Home latest News ਨਿਹੰਗ ਵੱਲੋਂ ਹੋਮਗਾਰਡ ਦੀ ਕੁੱਟਮਾਰ… ਨਸ਼ੇ ‘ਚ ਹੋਣ ਦਾ ਲਾਇਆ ਇਲਜ਼ਾਮ, ਜਾਂਚ...

ਨਿਹੰਗ ਵੱਲੋਂ ਹੋਮਗਾਰਡ ਦੀ ਕੁੱਟਮਾਰ… ਨਸ਼ੇ ‘ਚ ਹੋਣ ਦਾ ਲਾਇਆ ਇਲਜ਼ਾਮ, ਜਾਂਚ ‘ਚ ਕੀ ਆਇਆ ਸਾਹਮਣੇ?

4
0

ਨਿਹੰਗ ਸਿੰਘ ਵੀਡੀਓ ‘ਚ ਕਹਿ ਰਿਹਾ ਹੈ ਕਿ ਕਰਮਚਾਰੀ ਨੇ ਸ਼ਰਾਬ ਵੀ ਰੱਖੀ ਹੈ ਤੇ ਉਹ ਬੇਅਦਬੀ ਕਰਨ ਲਈ ਆਇਆ ਹੈ।

ਬੀਤੀ ਦਿਨੀਂ ਇੱਕ ਨਿਹੰਗ ਸਿੰਘ ਵੱਲੋਂ ਇੱਕ ਹੋਮਗਾਰਡ ਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਈ ਸੀ। ਇਹ ਘਟਨਾ ਮੁਹਾਲੀ ਦੇ ਮਟੌਰ ਦੀ ਦੱਸੀ ਜਾ ਰਹੀ ਹੈ, ਜਿੱਥੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਵੀਡੀਓ ‘ਚ ਨਿਹੰਗ ਹੋਮਗਾਰਡ ਜਵਾਨ ਦੀ ਕੁੱਟਮਾਰ ਕਰ ਰਿਹਾ ਹੈ ਤੇ ਗਾਲੀ-ਗਲੋਚ ਕਰ ਰਹਿ ਹੈ। ਨਿਹੰਗ ਉਸ ਦੇ ਥੱਪੜ ਮਾਰਦਾ ਹੈ ਤੇ ਉਸ ਨੇ ਉਸ ਦੀ ਵਰਦੀ ਨੂੰ ਵੀ ਹੱਥ ਪਾ ਰੱਖਿਆ ਹੈ।
ਨਿਹੰਗ ਸਿੰਘ ਵੀਡੀਓ ‘ਚ ਕਹਿ ਰਿਹਾ ਹੈ ਕਿ ਕਰਮਚਾਰੀ ਨੇ ਸ਼ਰਾਬ ਵੀ ਰੱਖੀ ਹੈ ਤੇ ਉਹ ਬੇਅਦਬੀ ਕਰਨ ਲਈ ਆਇਆ ਹੈ। ਹਾਲਾਂਕਿ, ਹੋਮਗਾਰਡ ਹੱਥ ਜੋੜਦਾ ਹੈ ਤੇ ਮੁਆਫ਼ ਕਰਨ ਲਈ ਕਹਿੰਦਾ ਹੈ। ਉਸ ਦਾ ਕਹਿਣਾ ਸੀ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਚੰਡੀਗੜ੍ਹ ਪਰਤ ਰਿਹਾ ਸੀ।
ਇਸ ਪੂਰੇ ਮਾਮਲੇ ‘ਚ ਹੋਮਗਾਰਡ ਜਵਾਨ ਦੀ ਪਹਿਚਾਣ ਰਵਿੰਦਰ ਦੇ ਰੂਪ ‘ਚ ਹੋਈ ਹੈ, ਜੋ ਕਿ ਚੰਡੀਗੜ੍ਹ ‘ਚ ਤੈਨਾਤ ਸੀ। ਪੁਲਿਸ ਨੇ ਇਸ ਮਾਮਲੇ ‘ਚ ਹੁਣ ਨੋਟਿਸ ਲੈਂਦੇ ਹੋਏ ਜਾਂਚ ਕੀਤੀ। ਉੱਥੇ ਹੀ, ਜਾਂਚ ‘ਚ ਸਾਹਮਣੇ ਆਇਆ ਕਿ ਨਿਹੰਗ ਸਿੰਘ ਵੱਲੋਂ ਜਿਸ ਹੋਮਗਾਰਡ ‘ਤੇ ਸ਼ਰਾਬ ਪੀਤੇ ਹੋਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਸੀ ਉਹ ਗਲਤ ਸੀ। ਜਾਂਚ ‘ਚ ਹੋਮਗਾਰਡ ਜਵਾਨ ਦੇ ਨਸ਼ੇ ‘ਚ ਨਾ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ।

ਨਸ਼ੇ ‘ਚ ਹੋਣ ਦੀ ਕੋਈ ਪੁਸ਼ਟੀ ਨਹੀਂ..

ਪੁਲਿਸ ਨੇ ਹੁਣ ਵੀਡੀਓ ‘ਤੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਹੋਮਗਾਰਡ ਜਵਾਨ ਦੀ ਜਾਂਚ ਕਰਵਾਈ ਗਈ। ਇਸ ‘ਚ ਉਸ ਦੇ ਸ਼ਰਾਬ ਦੇ ਨਸ਼ੇ ‘ਚ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਆ ਰਿਹਾ ਸੀ।

ਮਾਮਲੇ ‘ਚ ਡੀਐਸਪੀ ਧੀਰਜ ਕੁਮਾਰ ਨੇ ਦੱਸਿਆ ਹੈ ਕਿ ਹੋਮਗਾਰਡ ਨਾਲ ਕੁੱਟਮਾਰ ਮਾਮਲੇ ‘ਚ ਪੁਲਿਸ ਨੇ ਨੋਟਿਸ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁੱਟਮਾਰ ਕਰਨ ਵਾਲੇ ਨਿਹੰਗ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here