Home Desh Fazilka: BSF Constable ਨੂੰ 15 ਸਾਲ ਦੀ ਕੈਦ, ਕੋਰਟ ਨੇ ਲਗਾਇਆ...

Fazilka: BSF Constable ਨੂੰ 15 ਸਾਲ ਦੀ ਕੈਦ, ਕੋਰਟ ਨੇ ਲਗਾਇਆ 4 ਲੱਖ ਦਾ ਜੁਰਮਾਨਾ, Pak ਤੋਂ ਕਰ ਰਿਹਾ ਸੀ ਹੈਰੋਇਨ ਤਸਕਰੀ

31
0

ਫਾਜ਼ਿਲਕਾ ‘ਚ ਬੀਐਸਐਫ ਕਾਂਸਟੇਬਲ ਨੂੰ 15 ਸਾਲ ਦੀ ਸਜ਼ਾ ਅਤੇ ਚਾਰ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਫਾਜ਼ਿਲਕਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਤੁਸੀਂ ਹੈਰਾਰ ਰਹਿ ਜਾਓਗੇ। ਜਿੱਥੇ ਅਜਿਤ ਪਾਲ ਸਿੰਘ ਜੱਜ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਮੁਲਜ਼ਮ ਜੋ ਕਿ ਬੀਐਸਐਫ ਵਿੱਚ ਕਾਂਸਟੇਬਲ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਉਸ ਨੂੰ ਕੋਰਟ ਨੇ 15 ਸਾਲ ਦੀ ਕੈਦ ਅਤੇ ਚਾਰ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਹਲਾਂਕਿ, ਇਹ ਵੀ ਵਿਵਸਥਾ ਹੈ ਕਿ ਜੇਕਰ ਜੁਰਮਾਨਾ ਨਹੀਂ ਭਰਿਆ ਜਾਂਦਾ ਹੈ ਤਾਂ ਇਸ ਮਾਮਲੇ ਵਿੱਚ 2 ਸਾਲ ਦੀ ਹੋਰ ਸਜ਼ਾ ਭੁਗਤਣੀ ਪੈ ਸਕਦੀ ਹੈ।

15 ਸਾਲ ਦੀ ਸਖ਼ਤ ਸਜ਼ਾ ਅਤੇ 4 ਲੱਖ ਰੁਪਏ ਜੁਰਮਾਨਾ

ਦੱਸ ਦਈਏ ਕਿ 21 ਜੂਨ 2022 ਨੂੰ ਮੁਲਜ਼ਮ ਨੰਬਰ 44 ਦੇ ਮਾਮਲੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪੁਲਿਸ ਸਟੇਸ਼ਨ ਐਨਸੀਬੀ ਚੰਡੀਗੜ੍ਹ ਦੀ ਧਾਰਾ 8, 21 ਤੇ 23 ਦੇ ਤਹਿਤ ਬੀਐਸਐਫ ਦੇ ਕਾਂਸਟੇਬਲ ਅਰਵਿੰਦ ਸਰੋਏ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ।
ਜਿਸ ‘ਤੇ ਸੁਣਵਾਈ ਤੋਂ ਬਾਅਦ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 15 ਸਾਲ ਦੀ ਸਖ਼ਤ ਸਜ਼ਾ ਅਤੇ 4 ਲੱਖ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਹਲਾਂਕਿ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ।

ਜਾਣੋ ਕੀ ਹੈ ਪੂਰਾ ਮਾਮਲਾ?

ਦੱਸ ਦਈਏ ਕਿ 21 ਜੂਨ 2022 ਨੂੰ ਬਾਰਡਰ ਪੋਸਟ ਜੋਧਾਵਾਲ ਦੇ ਇਲਾਕੇ ਵਿੱਚ ਮੁਲਜ਼ਮ ਤੋਂ ਪਾਕਿਸਤਾਨ ਤੋਂ ਮੰਗਵਾਈ ਗਈ ਲਗਪਗ 4.235 ਕਿਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21 (C), 23 (C) ਅਤੇ ਅੱਠ ਤਹਿਤ ਇਲਜ਼ਾਮ ਲਗਾਇਆ ਗਿਆ ਸੀ।

LEAVE A REPLY

Please enter your comment!
Please enter your name here