Home latest News Punjab ‘ਚੋਂ ਮਾਨਸੂਨ ਹੋਇਆ ਵਿਦਾ, ਮੌਸਮ ਹੋਇਆ ਖ਼ੁਸ਼ਕ; ਅਗਲੇ ਦੋ ਦਿਨ ਵਧੇਗਾ...

Punjab ‘ਚੋਂ ਮਾਨਸੂਨ ਹੋਇਆ ਵਿਦਾ, ਮੌਸਮ ਹੋਇਆ ਖ਼ੁਸ਼ਕ; ਅਗਲੇ ਦੋ ਦਿਨ ਵਧੇਗਾ ਪਾਰਾ

3
0

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਖੇਤਰ ਵਿੱਚ ਲਗਾਤਾਰ ਖ਼ੁਸ਼ਕੀ ਦਰਜ ਕੀਤੀ ਜਾ ਰਹੀ ਹੈ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਖੇਤਰ ਵਿੱਚ ਲਗਾਤਾਰ ਖ਼ੁਸ਼ਕੀ ਦਰਜ ਕੀਤੀ ਜਾ ਰਹੀ ਹੈ। ਉੱਤਰ-ਪੱਛਮੀ ਦਿਸ਼ਾ ਵੱਲੋਂ ਚੱਲ ਰਹੀਆਂ ਖ਼ੁਸ਼ਕ ਹਵਾਵਾਂ ਦੇ ਪ੍ਰਭਾਵ ਕਾਰਨ ਵਾਯੂਮੰਡਲ ਵਿੱਚੋਂ ਨਮੀ ਦੀ ਮਾਤਰਾ ਤੇਜ਼ੀ ਨਾਲ ਘਟ ਰਹੀ ਹੈ, ਜਿਸ ਕਾਰਨ ਮੀਂਹ ਪੈਣ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ, ਹਾਲਾਂਕਿ ਇਹ ਅਜੇ ਵੀ ਆਮ ਤਾਪਮਾਨ ਦੇ ਆਸ-ਪਾਸ ਹੀ ਬਣਿਆ ਹੋਇਆ ਹੈ। ਲੰਘੇ ਸ਼ੁੱਕਰਵਾਰ ਨੂੰ ਬਠਿੰਡਾ ਜ਼ਿਲ੍ਹਾ 35.1 ਡਿਗਰੀ ਸੈਲਸੀਅਸ ਪਾਰੇ ਦੇ ਨਾਲ ਪੂਰੇ ਪੰਜਾਬ ਵਿੱਚੋਂ ਸਭ ਤੋਂ ਗਰਮ ਦਰਜ ਕੀਤਾ ਗਿਆ।

ਅਗਲੇ ਦੋ ਦਿਨਾਂ ਦੌਰਾਨ ਤਾਪਮਾਨ ਵਧਣ ਉਮੀਦ

ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਦੀ ਰੇਖਾ (Withdrawal Line) ਇਸ ਵੇਲੇ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਦੀ ਲੰਘ ਰਹੀ ਹੈ। ਇਹ ਰੇਖਾ ਸਪੱਸ਼ਟ ਤੌਰ ਤੇ ਉੱਤਰ-ਪੱਛਮੀ ਭਾਰਤ ਤੋਂ ਮੌਨਸੂਨ ਦੇ ਅਲਵਿਦਾ ਹੋਣ ਦਾ ਸੰਕੇਤ ਦੇ ਰਹੀ ਹੈ, ਜਿਸ ਦੇ ਚੱਲਦਿਆਂ ਪੰਜਾਬ ਭਰ ਵਿੱਚ ਮੀਂਹ ਪੈਣ ਦੀਆਂ ਸਰਗਰਮੀਆਂ ਬਿਲਕੁਲ ਠੱਪ ਹੋ ਚੁੱਕੀਆਂ ਹਨ।
ਅਸਮਾਨ ਪੂਰੀ ਤਰ੍ਹਾਂ ਸਾਫ਼ ਰਹਿਣ ਅਤੇ ਉੱਤਰ-ਪੱਛਮੀ ਖ਼ੁਸ਼ਕ ਪੌਣਾਂ ਦੇ ਸਰਗਰਮ ਹੋਣ ਕਾਰਨ ਦਿਨ ਵੇਲੇ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਅਗਲੇ ਦੋ ਦਿਨਾਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਪਾਰਾ 34 ਤੋਂ 35 ਡਿਗਰੀ ਸੈਲਸੀਅਸ ਦੇ ਦਰਮਿਆਨ ਬਣੇ ਰਹਿਣ ਦਾ ਅਨੁਮਾਨ ਹੈ। ਇਸ ਦੇ ਨਤੀਜੇ ਵਜੋਂ ਦੁਪਹਿਰ ਸਮੇਂ ਹਲਕੀ ਤਪਸ਼ ਅਤੇ ਗਰਮੀ ਮਹਿਸੂਸ ਹੋਵੇਗੀ, ਜਦਕਿ ਸਵੇਰ ਅਤੇ ਰਾਤ ਦੇ ਸਮੇਂ ਗ਼ੁਲਾਬੀ ਠੰਢ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।

7 ਅਕਤੂਬਰ ਤੱਕ ਕਿਸੇ ਵੀ ਚੇਤਾਵਨੀ ਤੋਂ ਰਾਹਤ

ਮੌਸਮ ਕੇਂਦਰ ਵੱਲੋਂ 3 ਅਕਤੂਬਰ ਨੂੰ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਲਈ 3 ਤੋਂ 9 ਅਕਤੂਬਰ ਤੱਕ ਕਿਸੇ ਕਿਸਮ ਦਾ ਕੋਈ ਅਲਰਟ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਮੁੱਖ ਤੌਰ ਤੇ ਸੁੱਕਾ ਅਤੇ ਖ਼ੁਸ਼ਕ ਹੀ ਬਣਿਆ ਰਹੇਗਾ। ਹਾਲਾਂਕਿ, ਕਿਸੇ ਨਵੀਂ ਪੱਛਮੀ ਗੜਬੜੀ (Western Disturbance) ਜਾਂ ਮੌਸਮੀ ਪ੍ਰਣਾਲੀ ਦੇ ਸਰਗਰਮ ਹੋਣ ਦੀ ਸੂਰਤ ਵਿੱਚ 7 ਅਤੇ 8 ਅਕਤੂਬਰ ਦੇ ਆਸ-ਪਾਸ ਕੁਝ ਹਿੱਸਿਆਂ ਵਿੱਚ ਮੀਂਹ ਦੀ ਹਲਕੀ ਸੰਭਾਵਨਾ ਬਣ ਸਕਦੀ ਹੈ, ਪਰ ਮੌਸਮ ਮਾਹਿਰਾਂ ਮੁਤਾਬਕ ਫ਼ਿਲਹਾਲ ਇਸ ਨੂੰ ਪੱਕਾ ਅਨੁਮਾਨ ਨਹੀਂ ਮੰਨਿਆ ਜਾ ਸਕਦਾ।

LEAVE A REPLY

Please enter your comment!
Please enter your name here