Home Desh ਮੰਤਰੀ Lal Chand Kataruchak ਵੱਲੋਂ ਗੈਸ ਏਜੰਸੀ ‘ਤੇ ਰੇਡ, ਲੰਬੀਆਂ ਕਤਾਰਾਂ...

ਮੰਤਰੀ Lal Chand Kataruchak ਵੱਲੋਂ ਗੈਸ ਏਜੰਸੀ ‘ਤੇ ਰੇਡ, ਲੰਬੀਆਂ ਕਤਾਰਾਂ ਦੇਖ ਭੜਕੇ; ਕਾਰਵਾਈ ਦੇ ਦਿੱਤੇ ਨਿਰਦੇਸ਼

14
0

ਮੰਤਰੀ ਕਟਾਰੂਚੱਕ ਨੇ ਅੱਜ ਪਠਾਨਕੋਟ ਦੀ ਦੀਨਾਨਗਰ ਗੈਸ ਏਜੰਸੀ ਤੰਗੋਸ਼ਾਹ-ਭੋਆ ‘ਤੇ ਅਚਨਚੇਤ ਚੈਕਿੰਗ ਕੀਤੀ।

ਐਲਪੀਜੀ ਦੀ ਸਪਾਲਈ ਦੀ ਘਾਟ ਵਿਚਕਾਰ ਪੰਜਾਬ ‘ਚ ਘਰੇਲੂ ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਲੰਬੀਆਂ ਕਤਾਰਾਂ ‘ਚ ਲੱਗਣਾ ਪੈ ਰਿਹਾ ਹੈ। ਇਸ ਦੌਰਾਨ ਕਈ ਲੋਕਾਂ ਦਾ ਪਹਿਲੇ ਦਿਨ ‘ਚ ਨੰਬਰ ਵੀ ਨਹੀਂ ਆ ਰਿਹਾ, ਗੈਸ ਸਿਲੰਡਰ ਹਾਸਲ ਕਰਨ ਲਈ ਲੋਕਾਂ ਨੂੰ ਕਈ-ਕਈ ਦਿਨ ਏਜੰਸੀਆਂ ਦੇ ਚੱਕਰ ਕੱਟਣੇ ਪੈ ਰਹੇ ਹਨ। ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜ਼ਿੰਮਾ ਚੁੱਕਿਆ ਹੈ।
ਇਸ ਤਹਿਤ ਉਨ੍ਹਾਂ ਨੇ ਅੱਜ ਪਠਾਨਕੋਟ ਦੀ ਦੀਨਾਨਗਰ ਗੈਸ ਏਜੰਸੀ ਤੰਗੋਸ਼ਾਹ-ਭੋਆ ‘ਤੇ ਅਚਨਚੇਤ ਚੈਕਿੰਗ ਕੀਤੀ। ਮੰਤਰੀ ਕਟਾਰੂਚੱਕ ਅਚਾਨਕ ਹੀ ਗੈਸ ਏਜੰਸੀ ਬਾਹਰ ਪਹੁੰਚੇ ਗਏ। ਗੈਸ ਏਜੰਸੀ ਬਾਹਰ ਬਜ਼ੁਰਗਾਂ ਤੇ ਮਹਿਲਾਵਾਂ ਦੀਆਂ ਲੰਬੀਆਂ ਲਾਈਨਾਂ ਦੇਖ ਮੰਤਰੀ ਭੜਕ ਗਏ। ਉਨ੍ਹਾਂ ਨੇ ਗੈਸ ਏਜੰਸੀ ਦੇ ਅੰਦਰ ਜਾ ਕੇ ਦੇਖਿਆ ਤਾਂ ਏਜੰਸੀ ਦੇ ਸਟੋਰੇਜ਼ ਅੰਦਰ ਕਾਫ਼ੀ ਮਾਤਰਾ ‘ਚ ਸਿਲੰਡਰ ਪਏ ਹੋਏ ਸਨ, ਜਦਕਿ ਦੂਜੇ ਪਾਸੇ ਲੋਕਾਂ ਦੀ ਭਾਰੀ ਭੀੜ ਸਿਲੰਡਰਾਂ ਲਈ ਸਵੇਰ ਤੋਂ ਉਡੀਕ ਕਰ ਰਹੀ ਸੀ।

ਮੰਤਰੀ ਨੇ ਕਾਰਵਾਈ ਦੇ ਦਿੱਤੇ ਨਿਰਦੇਸ਼, ਬੋਲੇ- ਮੇਰੀ ਵਿਧਾਨ ਸਭਾ ਮੇਰਾ ਪਰਿਵਾਰ

ਏਜੰਸੀ ਦੀ ਇਸ ਲਾਪਰਵਾਹੀ ਨੂੰ ਦੇਖ ਮੰਤਰੀ ਨੇ ਏਜੰਸੀ ਕਰਮਚਾਰੀਆਂ ਨੂੰ ਫ਼ਟਕਾਰ ਲਗਾਈ। ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਸਾਡੇ ਬਜ਼ੁਰਗ ਤੇ ਮਹਿਲਾਵਾਂ ਆਪਣੇ ਹੱਕ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ‘ਚ ਲੱਗੇ ਹੋਏ ਹਨ। ਇਹ ਸਭ ਸਵੀਕਾਰ ਨਹੀਂ ਕੀਤਾ ਜਾਵੇਗਾ। ਮੇਰਾ ਪੂਰਾ ਵਿਧਾਨ ਸਭਾ ਹਲਕਾ ਮੇਰਾ ਪਰਿਵਾਰ ਹੈ ਤੇ ਉਨ੍ਹਾਂ ਦਾ ਸ਼ੋਸ਼ਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਤਰੀ ਨੇ ਇਸ ਘਟਨਾ ਤੋਂ ਬਾਅਦ ਗੈਸ ਏਜੰਸੀ ਦੇ ਖਿਲਾਫ਼ ਸਖ਼ਤ ਨੋਟਿਸ ਲੈਂਦੇ ਹੋਏ, ਏਜੰਸੀ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਹਨ।

LEAVE A REPLY

Please enter your comment!
Please enter your name here