Home Desh Punjab ਦੇ 11 ਦਵਾਈਆਂ ਦੇ ਸੈਂਪਲ ਫੇਲ, ਫਰਮਾ ਕੰਪਨੀਆਂ ‘ਤੇ ਉੱਠੇ ਸਵਾਲ

Punjab ਦੇ 11 ਦਵਾਈਆਂ ਦੇ ਸੈਂਪਲ ਫੇਲ, ਫਰਮਾ ਕੰਪਨੀਆਂ ‘ਤੇ ਉੱਠੇ ਸਵਾਲ

35
0

ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ 8 ਦਵਾਈਆਂ ਦੇ ਇਸਤੇਮਾਲ ਤੇ ਵਿਕਰੀ ਦੇ ਰੋਕ ਲਗਾਈ ਸੀ।

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਦੇਸ਼ ਭਰ ‘ਚ ਦਵਾਈਆਂ ਦੀ ਗੁਣਵੱਤਾ ‘ਤੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਰਿਪੋਰਟ ਅਨੁਸਾਰ ਕੁੱਲ 112 ਦਵਾਈਆਂ ਦੇ ਸੈਂਪਲ ਗੁਣਵੱਤਾ ਜਾਂਚ ‘ਚ ਫੇਲ ਹੋਏ ਹਨ, ਜਿਨ੍ਹਾਂ ‘ਚ ਪੰਜਾਬ ‘ਚ ਬਣੀਆਂ 11 ਦਵਾਈਆਂ ਵੀ ਸ਼ਾਮਲ ਹੈ। ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼, 16 ਗੁਜਰਾਤ, 12 ਉੱਤਰਾਖੰਡ, 11 ਪੰਜਾਬ, 6 ਮੱਧ ਪ੍ਰਦੇਸ਼ ਤੇ ਹੋਰ ਰਾਜਾਂ ਨਾਲ ਸਬੰਧਤ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਤਿੰਨ ਕਫ਼ ਸਿਰਪ ਵੀ ਫੇਲ ਪਾਏ ਗਏ ਹਨ, ਜਿਨ੍ਹਾਂ ‘ਚੋਂ ਇੱਕ ਨਕਲੀ ਹੈ।
ਇਨ੍ਹਾਂ ਦਵਾਈਆਂ ‘ਚ ਉਪਯੋਗ ਦਿਲ, ਕੈਂਸਰ, ਡਾਇਬਟੀਜ਼, ਹਾਈ ਬੀਪੀ, ਦਮਾ, ਸੰਕਰਮਣ, ਦਰਦ ਸੂਜਨ, ਐਨੀਮਿਆ ਤੇ ਮਿਰਗੀ ਵਰਗੀਆਂ ਬਿਮਾਰੀਆਂ ਦਾ ਇਲਾਜ਼ ਕੀਤਾ ਜਾਂਦਾ ਹੈ। ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ 8 ਦਵਾਈਆਂ ਦੇ ਇਸਤੇਮਾਲ ਤੇ ਵਿਕਰੀ ਦੇ ਰੋਕ ਲਗਾਈ ਸੀ। ਇਸ ‘ਚ ਕੋਲਡਰਿਫ ਕਫ਼ ਸਿਰਪ ਵੀ ਸ਼ਾਮਲ ਸੀ, ਇਸ ਦਵਾਈ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ।
ਹੁਣ ਸੀਡੀਐਸਸੀਓ ਦੀ ਰਿਪੋਰਟ ਦੇ ਬਾਅਦ ਇਨ੍ਹਾਂ ਦਵਾਈਆਂ ਨਾਲ ਸਬੰਧਤ ਬੈਚ ਨੂੰ ਵੀ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ। ਨਾਲ ਹੀ ਮੈਡਿਕਲ ਸਟੋਰ, ਡਾਕਟਰ ਤੇ ਹਸਪਤਾਲਾਂ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ ਦਵਾਈਆਂ ਦੇ ਸਟਾਕ ਨੂੰ ਤੁਰੰਤ ਜਮਾਂ ਕਰਵਾਉਣ ਤੇ ਮਰੀਜ਼ਾਂ ਲਈ ਸੁਰੱਖਿਅਤ ਵਿਕਲਪ ਉਪਲੱਬਧ ਕਰਵਾਉਣ।
ਕੋਲਡਰਿਫ ਸਿਰਪ ਨਾਲ ਮੱਧ ਪ੍ਰਦੇਸ਼ ‘ਚ ਬੱਚਿਆਂ ਦੀ ਮੌਤ ਦੀਆਂ ਘਟਨਾਵਾਂ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਦਵਾਈ ਦੇ ਇਸਤੇਮਾਲ, ਵਿਕਰੀ ਤੇ ਖਰੀਦ ‘ਤੇ ਰੋਕ ਲਗਾ ਦਿੱਤੀ ਸੀ। ਪੰਜਾਬ ਸਰਕਾਰ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੋਲਡਰਿਫ ਸਮੇਤ ਹੋਰ ਵੀ ਦਵਾਈਆਂ ‘ਤੇ ਰੋਕ ਲਗਾ ਦਿੱਤੀ ਸੀ।

