Home Desh ਪੰਜਾਬ ‘ਚ ਸਾਰੇ 154 ਬਲਾਕਾਂ ਦਾ ਹੋਵੇਗਾ ਪੁਨਰ ਗਠਨ, ਪਾਣੀਆਂ ਦੇ ਬਿੱਲ...

ਪੰਜਾਬ ‘ਚ ਸਾਰੇ 154 ਬਲਾਕਾਂ ਦਾ ਹੋਵੇਗਾ ਪੁਨਰ ਗਠਨ, ਪਾਣੀਆਂ ਦੇ ਬਿੱਲ ਵਸੂਲੇਗੀ ਸਰਕਾਰ!

52
0

ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਅੱਜ ਕੈਬਨਿਟ ਦੀ ਅਹਿਮ ਬੈਠਕ ਹੋਈ। ਜਿਸ ਬੈਠਕ ਦੌਰਾਨ ਕਈ ਵੱਡੇ ਫ਼ੈਸਲੇ ਲਏ ਗਏ। ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਵਿੱਤ ਮੰਤਰੀ ਨੇ ਦੱਸਿਆ ਕਿ ਭਾਖੜਾ-ਬਿਆਸ ਮੈਨਜਮੈਂਟ ਬੋਰਡ ਦੇ ਕਾਫ਼ੀ ਲੰਬੇ ਅਰਸੇ ਤੋਂ ਦੂਜੇ ਸੂਬਿਆਂ ਦੇ ਖ਼ਿਲਾਫ਼ ਪੈਂਡਿੰਗ ਪੈਸੇ ਸੀ ਅਤੇ ਪਾਣੀਆਂ ਦੇ ਬਕਾਏ ਲੈਣ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 113.24 ਕਰੋੜ ਰੁਪਏ ਦੇ ਬਿੱਲ ਹਰਿਆਣਾ ਸਰਕਾਰ ਨੂੰ ਭੇਜੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਦੂਜੇ ਸੂਬੇ ਵਾਧੂ ਪਾਣੀ ਵੀ ਲੈ ਗਏ ਅਤੇ ਪੈਸੇ ਵੀ ਨਹੀਂ ਦਿੱਤੇ। ਉਨ੍ਹਾਂ ਨੇ ਕਿਹਾ ਕਿ ਭਾਖੜਾ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਹੀ ਕਰੇਗੀ ਅਤੇ ਸੀ. ਆਈ. ਐੱਸ. ਐੱਫ. ਨੂੰ ਡੈਮ ਦੀ ਸੁਰੱਖਿਆ ਨਹੀਂ ਕਰ ਦਿੱਤੀ ਜਾਵੇਗੀ।

ਸਾਰੇ ਬਲਾਕਾਂ ਦਾ ਪੁਨਰ ਗਠਨ

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅੰਦਰ ਬਲਾਕਾਂ ਦੇ ਪੁਨਰ ਗਠਨ ਨੂੰ ਤਰਕ ਸੰਗਤ ਬਣਾਇਆ ਗਿਆ ਅਤੇ ਉਸ ਅੰਦਰ ਸੋਧਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਦੇ ਬਲਾਕ ਵੱਖੋ-ਵੱਖ ਪੈਂਦੇ ਸੀ। ਉਨ੍ਹਾਂ ਮਿਸਾਲ ਦੇ ਕੇ ਦੱਸਿਆ ਕਿ ਮੇਰੇ ਹਲਕੇ ਦੇ ਕੁੱਝ ਪਿੰਡ ਦਿੜਬੇ ਨਾਲ ਸੀ ਪਰ ਉਨ੍ਹਾਂ ਨੂੰ ਬਾਲਕ ਲਹਿਰਾ ਪੈਂਦਾ ਸੀ। ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ‘ਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸਨ ਅਤੇ ਸਹੀ ਢੰਗ ਨਾਲ ਕੰਮ ਨਹੀਂ ਹੋ ਪਾ ਰਿਹਾ ਸੀ। ਵਿੱਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਵੱਡਾ ਬਦਲਾਅ ਕੀਤਾ ਗਿਆ ਹੈ। ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ, ਸਗੋਂ ਜਿਹੜੇ 154 ਪੁਰਾਣੇ ਬਲਾਕ ਹਨ, ਉਨ੍ਹਾਂ ਦਾ ਪੁਨਰ ਗਠਨ ਕੀਤਾ ਗਿਆ ਹੈ ਅਤੇ ਕਈਆਂ ਦੇ ਨਾਂ ਵੀ ਬਦਲੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਇਸ ਬਦਲਾਅ ਨਾਲ ਵਿਭਾਗ ਦੇ ਕੰਮ ਕਰਨ ਦੇ ਤਰੀਕੇ ‘ਚ ਵੱਡੇ ਪੱਧਰ ‘ਤੇ ਸੁਧਾਰ ਆਵੇਗਾ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਹੋ ਸਕੇਗਾ। ਪੰਚਾਂ-ਸਰਪੰਚਾਂ ਨੂੰ ਵੀ ਆਪੋ-ਆਪਣੇ ਇਲਾਕੇ ਦੇ ਨੇੜਲੇ ਦਫ਼ਤਰ ਮਿਲ ਗਏ ਹਨ।

LEAVE A REPLY

Please enter your comment!
Please enter your name here