Home Desh 2026 ‘ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG, ਦਿੱਲੀ ‘ਚ 3000 ਤੋਂ...

2026 ‘ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG, ਦਿੱਲੀ ‘ਚ 3000 ਤੋਂ ਹੇਠਾਂ ਕੀਮਤ

2
0

2026 ‘ਚ ਪਹਿਲੀ ਵਾਰ, ਵਪਾਰਕ ਗੈਸ ਸਿਲੰਡਰਾਂ (19 ਕਿਲੋਗ੍ਰਾਮ) ਦੀ ਕੀਮਤ ‘ਚ ਕਮੀ ਦੇਖੀ ਗਈ ਹੈ।

ਸਾਲ ਦੇ ਦੂਜੇ ਅੱਧ ਦੇ ਪਹਿਲੇ ਦਿਨ ਹੀ ਖੁਸ਼ਖਬਰੀ ਆਈ ਹੈ। ਰਿਪੋਰਟਾਂ ਅਨੁਸਾਰ ਦੇਸ਼ ‘ਚ ਪਹਿਲੀ ਵਾਰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ ‘ਚ ਕਟੌਤੀ ਦੇਖਣ ਨੂੰ ਮਿਲੀ ਹੈ। ਨਤੀਜੇ ਵਜੋਂ, ਦਿੱਲੀ ‘ਚ ਕਮਰਸ਼ੀਅਲ ਦੀ ਕੀਮਤ 3,000 ਰੁਪਏ ਤੋਂ ਹੇਠਾਂ ਆ ਗਈ ਹੈ। ਇਸ ਤੋਂ ਪਹਿਲਾਂ, ਪਿਛਲੇ ਛੇ ਮਹੀਨਿਆਂ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਸੱਤ ਵਾਰ ਵਧੀਆਂ ਸਨ। ਇਸ ਦੌਰਾਨ 90 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਸੀ।
ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਘਰੇਲੂ ਸਿਲੰਡਰਾਂ ਲਈ ਆਖਰੀ ਵਾਰ ਬਦਲਾਅ 7 ਜੂਨ ਨੂੰ ਹੋਇਆ ਸੀ। ਆਓ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ‘ਚ ਮੌਜੂਦਾ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਤੇ ਇੱਕ ਨਜ਼ਰ ਮਾਰੀਏ।

ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ‘ਚ 183.50 ਰੁਪਏ ਦੀ ਗਿਰਾਵਟ ਆਈ ਹੈ, ਜਿਸ ਨਾਲ ਕਮਰਸ਼ੀਅਲ ਗੈਸ ਸਿਲੈਂਡਰ ਦਾ ਕੀਮਤ 2,930 ਰੁਪਏ ਹੋ ਗਈ ਹੈ। ਹਾਲਾਂਕਿ, ਤੇਲ ਮਾਰਕੀਟਿੰਗ ਕੰਪਨੀਆਂ ਨੇ ਇਸ ਵਾਰ ਘਰੇਲੂ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। 14.2 ਕਿਲੋਗ੍ਰਾਮ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 942 ਰੁਪਏ ‘ਤੇ ਬਰਕਰਾਰ ਹੈ।
ਇਸ ਸਾਲ 28 ਫਰਵਰੀ ਨੂੰ, ਅਮਰੀਕਾ ਤੇ ਇਜ਼ਰਾਈਲ ਦੁਆਰਾ ਈਰਾਨ ‘ਤੇ ਕੀਤੇ ਗਏ ਹਮਲਿਆਂ ਨੇ ਇੱਕ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ। ਇਨ੍ਹਾਂ ਹਮਲਿਆਂ ਤੋਂ ਬਾਅਦ, ਈਰਾਨ ਨੇ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਕੱਚੇ ਤੇਲ ਤੇ ਗੈਸ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ। ਸਪਲਾਈ ‘ਚ ਇਸ ਵਿਘਨ ਕਾਰਨ ਦੁਨੀਆ ਭਰ ‘ਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋਇਆ।

ਦੂਜੇ ਸ਼ਹਿਰਾਂ ‘ਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ

ਦੇਸ਼ ਭਰ ਦੇ ਹੋਰ ਸ਼ਹਿਰਾਂ ‘ਚ ਵੀ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਘਟੀਆਂ ਹਨ। ਲਖਨਊ ਵਿੱਚ, ਕੀਮਤ 3,236 ਰੁਪਏ ਤੋਂ ਘਟ ਕੇ 3,052.50 ਰੁਪਏ ਹੋ ਗਈ ਹੈ। ‘ਚ ਕਮਰਸ਼ਈਅਲ ਸਿਲੰਡਰ ਹੁਣ 3,081.50 ਰੁਪਏ ‘ਚ ਉਪਲਬਧ ਹੋਵੇਗਾ। ਪਟਨਾ ‘ਚ ਵੀ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਹਨ, ਜਿਸ ਨਾਲ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ 3,227 ਰੁਪਏ ਹੋ ਗਈ ਹੈ। ਇਸ ਦੌਰਾਨ, ਕੇਂਦਰ ਸਰਕਾਰ ਨੇ ਪੈਟਰੋਲ ਨਿਰਯਾਤ ਸੰਬੰਧੀ ਨਿਯਮਾਂ ‘ਚ ਵੀ ਬਦਲਾਅ ਕੀਤਾ ਹੈ। 1 ਜੁਲਾਈ ਤੋਂ ਪ੍ਰਭਾਵੀ, ਸਰਕਾਰ ਨੇ ਪੈਟਰੋਲ ਨਿਰਯਾਤ ‘ਤੇ ਸਪੈਸ਼ਲ ਅਡੀਸ਼ਨਲ ਐਕਸਾਈਜ ਡਿਊਟੀ (SAED) ਨੂੰ 4 ਰੁਪਏ ਪ੍ਰਤੀ ਲੀਟਰ ਕਰ ਦਿੱਤਾ; ਪਹਿਲਾਂ, ਇਹ ਡਿਊਟੀ 1.5 ਰੁਪਏ ਪ੍ਰਤੀ ਲੀਟਰ ਸੀ।

LEAVE A REPLY

Please enter your comment!
Please enter your name here