Home Crime Jalandhar: ਜਨਮਦਿਨ ਤੇ ਨਵੇਂ ਸਾਲ ਦੀ ਖੁਸ਼ੀ ਮਾਤਮ ‘ਚ ਬਦਲੀ… ਸ਼ਿਵਸੈਨਾ ਆਗੂ...

Jalandhar: ਜਨਮਦਿਨ ਤੇ ਨਵੇਂ ਸਾਲ ਦੀ ਖੁਸ਼ੀ ਮਾਤਮ ‘ਚ ਬਦਲੀ… ਸ਼ਿਵਸੈਨਾ ਆਗੂ ਦੀ ਧੀ ਦੀ ਬਾਥਰੂਮ ‘ਚ ਮੌਤ

1
0

ਇਹ ਘਟਨਾ ਮੀਠਾ ਬਾਜ਼ਾਰ ਸ਼ਿਵਸੈਨਾ ਆਗੂ ਦੀ ਰਿਹਾਇਸ਼ ਵਿਖੇ ਵਾਪਰੀ।

ਜਲੰਧਰ ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਬਾਥਰੂਮ ਚ ਗੀਜਰ ਲੀਕੇਜ ਹੋਣ ਨਾਲ ਸ਼ਿਵਸੈਨਾ ਉੱਤਰ ਭਾਰਤ ਪ੍ਰਮੁੱਖ ਦੀਪਕ ਕੰਬੋਜ ਦੀ 22 ਸਾਲਾਂ ਧੀ ਦੀ ਜਾਨ ਚਲੀ ਗਈ। ਪਰਿਵਾਰ ਨੂੰ ਇਸ ਬਾਰੇ ਉਸ ਵੇਲੇ ਪਤਾ ਚਲਿਆ ਜਦੋਂ ਉਹ ਕਾਫ਼ੀ ਦੇਰ ਤੱਕ ਬਾਥਰੂਮ ਚੋਂ ਨਹੀਂ ਨਿਕਲੀ। ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਘਰ ਚ ਸੋਗ ਦਾ ਮਾਹੌਲ ਹੈ, ਜਦਕਿ ਕੁੱਝ ਦੇਰ ਪਹਿਲਾਂ ਧੀ ਦੇ ਜਨਮਦਿਨ ਦੀ ਤਿਆਰੀ ਚੱਲ ਰਹੀ ਸੀ। ਇਹ ਘਟਨਾ ਮੀਠਾ ਬਾਜ਼ਾਰ ਸ਼ਿਵਸੈਨਾ ਆਗੂ ਦੀ ਰਿਹਾਇਸ਼ ਵਿਖੇ ਵਾਪਰੀ। ਜਾਣਕਾਰੀ ਮੁਤਾਬਕ ਨਹਾਉਂਦੇ ਸਮੇਂ ਗੀਜਰ ਦੀ ਪਾਈਪ ਤੋਂ ਗੈਸ ਲੀਕ ਹੋਈ, ਜਿਸ ਨਾਲ ਮੁਨਮੁਨ ਦਾ ਦਮ ਘੁੱਟ ਗਿਆ ਤੇ ਉਹ ਬੇਹੋਸ਼ ਹੋ ਗਈ। ਘਰ ਵਾਲਿਆਂ ਨੂੰ ਜਦੋਂ ਤੱਕ ਪਤਾ ਚਲਿਆ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਖਾਸ ਗੱਲ ਇਹ ਹੈ ਕਿ ਮੁਨਮੁਨ ਦਾ ਨਵੇਂ ਸਾਲ ਵਾਲੇ ਦਿਨ ਜਨਮਦਿਨ ਸੀ, ਜਿਸ ਦੀਆਂ ਤਿਆਰੀਆਂ ਪੂਰੇ ਘਰ ਚ ਚੱਲ ਰਹੀਆਂ ਸਨ। ਪਰ, ਇਹ ਖੁਸ਼ੀ ਦਾ ਮਾਹੌਲ ਗੰਮ ਚ ਬਦਲ ਗਿਆ।
ਉੱਤਰ ਭਾਰਤ ਦੇ ਸ਼ਿਵਸੈਨਾ ਪ੍ਰਮੁੱਖ ਦੀਪਕ ਕੰਬੋਜ ਦੀ ਧੀ ਰੋਜ਼ਾਨਾ ਦੀ ਤਰ੍ਹਾਂ ਬਾਥਰੂਮ ਚ ਇਸਨਾਨ ਕਰਨ ਲਈ ਗਈ। ਇਸ ਦੌਰਾਨ ਗੀਜਰ ਦੀ ਪਾਈਪ ਚ ਤਕਨੀਕੀ ਖ਼ਰਾਬੀ ਆ ਗਈ, ਗੈਸ ਲੀਕ ਹੋਣ ਲੱਗੀ। ਬਾਥਰੂਮ ਬੰਦ ਹੋਣ ਦੇ ਕਾਰਨ ਗੈਸ ਬਾਥਰੂਮ ਅੰਦਰ ਭਰ ਗਈ, ਜਿਸ ਨਾਲ ਮੁਨਮੁਨ ਨੂੰ ਸਾਹ ਲੈਣ ਚ ਦਿੱਕਤ ਆਉਣ ਲੱਗੀ ਤੇ ਉਹ ਬੇਹੋਸ਼ ਹੋ ਗਈ।
ਕਾਫੀ ਦੇਰ ਤੱਕ ਜਦੋਂ ਮੁਨਮੁਨ ਬਾਹਰ ਨਹੀਂ ਆਈ ਤਾਂ ਘਰ ਵਾਲਿਆਂ ਨੇ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਅਣਹੋਣੀ ਦੇ ਖ਼ਦਸ਼ੇ ਦੇ ਚੱਲਦਿਆਂ ਘਰ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮੁਨਮੁਨ ਬੇਹੋਸ਼ ਪਈ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਡਾਕਟਰਾਂ ਨੇ ਮੁੱਢਲੀ ਰਿਪੋਰਟ ਚ ਦੱਸਿਆ ਕਿ ਉਸ ਦੀ ਮੌਤ ਗੈਸ ਚੜਨ ਨਾਲ ਦਮ ਘੁੱਟਣ ਕਰਕੇ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੈ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤਾਂ ਜੋ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੀਪਕ ਕੰਬੋਜ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ, ਜਿਸ ਲਈ ਖਾਸ ਤਿਆਰੀਆਂ ਚੱਲ ਰਹੀਆਂ ਸਨ। ਉਹ ਜਨਮਦਿਨ ਤੇ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਦੀ ਵੀ ਯੋਜਨਾ ਬਣਾ ਰਹੇ ਸਨ, ਪਰ ਖੁਸ਼ੀ ਮਾਤਮ ਚ ਬਦਲ ਗਈ।

LEAVE A REPLY

Please enter your comment!
Please enter your name here