Home Desh Rahul Gandhi ਇਸ ਮਹੀਨੇ ਆ ਸਕਦੇ ਪੰਜਾਬ, ਕਲੇਸ਼ ‘ਤੇ ਪੂਰਨ ਵਿਰਾਮ ਲਗਾਉਣ...

Rahul Gandhi ਇਸ ਮਹੀਨੇ ਆ ਸਕਦੇ ਪੰਜਾਬ, ਕਲੇਸ਼ ‘ਤੇ ਪੂਰਨ ਵਿਰਾਮ ਲਗਾਉਣ ਦੀ ਕੋਸ਼ਿਸ਼

3
0

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਦੋ ਵੱਖ-ਵੱਖ ਧੜੇ ਬਣ ਜਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਂਗਰਸ ਹਾਈਕਮਾਂਡ ਪਹਿਲੇ ਵੀ ਯਤਨ ਕਰ ਚੁੱਕੀ ਹੈ।

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਮੁਕਾਉਣ ਲਈ ਕੋਸ਼ਿਸ਼ਾਂ ਜਾਰੀ ਹਨ, ਪਰ ਅਜੇ ਤੱਕ ਕਿਸੇ ਨੂੰ ਵੀ ਸਫ਼ਲਤਾ ਨਹੀਂ ਮਿਲੀ ਹੈ। ਇਸ ਸਭ ਦੇ ਵਿਚਕਾਰ ਰਾਹੁਲ ਗਾਂਧੀ ਵੱਲੋਂ ਸਿੱਧੇ ਇਸ ਮਾਮਲੇ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਇਸ ਸਿਲਸਿਲੇ ‘ਚ ਰਾਹੁਲ ਗਾਂਧੀ ਪੰਜਾਬ ਦਾ ਦੌਰਾ ਵੀ ਕਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਸੇ ਮਹੀਨੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਉਹ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਜੇਕਰ ਰਾਹੁਲ ਪੰਜਾਬ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੀ ਇਹ ਫੇਰੀ ਕਾਫੀ ਅਹਿਮ ਰਹਿਣ ਵਾਲੀ ਹੈ।

ਵੱਖ-ਵੱਖ ਪੱਧਰ ‘ਤੇ ਮਸਲਾ ਹੱਲ ਕਰਨ ਦੀ ਕੋਸ਼ਿਸ਼

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਦੋ ਵੱਖ-ਵੱਖ ਧੜੇ ਬਣ ਜਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਂਗਰਸ ਹਾਈਕਮਾਂਡ ਪਹਿਲੇ ਵੀ ਯਤਨ ਕਰ ਚੁੱਕੀ ਹੈ। ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਇਸੇ ਲਈ ਪੰਜਾਬ ਦੇ ਦੌਰੇ ‘ਤੇ ਭੇਜਿਆ ਗਿਆ ਸੀ। ਇਸ ਤੋਂ ਬਾਅਦ ਫ਼ਿਰ ਉਨ੍ਹਾਂ ਤੇ ਰਾਜਾ ਵੜਿੰਗ ਦੀ ਅਗਵਾਈ ‘ਚ ‘ਹਰ ਬੂਥ-ਕਾਂਗਰਸ ਮਜ਼ਬੂਤ ਮੁਹਿੰਮ ਚਲਾਈ ਗਈ। ਪਰ ਇਸ, ਮੁਹਿੰਮ ‘ਚ ਕਾਫੀ ਹੰਗਾਮਾ ਹੋਇਆ ਤੇ ਤਕਰੀਬਨ ਹਰ ਮੀਟਿੰਗ ‘ਚ ਸਮਰਥਕਾਂ ਵੱਲੋਂ ਚੰਨੀ ਦੇ ਹੱਕ ‘ਚ ਨਾਅਰੇ ਲਗਾਏ ਗਏ ਤੇ ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ। ਇਸ ਵਿਚਕਾਰ ਭੂਪੇਸ਼ ਬਘੇਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਮੁਹਿੰਮ ਦੌਰਾਨ ਕਈ ਵਾਰ ਚੰਨੀ ਤੇ ਵੜਿੰਗ ਦੇ ਸਮਰਥਕ ਆਹਮੋ-ਸਾਹਮਣੇ ਵੀ ਹੋਏ। ਇਸ ਸਭ ਘਟਨਾਕ੍ਰਮ ਨੇ ਹਾਈਕਮਾਂਡ ਦੀ ਚਿੰਤਾ ਵਧਾ ਦਿੱਤੀ ਤੇ ਇਸ ਵਿਚਕਾਰ ਇਹ ਵੀ ਖ਼ਬਰ ਆਈ ਕਿ ਰਾਹੁਲ ਗਾਂਧੀ ਨੇ ਆਪਣੀ ਟੀਮ ਨੂੰ ਖ਼ੁਦ ਫੀਡਬੈਕ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ।

ਪ੍ਰਤਾਪ ਬਾਜਵਾ ਨੇ ਵੀ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਦੇਖਦੇ ਹੋਏ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਰਾਹੁਲ ਗਾਂਧੀ ਨਾਲ ਬੀਤੇ ਦਿਨ ਦਿੱਲੀ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਇਸ ਮੁਲਕਾਤ ਤੋਂ ਬਾਅਦ ਬਾਜਵਾ ਸਮੇਤ ਕਾਂਗਰਸੀ ਦੇ 15 ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਮਿਲਣ ਲਈ ਚਿੱਠੀ ਲਿੱਖੀ ਸੀ। ਸਾਰੇ ਵਿਧਾਇਕ ਕਲੇਸ਼ ‘ਤੇ ਆਪਣੀ ਗੱਲ ਰੱਖਣ ਤੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ ਸੀ।

LEAVE A REPLY

Please enter your comment!
Please enter your name here