ਮੌਕ ਡਰਿੱਲ ਬਾਰੇ ਜਾਗਰੂਕਤਾ ਫੈਲਾਉਣ ਤੇ ਲੋਕਾਂ ਨੂੰ ਮਾਰਗਦਰਸ਼ਨ ਕਰਨ ਲਈ ਜਨਤਕ ਘੋਸ਼ਣਾਵਾਂ ਕੀਤੀਆਂ ਜਾਣਗੀਆਂ।
ਪੰਜਾਬ ‘ਚ, ਅੱਜ 24 ਅਪ੍ਰੈਲ ਨੂੰ ਇੱਕ ਰਾਜ ਵਿਆਪੀ ਮੌਕ ਡਰਿੱਲ ਕੀਤੀ ਜਾਵੇਗੀ। ਇਸ ਮੌਕ ਡਰਿੱਲ ਦਾ ਉਦੇਸ਼ ਜੰਗ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਦੀ ਜਾਂਚ ਕਰਨਾ ਹੈ। ਇਹ ਡਰਿੱਲ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਕੀਤਾ ਜਾਵੇਗਾ। ਇਸ ਦੌਰਾਨ ਰਾਤ 8:00 ਵਜੇ ਤੋਂ ਰਾਤ 8:15 ਵਜੇ ਤੱਕ 15 ਮਿੰਟ ਦਾ ਬਲੈਕਆਊਟ ਕੀਤਾ ਜਾਵੇਗਾ ਜਾਵੇਗਾ। ਇਸ ਸਮੇਂ ਦੌਰਾਨ, ਐਮਰਜੈਂਸੀ ਸਥਿਤੀਆਂ ਵਾਂਗ ਤੇ ਜਨਤਕ ਪ੍ਰਤੀਕਿਰਿਆ ਪ੍ਰਣਾਲੀਆਂ ਦੀ ਜਾਂਚ ਕਰਨ ਲਈ ਸਾਇਰਨ ਵੀ ਵਜਾਏ ਜਾਣਗੇ। ਇਸ ਸਬੰਧੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਤੋਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਮੌਕ ਡਰਿੱਲ ਬਾਰੇ ਜਾਗਰੂਕਤਾ ਫੈਲਾਉਣ ਤੇ ਲੋਕਾਂ ਦੀ ਜਾਣਕਾਰੀ ਲਈ ਜਨਤਕ ਘੋਸ਼ਣਾਵਾਂ ਕੀਤੀਆਂ ਜਾਣਗੀਆਂ। ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਤੇ ਡਰਿੱਲ ‘ਚ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਸ ਡਰਿੱਲ ਦਾ ਉਦੇਸ਼ ਇਹ ਜਾਂਚ ਕਰਨਾ ਹੈ ਕਿ ਅਸਲੀ ਸਮੇਂ ਦੀਆਂ ਸੰਕਟ ਸਥਿਤੀਆਂ ‘ਚ ਐਮਰਜੈਂਸੀ ਪ੍ਰੋਟੋਕੋਲ ਨੂੰ ਕਿੰਨੀ ਜਲਦੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ।
ਇਸ ਮੌਕ ਡ੍ਰਿਲ ਸਬੰਧੀ ਮੁੱਖ ਵੇਰਵੇ
ਪੰਜਾਬ ਚ ਏਅਰ ਰੇਡ/ਬਲੈਕਆਉਟ ਮੌਕ ਡ੍ਰਿਲ 2026
ਉਦੇਸ਼: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਸਿਵਲ ਡਿਫੈਂਸ ਢਾਂਚੇ ਦੇ ਤਹਿਤ ਏਅਰ ਰੇਡ ਤੇ ਬਲੈਕਆਉਟ ਵਰਗੀ ਸਥਿਤੀ ਚ ਤਿਆਰੀਆਂ ਦੀ ਜਾਂਚ ਕੀਤੀ ਜਾਵੇਗੀ।
ਮਿਤੀ ਤੇ ਸਮਾਂ: ਇਹ ਅਭਿਆਸ (ਮੌਕ ਡ੍ਰਿਲ) 24 ਅਪ੍ਰੈਲ, 2026 ਨੂੰ 20:00 ਯਾਨੀ ਕਿ ਰਾਤ 8:00 ਵਜੇ ਤੇ ਕੀਤਾ ਜਾਵੇਗਾ।
ਅਧਿਕਾਰ ਤੇ ਨਿਰਦੇਸ਼: ਗ੍ਰਹਿ ਵਿਭਾਗ (ਪੰਜਾਬ ਸਰਕਾਰ) ਨੇ ਭਾਰਤ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ, ਇਸ ਅਭਿਆਸ ਨੂੰ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਜਨਤਕ ਜਾਗਰੂਕਤਾ: ਸਰਕਾਰ ਨੇ ਲੋਕ ਸੰਪਰਕ ਵਿਭਾਗ ਨੂੰ ਇਸ ਅਭਿਆਸ ਬਾਰੇ ਵੱਧ ਤੋਂ ਵੱਧ ਜਨਤਕ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਆਮ ਜਨਤਾ ਨੂੰ ਜਾਣਕਾਰੀ ਦਿੱਤੀ ਜਾ ਸਕੇ।
ਪ੍ਰਸ਼ਾਸਕੀ ਭਾਗੀਦਾਰੀ: ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਚ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਭਿਆਸ ਦੀ ਸਮਾਪਤੀ ਤੋਂ ਬਾਅਦ ਆਪਣੀਆਂ ਸਬੰਧਤ ਰਿਪੋਰਟਾਂ ਸਮੇਂ ਸਿਰ ਜਮ੍ਹਾਂ ਕਰਾਉਣ।