Home latest News ਲੰਡਨ ਵਿੱਚ Sunanda Sharma ਦੀ ਕਾਰ ‘ਤੇ ਹਮਲਾ, ਬਦਮਾਸ਼ ਮਹਿੰਗੇ ਬੈਗ ਲੈ...

ਲੰਡਨ ਵਿੱਚ Sunanda Sharma ਦੀ ਕਾਰ ‘ਤੇ ਹਮਲਾ, ਬਦਮਾਸ਼ ਮਹਿੰਗੇ ਬੈਗ ਲੈ ਕੇ ਹੋਏ ਫਰਾਰ

84
0

ਲੰਡਨ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਜੈਗੁਆਰ ਕਾਰ ਦੀ ਭੰਨਤੋੜ ਕੀਤੀ ਗਈ।

ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ, ਉਹ ਨਿਰਮਾਤਾ ਪਿੰਕੀ ਧਾਲੀਵਾਲ ਨਾਲ ਹੋਏ ਝਗੜੇ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹੀ ਸੀ। ਹੁਣ ਸੁਨੰਦਾ ਸ਼ਰਮਾ ਲੰਡਨ ਗਈ ਹੋਈ ਹੈ। ਜਿੱਥੇ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਬਦਮਾਸ਼ਾਂ ਨੇ ਉਹਨਾਂ ਦੀ ਜੈਗੁਆਰ ਕਾਰ ਦੀ ਭੰਨਤੋੜ ਕੀਤੀ ਹੈ।
ਇਸ ਦੌਰਾਨ ਬਦਮਾਸ਼ਾਂ ਨੇ ਉਸਦੀ ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ। ਇਸ ਦੇ ਨਾਲ ਹੀ ਅਣਪਛਾਤੇ ਵਿਅਕਤੀ ਕਾਰ ਵਿੱਚ ਮੌਜੂਦ ਇੱਕ ਸੂਟਕੇਸ ਅਤੇ ਬੈਗ ਲੈ ਕੇ ਭੱਜ ਗਏ। ਗਾਇਕਾ ਸੁਨੰਦਾ ਸ਼ਰਮਾ ਨੇ ਕਾਰ ਦੇ ਕੋਲ ਖੜ੍ਹੀ ਹੋ ਕੇ ਕਿਹਾ ਕਿ ਮੈਂ ਇਸ ਸਮੇਂ ਲੰਡਨ ਵਿੱਚ ਹਾਂ ਅਤੇ ਮੇਰੀ ਕਾਰ ਦੀ ਇਹ ਹਾਲਤ ਹੈ। ਲੰਡਨ ਵਿੱਚ ਬਦਮਾਸ਼ਾਂ ਨੇ ਮੇਰੇ ਬੈਗ ਚੋਰੀ ਕਰ ਲਏ ਹਨ। ਵੀਡੀਓ ਵਿੱਚ ਸੁਨੰਦਾ ਨੇ ਕਿਹਾ ਕਿ ਉਸਨੇ ਕਾਰ ਵਿੱਚ ਦੋ ਐਲਵੀ ਬੈਗ ਰੱਖੇ ਸਨ, ਜੋ ਉਸਨੇ ਮਿਹਨਤ ਨਾਲ ਕਮਾਏ ਸਨ, ਪਰ ਬਦਮਾਸ਼ ਉਨ੍ਹਾਂ ਨੂੰ ਵੀ ਲੈ ਗਏ। ਸੁਨੰਦਾ ਨੇ ਕਿਹਾ ਕਿ ਦੋਵੇਂ ਉਸਦੇ ਪਸੰਦੀਦਾ ਬੈਗ ਸਨ ਅਤੇ ਬਦਮਾਸ਼ਾਂ ਨੇ ਕਾਰ ਨੂੰ ਬਹੁਤ ਨੁਕਸਾਨ ਪਹੁੰਚਾਈਆ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਨੰਦਾ ਸ਼ਰਮਾ ਨਾਲ ਹੋਏ ਝਗੜੇ ਦੇ ਮਾਮਲੇ ਵਿੱਚ ਪੰਜਾਬੀ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਧੋਖਾਧੜੀ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਐਫਆਈਆਰ ਰੱਦ ਕਰ ਦਿੱਤੀ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ ਅਤੇ ਦੂਜੀ ਧਿਰ ਕੇਸ ਜਾਰੀ ਰੱਖਣ ਦੇ ਹੱਕ ਵਿੱਚ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਸੁਨੰਦਾ ਸ਼ਰਮਾ ਪੰਜਾਬ ਦੀ ਇੱਕ ਮਸ਼ਹੂਰ ਗਾਇਕਾ ਹੈ, ਜਿਸਦਾ ਜਨਮ ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਫਤਿਹਗੜ੍ਹ ਚੂੜੀਆਂ ਵਿੱਚ ਹੋਇਆ ਸੀ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤ ‘ਬਿੱਲੀ ਅਖ’ ਨਾਲ ਕੀਤੀ ਸੀ। ਸੁਨੰਦਾ ਨੇ 2018 ਦੀ ਪੰਜਾਬੀ ਫਿਲਮ ਸਾਜਨ ਸਿੰਘ ਰੰਗਰੂਟ ਵਿੱਚ ਵੀ ਕੰਮ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਮੁੱਖ ਅਦਾਕਾਰਾ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ।

LEAVE A REPLY

Please enter your comment!
Please enter your name here