Home latest News Sidhu Moosewala ਦਾ BDAY… ਫੈਨਜ਼ ਨੂੰ ਵੱਡਾ ਗਿਫ਼ਟ, ‘MOOSE PRINT’ ਜ਼ਰੀਏ ਫਿਰ...

Sidhu Moosewala ਦਾ BDAY… ਫੈਨਜ਼ ਨੂੰ ਵੱਡਾ ਗਿਫ਼ਟ, ‘MOOSE PRINT’ ਜ਼ਰੀਏ ਫਿਰ ਗੂੰਜ਼ੀ ਆਵਾਜ਼

87
0

ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ‘MOOSE PRINT’ ਜ਼ਰੀਏ ਗੂੰਜ਼ੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮਦਿਨ ਹੈ। ਅੱਜ ਸਿੱਧੂ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼ ਹੋ ਗਿਆ ਹੈ। ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਪੁੱਤਰ ਖੁਦ ਦੇ ਮੇਰੇ ਅਤੇ ਮਾਂ ਦੇ ਜਨਮਦਿਨ ‘ਤੇ ਗੀਤ ਰਿਲੀਜ਼ ਕਰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ।
ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ‘MOOSE PRINT’ ਜ਼ਰੀਏ ਗੂੰਜ਼ੀ ਹੈ। ਸਿੱਧੂ ਮੂਸੇਵਾਲਾ ਦੀ ਅਧਿਕਾਰਤ ਯੂਟੀਉਬ ਚੈਨਲ ‘ਤੇ ਤਿੰਨ ਗੀਤਾਂ ਨੂੰ ਬੈਕ ਟੂ ਬੈਕ ਰਿਲੀਜ਼ ਕੀਤਾ ਗਿਆ ਹੈ। ਅੱਜ ਸਭ ਤੋਂ ਪਹਿਲਾਂ ਗੀਤ 0008 ਰਿਲੀਜ਼ ਕੀਤਾ ਗਿਆ। ਜਿਸ ਤੋਂ ਬਾਆਦ NEAL ਨੂੰ ਪੂਰੇ ਪੰਜ ਮਿੰਟਾਂ ਬਾਅਦ ਰਿਲੀਜ਼ ਕੀਤਾ ਗਿਆ ਅਤੇ ਤੀਸਰੇ ਗੀਤ TAKE NOTE’S ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਤਿੰਨੋਂ ਗੀਤ 5- 5 ਮਿੰਟਾਂ ਦੇ ਅੰਤਰਾਲ ਤੋਂ ਬਾਅਦ ਰਿਲੀਜ਼ ਕੀਤੇ ਗਏ।

ਤੁਹਾਨੂੰ ਦੱਸ ਦੇਈਏ ਕਿ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

2 ਦਿਨਾਂ ‘ਚ 1.3 ਮਿਲੀਅਨ ਲੋਕਾਂ ਨੇ ਪੋਸਟਰ ਦੇਖਿਆ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਚੌਥਾ ਜਨਮਦਿਨ ਹੈ। ਇਸ ਜਨਮਦਿਨ ‘ਤੇ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਵਜੋਂ ਨਵੇਂ ਗੀਤ ਮਿਲਣਗੇ। ਇਸ ਬਾਰੇ ਜਾਣਕਾਰੀ ਦੇਣ ਲਈ, ਇਸ ਤੋਂ 2 ਦਿਨ ਪਹਿਲਾਂ ਉਨ੍ਹਾਂ ਦੇ ਇੰਸਟਾਗ੍ਰਾਮ ਫੈਨ ਪੇਜ ‘ਤੇ “ਮੂਸੇ ਪ੍ਰਿੰਟ” ਨਾਮ ਦਾ ਇੱਕ ਪੋਸਟਰ ਲਗਾਇਆ ਗਿਆ ਹੈ। ਇਸ ਪੋਸਟਰ ਵਿੱਚ ਸਿੱਧੂ ਮੂਸੇਵਾਲਾ ਨੂੰ ਆਪਣੇ ਅੰਦਾਜ਼ ਵਿੱਚ ਇੱਕ ਸ਼ਾਹੀ ਕੁਰਸੀ ‘ਤੇ ਬੈਠਾ ਦਿਖਾਇਆ ਗਿਆ ਹੈ। ਸਿੱਧੂ ਦੇ ਇਸ ਪੋਸਟਰ ਨੂੰ ਇੰਸਟਾਗ੍ਰਾਮ ‘ਤੇ ਸਿਰਫ਼ 2 ਦਿਨਾਂ ਵਿੱਚ 1.3 ਮਿਲੀਅਨ ਲੋਕਾਂ ਨੇ ਦੇਖਿਆ ਹੈ।

LEAVE A REPLY

Please enter your comment!
Please enter your name here