Home Desh Yamuna Expressway ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ...

Yamuna Expressway ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ

6
0

ਦਿੱਲੀ-NCR ਨਾਲ ਲੱਗਦੇ ਗ੍ਰੇਟਰ ਨੋਇਡਾ ਚ ਯਮੁਨਾ ਐਕਸਪ੍ਰੈਸਵੇਅ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ।

ਨੋਇਡਾ ਤੋਂ ਕਰੀਬ 35 ਯਾਤਰੀਆਂ ਨੂੰ ਲੈ ਕੇ ਔਰੈਯਾ ਜਾ ਰਹੀ ਇੱਕ ਪ੍ਰਾਈਵੇਟ ਡਬਲ ਡੈਕਰ ਸਲੀਪਰ ਏਸੀ ਬੱਸ ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਚ 9 ਯਾਤਰੀਆਂ ਦੀ ਜ਼ਿੰਦਾ ਸੜਨ ਤੇ ਦਮ ਘੁੱਟਣ ਕਾਰਨ ਦਰਦਨਾਕ ਮੌਤ ਹੋ ਗਈ।
ਹਾਦਸਾ ਯਮੁਨਾ ਐਕਸਪ੍ਰੈਸਵੇਅ ਤੇ ਗ੍ਰੇਟਰ ਨੋਇਡਾ ਤੋਂ ਆਗਰਾ ਵੱਲ ਜਾਂਦੇ ਸਮੇਂ ਦਯਾਨਤਪੁਰ ਪਿੰਡ ਨੇੜੇ ਵਾਪਰਿਆ। ਚਸ਼ਮਦੀਦਾਂ ਮੁਤਾਬਕ, ਪ੍ਰਾਈਵੇਟ ਡਬਲ ਡੈਕਰ ਬੱਸ ਜਦੋਂ ਦਯਾਨਤਪੁਰ ਪਿੰਡ ਨੇੜੇ ਪਹੁੰਚੀ ਤਾਂ ਅਚਾਨਕ ਉਸ ਚੋਂ ਧੂੰਆਂ ਤੇ ਉੱਚੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਦਾ ਪਤਾ ਲੱਗਦੇ ਹੀ ਡਰਾਈਵਰ ਨੇ ਬੱਸ ਨੂੰ ਐਕਸਪ੍ਰੈਸਵੇਅ ਦੇ ਕਿਨਾਰੇ ਰੋਕ ਦਿੱਤਾ। ਦੇਖਦੇ ਹੀ ਦੇਖਦੇ ਪੂਰੀ ਬੱਸ ਅੱਗ ਦੇ ਗੋਲੇ ਚ ਬਦਲ ਗਈ। ਜਦੋਂ ਤੱਕ ਅੰਦਰ ਮੌਜੂਦ ਯਾਤਰੀ ਕੁਝ ਸਮਝ ਪਾਉਂਦੇ, ਪੂਰੀ ਬੱਸ ਕਾਲੇ ਧੂੰਏਂ ਨਾਲ ਭਰ ਚੁੱਕੀ ਸੀ ਤੇ ਚੀਕ-ਪੁਕਾਰ ਮਚ ਗਈ।

ਹਾਦਸੇ ‘ਚ ਬਚੇ ਯਾਤਰੀ ਨੇ ਦੱਸੀ ਹਾਦਸੇ ਦੀ ਕਹਾਣੀ

ਹਾਦਸੇ ‘ਚ ਵਾਲ-ਵਾਲ ਬਚੇ ਇੱਕ ਯਾਤਰੀ ਨੇ ਘਟਨਾ ਬਾਰੇ ਦੱਸਿਆ ਕਿ ਉਹ ਸੁੱਤਾ ਹੋਇਆ ਸੀ। ਇਸ ਦੌਰਾਨ ਕਿਸੇ ਨੇ ਦਰਵਾਜ਼ਾ ਖੜਕਾਇਆ। ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀ ਤੇ ਭਗਦੜ ਮਚੀ ਹੋਈ ਸੀ। ਉਸ ਨੇ ਆਪਣਾ ਕੋਈ ਸਮਾਨ ਜਾਂ ਜੁੱਤੇ ਤੱਕ ਨਹੀਂ ਚੁੱਕੇ ਤੇ ਸਿਰਫ਼ ਫੋਨ ਹੱਥ ‘ਚ ਲੈ ਕੇ ਬਾਹਰ ਵੱਲ ਭੱਜਿਆ। ਯਾਤਰੀ ਨੇ ਦੱਸਿਆ ਕਿ ਬੱਸ ‘ਚ ਇੰਨਾ ਧੂੰਆਂ ਸੀ ਕਿ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਲੋਕ ਅੰਦਰ ਹੀ ਦਮ ਘੁੱਟਣ ਕਾਰਨ ਤੜਫ ਰਹੇ ਸਨ। ਪਿੱਛੇ ਕਈ ਲੋਕ ਫਸੇ ਰਹਿ ਗਏ, ਜੋ ਬਾਹਰ ਨਹੀਂ ਨਿਕਲ ਸਕੇ।

ਰਾਹਤ ਤੇ ਬਚਾਅ ਕਾਰਜ

ਹਾਦਸੇ ਦੀ ਸੂਚਨਾ ਮਿਲਦੇ ਹੀ ਯਮੁਨਾ ਐਕਸਪ੍ਰੈਸਵੇਅ ਦੇ ਨਿੱਜੀ ਸੁਰੱਖਿਆ ਕਰਮਚਾਰੀ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਸਥਾਨਕ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਤੇ ਬਚਾਅ ਟੀਮ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਤੇ ਝੁਲਸੇ ਹੋਏ ਯਾਤਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ।

ਬੱਸ ਹਾਦਸੇ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਿਆ ਨੋਟਿਸ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਦਫ਼ਤਰ (CMO) ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਸੀਐਮ ਯੋਗੀ ਨੇ ਇਸ ਭਿਆਨਕ ਹਾਦਸੇ ‘ਚ ਹੋਈ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ।
ਯੋਗੀ ਆਦਿਤਿਆਨਾਥ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਹਸਪਤਾਲਾਂ ‘ਚ ਪਹੁੰਚ ਕੇ ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਸੀਐਮ ਨੇ ਸਪੱਸ਼ਟ ਕਿਹਾ ਹੈ ਕਿ ਹਾਦਸੇ ‘ਚ ਜ਼ਖਮੀ ਹੋਏ ਸਾਰੇ ਯਾਤਰੀਆਂ ਨੂੰ ਵਧੀਆ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇ ਤੇ ਉਨ੍ਹਾਂ ਦੇ ਇਲਾਜ ‘ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ।

ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦੇ ਹੁਕਮ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ। ਪ੍ਰਸ਼ਾਸਨਿਕ ਪੱਧਰ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।
ਉਨ੍ਹਾਂ ਨੇ ਹਾਦਸੇ ‘ਚ ਝੁਲਸੇ ਤੇ ਜ਼ਖਮੀ ਹੋਏ ਸਾਰੇ ਲੋਕਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਤੋਂ ਯਮੁਨਾ ਐਕਸਪ੍ਰੈਸਵੇਅ ਹਾਦਸੇ ਦੇ ਰੈਸਕਿਊ ਆਪਰੇਸ਼ਨ ਤੇ ਜਾਂਚ ਸਬੰਧੀ ਲਗਾਤਾਰ ਅਪਡੇਟ ਲਈ ਜਾ ਰਹੀ ਹੈ।

LEAVE A REPLY

Please enter your comment!
Please enter your name here