Home Desh ਖਨੌਰੀ ਬਾਰਡਰ ‘ਤੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਸੜਕ ‘ਤੇ ਕੱਟੀ ਰਾਤ

ਖਨੌਰੀ ਬਾਰਡਰ ‘ਤੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਸੜਕ ‘ਤੇ ਕੱਟੀ ਰਾਤ

5
0

ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਾਡੇ ਵੱਲੋਂ ਕਿਸਾਨਾਂ ਦੀ ਬਹੁਤ ਘੱਟ ਗਿਣਤੀ ਨੂੰ ਲੈ ਕੇ ਦਿੱਲੀ ਜੰਤਰ-ਮੰਤਰ ਵੱਲ ਪੈਦਲ ਯਾਤਰਾ ਦਾ ਪ੍ਰੋਗਰਾਮ ਸੀ।

ਬੀਤੇ ਕੱਲ੍ਹ, ਐਤਵਾਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ‘ਚ ਕਰੀਬ 51 ਕਿਸਾਨਾਂ ਨੇ ਪਿੰਡ ਦਾਤਾ ਸਿੰਘ ਵਾਲਾ ਤੋਂ ਖਨੌਰੀ ਬਾਰਡਰ ਰਾਹੀਂ ਦਿੱਲੀ ਵੱਲ ਪੈਦਲ ਮਾਰਚ ਕਰਨੀ ਸੀ। ਪਰ, ਇਸ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ‘ਤੇ ਸੀਮਟ ਬੈਰਕੇਡਿੰਗ, ਕੰਢਿਆਲੀ ਤਾਰ ਤੇ ਕੰਨਟੇਨਰਾਂ ਨਾਲ ਰਸਤਾ ਸੀਲ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਖਨੌਰੀ ਬਾਰਡਰ ‘ਤੇ ਹੀ ਪੱਕਾ ਮੋਰਚਾ ਲਗਾ ਲਿਆ ਤੇ ਰਾਤ ਸੜਕ ‘ਤੇ ਹੀ ਕੱਟੀ। ਕਿਸਾਨ ਭਾਰਤ-ਅਮਰੀਕਾ ਟ੍ਰੇਡ ਡੀਲ, ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਸਮੇਤ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।
ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਾਡੇ ਵੱਲੋਂ ਕਿਸਾਨਾਂ ਦੀ ਬਹੁਤ ਘੱਟ ਗਿਣਤੀ ਨੂੰ ਲੈ ਕੇ ਦਿੱਲੀ ਜੰਤਰ-ਮੰਤਰ ਵੱਲ ਪੈਦਲ ਯਾਤਰਾ ਦਾ ਪ੍ਰੋਗਰਾਮ ਸੀ। ਸਰਕਾਰ ਇਸ ਨੂੰ ਅੱਗੇ ਵਧਣ ਨਹੀਂ ਦੇਣਾ ਚਾਹੁੰਦੀ ਤੇ ਭਾਰੀ ਬੈਰਕੇਡਿੰਗ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਾਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਤੁਸੀਂ ਸੜਕਾਂ ਰੋਕਦੇ ਹੋ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ, ਪਰ ਅਸੀਂ ਇਸ ਵਾਰ ਥੋੜ੍ਹੇ ਜਿਹੇ ਬੰਦੇ ਹਾਂ ਤਾਂ ਵੀ ਸਾਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਜੇਕਰ ਸਾਨੂੰ ਪੈਦਲ ਵੀ ਤੁਰਨ ਨਹੀਂ ਦਿੱਤਾ ਜਾਂਦਾ ਤਾਂ ਇਹ ਬਹੁਤ ਮਾੜੀ ਗੱਲ ਹੈ।
ਉਨ੍ਹਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਇਸ ਮਾਮਲੇ ‘ਤੇ ਨੋਟਿਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕੋਰਟ ਨੂੰ ਨੋਟਿਸ ਲੈ ਕੇ ਪੁੱਛਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਤੇ ਕਿ ਅਸੀਂ ਦੇਸ਼ ਦਾ ਵਸਨੀਕ ਨਹੀਂ ਹੈ।

228 ਕਿਲੋਮੀਟਰ ਲੰਬੀ ਕਿਸਾਨ ਬਚਾਓ ਪੈਦਲ ਯਾਤਰਾ

ਕਿਸਾਨਾਂ ਦਾ ਪੰਜਾਬ-ਹਰਿਆਣਾ ਦੇ ਦਾਤਾ ਸਿੰਘ ਵਾਲਾ-ਖਨੌਰੀ ਬਾਰਡਰ ਤੋਂ ਦਿੱਲੀ ਦੇ ਜੰਤਰ-ਮੰਤਰ ਤੱਕ ਕਰੀਬ 228 ਕਿਲੋਮੀਟਰ ਲੰਬੀ ਕਿਸਾਨ ਬਚਾਓ ਪੈਦਲ ਯਾਤਰਾ ਦਾ ਪ੍ਰੋਗਰਾਮ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਦੇ ਮੁਤਾਬਕ, ਪੈਦਲ ਯਾਤਰਾ 29 ਅਗਸਤ ਨੂੰ ਜੰਤਰ-ਮੰਤਰ ਪਹੁੰਚੇਗੀ, ਜਿੱਥੇ ਵੱਡੀ ਕਿਸਾਨ ਮਹਾਂਪੰਚਾਇਤ ਹੋਵੇਗੀ।
ਇਸ ਪੈਦਲ ਯਾਤਰਾ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਟਰੈਕਟਰ-ਟਰਾਲੀਆਂ ਦੀ ਵਰਤੋਂ ਨਹੀਂ ਕੀਤੀ ਜਾਵ ਰਹੀ। 51 ਕਿਸਾਨ ਪੂਰੇ 228 ਕਿਲੋਮੀਟਰ ਪੈਦਲ ਚੱਲਣਗੇ, ਜਦਕਿ ਕਰੀਬ 200 ਸਹਿਯੋਗੀ ਕਿਸਾਨ ਤੇ ਸਹਾਇਕ ਵਾਹਨ ਉਨ੍ਹਾਂ ਦੇ ਨਾਲ ਰਹਿਣਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯਾਤਰਾ ਸ਼ਾਂਤੀਪੂਰਨ ਤੇ ਅਨੁਸ਼ਾਸਿਤ ਢੰਗ ਨਾਲ ਕੱਢੀ ਜਾਵੇਗੀ।

LEAVE A REPLY

Please enter your comment!
Please enter your name here