ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਹਨ ਕਿ ਇਹ ਜੋ ਜ਼ਮੀਨ ਹੈ, ਘਰ ਹੈ ਤੇ ਘੋੜੇ ਹਨ, ਕੀ ਇਸ ਦੀ ਵੀ ਖਰੀਦਦਾਰੀ ਹੁੰਦੀ ਹੈ।
ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ‘ਚ ਘੁੰਮ ਰਹੇ ਹਨ। ਸਿੱਧੂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ‘ਤੇ ਆਨੰਦ ਮਾਣ ਰਹੇ ਹਨ ਤੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਸਿੱਧੂ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਬਾਦਲ ਪਰਿਵਾਰ ‘ਤੇ ਤੰਜ ਕੱਸ ਰਹੇ ਹਨ। ਨਵਜੋਤ ਸਿੱਧੂ ਕਿਸੇ ਸਥਾਨਕ ਲੜਕੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਗੱਲਬਾਤ ਵਿਚਕਾਰ ਹੀ ਉਹ ਬਾਦਲ ਪਰਿਵਾਰ ਨੂੰ ਘੇਰ ਰਹੇ ਹਨ।
ਦਰਅਸਲ, ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਹਨ ਕਿ ਇਹ ਜੋ ਜ਼ਮੀਨ ਹੈ, ਘਰ ਹੈ ਤੇ ਘੋੜੇ ਹਨ, ਕੀ ਇਸ ਦੀ ਵੀ ਖਰੀਦਦਾਰੀ ਹੁੰਦੀ ਹੈ। ਇਸ ‘ਤੇ ਲੜਕੀ ਕਹਿੰਦੀ ਹੈ, ਜੀ ਹਾਂ ਸਰ, ਇਹ ਜ਼ਮੀਨ ਵਿਕ ਚੁੱਕੀ ਹੈ। ਸਿੱਧੂ ਪੁੱਛਦੇ ਹਨ ਕਿ ਕਿਸ ਨੇ ਖਰੀਦੀ। ਲੜਕੀ ਜਵਾਬ ਦਿੰਦੀ ਹੈ ਕਿ ਬਾਦਲ ਸਿੰਘ ਨੇ। ਇਸ ‘ਤੇ ਸਿੱਧੂ ਪੁੱਛਦੇ ਹਨ ਕਿ ਪੰਜਾਬ ਵਾਲੇ ਬਾਦਲ ਸਿੰਘ। ਲੜਕੀ ਕਹਿੰਦੀ ਹੈ ਹਾਂ ਜੀ।
ਇਹ ਗੱਲ ਸੁਣਦੇ ਹੀ ਸਿੱਧੂ ਬਾਦਲਾਂ ਨੂੰ ਘੇਰਦੇ ਹਨ। ਉਹ ਕਹਿੰਦੇ ਹਨ ਬਾਹਰ ਦੇ ਲੋਕਾਂ ਨੂੰ ਤਾਂ ਜ਼ਮੀਨ ਖਰੀਦਣ ਨਹੀਂ ਦਿੰਦੇ। ਇਹ ਜੋ ਰਸਤਾ ਹੈ ਇਹ ਪਹਿਲੇ ਤੋਂ ਬਣਿਆ ਹੋਇਆ ਹੈ। ਲੜਕੀ ਜਵਾਬ ਦਿੰਦੀ ਹੈ ਕਿ ਇਹ ਪੁਰਾਣੇ ਜ਼ਮਾਨਿਆਂ ਦਾ ਅੰਗ੍ਰੇਜ਼ਾਂ ਦੇ ਜ਼ਮਾਨਿਆਂ ਦਾ ਹੈ। ਇਹ ਬੰਦ ਹੋ ਗਿਆ ਸੀ। ਬ੍ਰਿਜ ਟੁੱਟ ਗਿਆ ਸੀ ਤੇ 30-40 ਸਾਲ ਬੰਦ ਰਿਹਾ। ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦ ਲਈ ਤੇ ਉਨ੍ਹਾਂ ਨੇ ਰਸਤਾ ਵੀ ਬਣਾ ਦਿੱਤਾ, ਬ੍ਰਿਜ ਵੀ ਲਗਾ ਦਿੱਤਾ ਤੇ ਹੁਣ ਰੋਡ ਵੀ ਬਣ ਰਿਹਾ ਹੈ।
ਸਿੱਧੂ ਕਹਿੰਦੇ ਹਨ। ਬਾਦਲ ਇੱਥੇ ਵੀ ਚੱਲ ਕੇ ਪਹੁੰਚ ਗਏ, ਮੈਂ ਤਾ ਹੈਰਾਨ ਹੈ। ਲੜਕੀ ਕਹਿੰਦੀ ਹੈ ਉਨ੍ਹਾਂ ਨਾਲ ਪੰਜ-ਛੇ ਲੋਕ ਆਏ ਸਨ। ਸਿੱਧੂ ਕਹਿੰਦੇ ਹਨ ਉਨ੍ਹਾਂ ਨੂੰ ਫੜ-ਫੜ ਕੇ ਲਿਆਏ ਹੋਣਗੇ। ਨਾਲ ਇੱਕ ਕੁਰਸੀ ਵੀ ਹੋਵੇਗੀ। ਬਾਦਲ ਸਾਹਿਬ ਇੱਥੇ ਪਹੁੰਚ ਗਏ। ਸਿੱਧੂ ਫਿਰ ਕਹਿੰਦੇ ਹਨ- ਗੁਰੂ ਕਮਾਲ ਹੋ ਗਈ। ਚੁੱਪੋ ਗੰਨੇ, ਘੜੇ ਤੇ ਕੋਲਾ, ਬਾਦਲ ਸਿੰਘ ਇਨ ਹਿਮਾਚਲ ਪ੍ਰਦੇਸ਼, ਚਲੋ। ਦੱਸ ਦੇਈਏ ਕਿ ਬੀਤੀ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਿਆਸਤ ਚ ਤਾਂ ਹੀ ਮੁੜ ਐਕਟਿਵ ਹੋਣਗੇ, ਜੇਕਰ ਕਾਂਗਰਸ ਉਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ। ਫਿਲਹਾਲ ਇਸ ਦੀ ਕਈ ਵੀ ਸੰਭਾਵਨਾ ਨਹੀਂ ਲੱਗ ਰਹੀ। ਨਵਜੋਤ ਕੌਰ ਨੇ ਕਿਹਾ ਹੈ ਕਿ ਸਿੱਧੂ ਨੇ ਉਨ੍ਹਾਂ ਨੂੰ ਫ੍ਰੀ ਹੈਂਡ ਦਿੱਤਾ ਹੈ, ਉਹ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਇਸ ਦੌਰਾਨ ਨਵਜੋਤ ਕੌਰ ਦੇ 500 ਵਾਲੇ ਟੈਚੀ ਵਾਲੇ ਬਿਆਨ ‘ਤੇ ਵੀ ਸਿਆਸਤ ਗਰਮਾ ਗਈ ਸੀ।