Home Desh ਮੀਟਿੰਗਾਂ ਦੇ ਦੌਰ ਵਿਚਾਲੇ ਪਾਇਲਟ ਨੂੰ ਮਿਲਿਆ ਭਰੋਸਾ, ਇੱਕਜੁਟ ਹੋ ਕੇ ਲੜੇਗੀ...

ਮੀਟਿੰਗਾਂ ਦੇ ਦੌਰ ਵਿਚਾਲੇ ਪਾਇਲਟ ਨੂੰ ਮਿਲਿਆ ਭਰੋਸਾ, ਇੱਕਜੁਟ ਹੋ ਕੇ ਲੜੇਗੀ Punjab Congress

7
0

ਸਚਿਨ ਪਾਇਲਟ ਨੇ ਕਿਹਾ ਵਿਚਾਰਾਂ ‘ਚ ਕੁਝ ਛੋਟੇ-ਮੋਟੇ ਮਤਭੇਦ ਹੋ ਸਕਦੇ ਹਨ, ਪਰ ਅਸੀਂ ਇਹ ਚੋਣ ਰਾਹੁਲ ਗਾਂਧੀ ਜੀ ਦੇ ਨਾਲ ਮਿਲ ਕੇ ਲੜਾਂਗੇ।

ਪੰਜਾਬ ਕਾਂਗਰਸ ਇੰਚਾਰਜ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਚਿਨ ਪਾਇਲਟ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਕਾਂਗਰਸ ਹਾਈਕਮਾਂਡ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ। ਬੀਤੇ ਦਿਨ ਹੀ ਉਨ੍ਹਾਂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਪਾਇਲਟ ਵੱਲੋਂ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਕਲੇਸ਼ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਇਸ ਵਿਚਕਾਰ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਇੱਕਜੁਟ ਹੋ ਕੇ ਲੜਨਗੇ।
ਸਚਿਨ ਪਾਇਲਟ ਨੇ ਨਿੱਜੀ ਮੀਡੀਆ ਅਦਾਰੇ ‘ਐਚਟੀ’ ਦੀ ਇੰਟਰਵਿਊ ‘ਚ ਕਿਹਾ ਹੈ ਕਿ ਪੰਜਾਬ ਸਿਰਫ਼ ਕਾਂਗਰਸ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਮਹੱਤਵਪੂਰਨ ਹੈ। ਕਾਂਗਰਸ ਲੀਡਰਸ਼ਿਪ ਸਮੇਤ ਪੰਜਾਬ ਸਾਡੇ ਸਾਰਿਆਂ ਲਈ ਪਿਆਰਾ ਸੂਬਾ ਹੈ। ਉਨ੍ਹਾਂ ਕਿਹਾ ਵਿਚਾਰਾਂ ‘ਚ ਕੁਝ ਛੋਟੇ-ਮੋਟੇ ਮਤਭੇਦ ਹੋ ਸਕਦੇ ਹਨ, ਪਰ ਅਸੀਂ ਇਹ ਚੋਣ ਰਾਹੁਲ ਗਾਂਧੀ ਜੀ ਦੇ ਨਾਲ ਮਿਲ ਕੇ ਲੜਾਂਗੇ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਚੋਣਾਂ ‘ਚ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਸਮਰਥਨ ਦੇਣਗੇ। ਪਾਇਲਟ ਨੇ ਇੰਟਰਵਿਊ ‘ਚ ਦੱਸਿਆ ਹੈ ਕਿ ਉਨ੍ਹਾਂ ਦੀ ਚੰਨੀ ਨਾਲ ਸੁਖਾਵੀਂ ਮੁਲਾਕਾਤ ਹੋਈ ਹੈ।

ਪੰਜਾਬ ਕਾਂਗਰਸ ‘ਚ ਸਕਾਰਾਤਮਕ ਮਾਹੌਲ

ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵੀ ਵਾਰੀ-ਵਾਰੀ ਸਚਿਨ ਪਾਇਲਟ ਕੋਲ ਪਹੁੰਚ ਰਹੇ ਹਨ। ਸਚਿਨ ਪਾਇਲਟ ਨੂੰ ਅਹੁਦੇ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਪ੍ਰਤਾਪ ਸਿੰਘ ਬਾਜਵਾ ਤੇ ਪਰਗਟ ਸਿੰਘ ਸਮੇਤ ਹੋਰ ਵੀ ਪੰਜਾਬ ਕਾਂਗਰਸ ਦੇ ਆਗੂ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਲਗਭਗ ਸਾਰੇ ਹੀ ਆਗੂ ਉਨ੍ਹਾਂ ਨੂੰ ਵਧਾਈਆਂ ਦੇ ਚੁੱਕੇ ਹਨ। ਇਸ ਵਿਚਕਾਰ ਪੰਜਾਬ ਕਾਂਗਰਸ ‘ਚ ਸਕਾਰਾਤਮਕ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਤੇ ਪਾਰਟੀ ਵਰਕਰਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਰਾਹੁਲ ਤੇ ਪਿਅੰਕਾ ਨਾਲ ਮੁਲਕਾਤ

ਸਚਿਨ ਪਾਇਲਟ ਨੇ ਬੀਤੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੀ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਪਾਇਲਟ ਨੇ ਕਿਹਾ ਕਿ ਸਾਂਝੀ ਮਿਹਨਤ, ਮਜ਼ਬੂਤ ਸੰਗਠਨ ਤੇ ਵਰਕਰਾਂ ਦੀ ਊਰਜਾ ਨਾਲ ਕਾਂਗਰਸ ਪੰਜਾਬ ‘ਚ ਮੁੜ ਸੱਤਾ ‘ਚ ਵਾਪਸੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਿਹਤਰ ਭਵਿੱਖ ਦੇ ਨਾਲ-ਨਾਲ ਕਿਸਾਨਾਂ, ਨੌਜਵਾਨਾਂ ਤੇ ਹਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਪਾਰਟੀ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।

LEAVE A REPLY

Please enter your comment!
Please enter your name here