ਦੋ ਦਿਨ ਪਹਿਲਾਂ ਬਿਕਰਮ ਮਜੀਠੀਆ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਕੋਰਟ ‘ਚ ਦਾਖਲ ਕੀਤੀ ਗਈ ਸੀ।
ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਜੇਲ੍ਹ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਲਈ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਦੀ ਟੀਮ ਨਿਊ ਨਾਭਾ ਜੇਲ੍ਹ ਪਹੁੰਚੀ। ਇੱਥੇ ਕਰੀਬ 2 ਘੰਟੇ ਤੱਕ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ।
ਦੋ ਦਿਨ ਪਹਿਲਾਂ ਬਿਕਰਮ ਮਜੀਠੀਆ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਕੋਰਟ ‘ਚ ਦਾਖਲ ਕੀਤੀ ਗਈ ਸੀ। ਜਾਣਕਾਰੀ ਮੁਤਾਬਕ, ਇਸ ਚਾਰਜਸ਼ੀਟ ‘ਚ 200 ਗਵਾਹ ਸ਼ਾਮਲ ਕੀਤੇ ਗਏ ਹਨ। ਉੱਥੇ ਹੀ ਇਹ ਵੀ ਜਾਣਕਾਰੀ ਹੈ ਕਿ ਜੋ 540 ਕਰੋੜ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਗੱਲ ਕਹੀ ਜਾ ਰਹੀ ਸੀ, ਹੁਣ ਇਸ ਚਾਰਜਸ਼ੀਟ ‘ਚ 700 ਕਰੋੜ ਤੱਕ ਵਿਵਾਦਤ ਜਾਇਦਾਦ ਦੱਸੀ ਗਈ ਹੈ।
ਸੂਤਰਾਂ ਮੁਤਾਬਕ ਵਿਜੀਲੈਂਸ ਨੇ ਕਰੀਬ 700 ਕਰੋੜ ਦੀ ਵਿਵਾਦਿਤ ਜਾਇਦਾਦ ਦਾ ਚਾਰਜਸ਼ੀਟ ‘ਚ ਜ਼ਿਕਰ ਕੀਤਾ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਕਈ ਠਿਕਾਣਿਆਂ ਤੋਂ ਬਾਅਦ ਚਾਰਜਸ਼ੀਟ ਤਿਆਰ ਕੀਤੀ ਗਈ ਹੈ। ਚਾਰਜਸ਼ੀਟ ‘ਚ ਕਈ ਆਗੂਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।
ਜਦੋਂ ਮੀਡੀਆ ਨੇ ਐਡਵੋਕੇਟ ਫੈਰੀ ਸੋਫਤ ਤੋਂ ਪੁੱਛਿਆ ਕਿ ਪਹਿਲੇ 540 ਕਰੋੜ ਦੀ ਜਾਇਦਾਦ ਕਹੀ ਜਾ ਰਹੀ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ 700 ਕਰੋੜ ਹੋ ਗਈ ਹੈ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਵਿਜੀਲੈਂਸ ਦੀ ਟੀਮ ਕਰੀਬ 2 ਮਹੀਨਿਆਂ ਤੋਂ ਜਾਂਚ ਕਰ ਰਹੀ ਹੈ।
ਵਕੀਲ ਨੇ ਦੱਸਿਆ ਕਿ ਇਹ ਚਾਰਜਸ਼ੀਟ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ ਸੀ, ਕਿਉਂਕਿ ਇਸ ‘ਚ ਕੇਸ ਦੀ ਡਿਟੇਲ ‘ਚ ਜਾਣਾ ਹੁੰਦਾ ਹੈ। ਟੀਮਾਂ ਰਾਤ ਤਿੰਨ ਵਜੇ ਤੱਕ ਕੰਮ ਕਰਦੀਆਂ ਸਨ, ਜਦਕਿ ਸਵੇਰੇ 8 ਵਜੇ ਦੁਬਾਰਾ ਕੰਮ ਸ਼ੁਰੂ ਹੋ ਜਾਂਦਾ ਸੀ। 400 ਬੈਂਕ ਖਾਤੇ ਕਹਿਣਾ ਆਸਾਨ ਹੁੰਦੇ ਹੈ, ਪਰ ਉਸ ਦੀ ਡਿਟੇਲ ਕੱਢਣਾ ਉਨ੍ਹਾਂ ਹੀ ਮੁਸ਼ਕਿਲ ਹੈ। ਦੱਸ ਸਾਲਾਂ ਦਾ ਰਿਕਾਰਡ ਕੱਢਿਆ ਗਿਆ। ਇਹ ਇੱਕ ਬਹੁੱਤ ਵੱਡਾ ਟਾਸਕ ਸੀ।