ਇਹ 11 ਦਵਾਈਆਂ ਫੇਲ

ਏਜੇਨ-20 ਰਪੇਬ੍ਰਾਜੋਲ ਟੈਬਲੇਟਸ ਆਈਪੀ (ਮੁਹਾਲੀ)
ਪੈਨਜ਼ੋਲ-40 ਗੋਲੀਆਂ ਪੈਂਟੋਪ੍ਰਾਜ਼ੋਲ ਗਾਇਸਟ੍ਰੋ ਰੋਧਕ ਆਈਪੀ 40 ਮਿਲੀਗ੍ਰਾਮ (ਮੋਹਾਲੀ)
ਰੈਕਸੋਫੇਨ ਆਈਬਿਊਪਰੋਫ਼ੈਨ ਅਤੇ ਪੈਰਾਸੀਟਾਮੋਲ ਟੈਬਲੇਟਸ ਆਈਪੀ (ਮੁਹਾਲੀ)
ਪੋਡੋਰਮ ਸੇਫਪੋਡੋਕਸਾਈਮ ਟੈਬਲੇਟ ਆਈਪੀ 200 ਮਿਲੀਗ੍ਰਾਮ (ਗੁਰਦਾਸਪੁਰ)
ਸਾਈਪ੍ਰੋਹੇਪਟਾਡੀਨ ਟੈਬਲੇਟਸ ਆਈਪੀ 4 ਮਿਲੀਗ੍ਰਾਮ (ਗੁਰਦਾਸਪੁਰ) ਵਰਤੋਂ:
ਲੋਪੇਰਾਮਾਈਡ ਹਾਈਡ੍ਰੋਕਲੋਰਾਈਡ ਕੈਪਸੂਲ ਆਈਪੀ 2 ਮਿਲੀਗ੍ਰਾਮ (ਗੁਰਦਾਸਪੁਰ)
ਪੈਨਜ਼ੋਲ ਪੈਂਟੋਪ੍ਰਾਜ਼ੋਲ ਸੋਡੀਅਮ ਟੈਬਲੇਟਸ ਆਈਪੀ (ਗੁਰਦਾਸਪੁਰ)
ਐਮਲੋਕੇਅਰ-ਏਟੀ ਐਮਲੋਡੀਪੀਨ ਅਤੇ ਐਟੇਨੋਲੋਲ ਟੈਬਲੇਟਸ ਆਈਪੀ (ਗੁਰਦਾਸਪੁਰ)
ਅਮੋਕਸੀਸਿਲਿਨ ਤੇ ਪੋਟਾਸ਼ੀਅਮ ਕਲੇਵੁਲਨੇਟ ਟੈਬਲੇਟ ਆਈਪੀ (ਐਸਏਐਸ ਨਗਰ)
ਫੇਕੋਪੋਡ ਸੇਫਪੋਡੋਕਸਾਈਮ ਪ੍ਰੋਕਸੇਟਿਲ ਟੈਬਲੇਟਸ 200 ਮਿਲੀਗ੍ਰਾਮ (ਡੇਰਾਬਾਸੀ)
ਪੈਰਾਸੀਟਾਮੋਲ, ਫੀਨਾਈਲਫ੍ਰਾਈਨ ਹਾਈਡ੍ਰੋਕਲੋਰਾਈਡ ਤੇ ਕਲੋਰਫੇਨਿਰਾਮਾਈਨ ਮਲੇਏਟ ਸਸਪੈਂਸ਼ਨ (ਜਲੰਧਰ) ਵਰਤੋਂ

LEAVE A REPLY

Please enter your comment!
Please enter your name here