ਅੱਜ ਪ੍ਰਸ਼ਾਸਨ ਵਲੋਂ ਪਲਾਂਟ ਦਾ ਕੰਮ ਚਲਾਉਣ ਲਈ ਜਿੱਥੇ ਭੋਗਪੁਰ ਵਿਖੇ ਭਾਰੀ ਸੁਰੱਖਿਅ ਬਲ ਤਾਇਨਾਤ ਕੀਤੇ ਹਨ
ਭੋਗਪੁਰ ਖੰਡ ਮਿੱਲ ਵਿਖੇ ਲੱਗ ਰਹੇ ਸੀ. ਐਨ. ਜੀ. ਪਲਾਂਟ ਦਾ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਕਾਫ਼ੀ ਮਹੀਨਿਆਂ ਤੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਸੀ। ਅੱਜ ਪ੍ਰਸ਼ਾਸਨ ਵਲੋਂ ਪਲਾਂਟ ਦਾ ਕੰਮ ਚਲਾਉਣ ਲਈ ਜਿੱਥੇ ਭੋਗਪੁਰ ਵਿਖੇ ਭਾਰੀ ਸੁਰੱਖਿਅ ਬਲ ਤਾਇਨਾਤ ਕੀਤੇ ਹਨ, ਉੱਥੇ ਹੀ ਇਸ ਪਲਾਂਟ ਦਾ ਵਿਰੋਧ ਕਰਨ ਵਾਲੇ ਵਿੱਚ ਰਾਜ ਕੁਮਾਰ ਰਾਜਾ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ।










































