Home latest News ਸਠਿਆਲੀ ਹੈੱਡ ਵਰਕਸ ਕੋਲ ਟੁੱਟੀ ਨਹਿਰ, 40 ਫੁੱਟ ਦੇ ਪਾੜ ਨੇ ਡੋਬੇ...

ਸਠਿਆਲੀ ਹੈੱਡ ਵਰਕਸ ਕੋਲ ਟੁੱਟੀ ਨਹਿਰ, 40 ਫੁੱਟ ਦੇ ਪਾੜ ਨੇ ਡੋਬੇ ਘਰ ਤੇ ਖੇਤ; ਕਿਸਾਨਾਂ ਤੇ ਪਰਿਵਾਰਾਂ ਦਾ ਲੱਖਾਂ ਦਾ ਨੁਕਸਾਨ

2
0

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਹਿਰ ਰਾਤ ਸਮੇਂ ਟੁੱਟੀ ਸੀ।

ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ਤੇ ਅੱਪਰ ਬਾਰੀ ਦੁਆਬ ਨਹਿਰ ‘ਚ ਕਰੀਬ 40 ਫੁੱਟ ਤੋਂ ਵੱਧ ਦਾ ਵੱਡਾ ਪਾੜ ਪੈ ਗਿਆ। ਇਸ ਕਾਰਨ ਨੇੜਲੇ ਘਰਾਂ, ਖੇਤਾਂ ਤੇ ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਫੈਲ ਗਿਆ, ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ।
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਹਿਰ ਰਾਤ ਸਮੇਂ ਟੁੱਟੀ ਸੀ। ਨਹਿਰੀ ਵਿਸ਼ਰਾਮ ਘਰ ‘ਚ ਰਹਿੰਦੀ ਪ੍ਰਵਾਸੀ ਮਜ਼ਦੂਰ ਲੇਬਰ ਅਨੁਸਾਰ ਰਾਤ ਕਰੀਬ 3 ਵਜੇ ਉਨ੍ਹਾਂ ਦੇ ਕਮਰਿਆਂ ‘ਚ ਅਚਾਨਕ ਪਾਣੀ ਦਾਖਲ ਹੋਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਨਹਿਰ ਟੁੱਟ ਚੁੱਕੀ ਹੈ। ਪਾਣੀ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ਨੂੰ ਪਾਰ ਕਰਦਾ ਹੋਇਆ ਨੇੜਲੇ ਘਰਾਂ ਤੇ ਖੇਤਾਂ ਵਿੱਚ ਜਾ ਵੜਿਆ।
ਨਹਿਰ ਟੁੱਟਣ ਕਾਰਨ ਝੋਨੇ ਦੀ ਲੱਗੀ ਹੋਈ ਫ਼ਸਲ ਵੀ ਪਾਣੀ ਹੇਠ ਆ ਗਈ। ਇਲਾਕੇ ‘ਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਦਕਿ ਪ੍ਰਭਾਵਿਤ ਪਰਿਵਾਰਾਂ ਲਈ ਹਾਲਾਤ ਚਿੰਤਾਜਨਕ ਬਣੇ ਹੋਏ ਹਨ।
ਪ੍ਰਭਾਵਿਤ ਵਸਨੀਕ ਤਰਸੇਮ ਸਿੰਘ, ਸੁਰਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ‘ਚ ਪਾਣੀ ਦਾਖਲ ਹੋਣ ਕਾਰਨ ਖਾਣ ਲਈ ਰੱਖੀ ਕਣਕ, ਘਰੇਲੂ ਸਾਮਾਨ ਤੇ ਹੋਰ ