੀਸੀ ਬੱਸ ਦੇ ਡਰਾਈਵਰ ਸੁਖਦੇਵ ਸਿੰਘ ਮੁਤਾਬਕ ਉਹ ਮਾਨਸਾ ਤੋਂ ਜਾਖਲ ਵੱਲ ਜਾ ਰਹੇ ਸਨ। ਇਸ ਦੌਰਾਨ ਬੱਸ ਦੇ ਅੱਗੇ ਅਚਾਨਕ ਇੱਕ ਬਾਈਕ ਸਵਾਰ ਆ ਗਿਆ। ਉਸ ਨੂੰ ਬਚਾਉਣ ਲਈ ਉਨ੍ਹਾਂ ਨੇ ਤੁਰੰਤ ਬੱਸ ਦੇ ਬ੍ਰੇਕ ਲਗਾ ਦਿੱਤੇ। ਇਸੇ ਦੌਰਾਨ ਪਿੱਛੇ ਆ ਰਹੀ ਸਕੂਲ ਵੈਨ ਪੀਆਰਟੀਸੀ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

ਡਰਾਈਵਰ ਦੀਆਂ ਦੋਵੇਂ ਲੱਤਾਂ ਫ੍ਰੈਕਚਰ

ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ‘ਚ ਸਵਾਰ ਕਈ ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਵੈਨ ਚਾਲਕ ਦੀਆਂ ਦੋਵੇਂ ਲੱਤਾਂ ਫ੍ਰੈਕਚਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕੁਝ ਬੱਚਿਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here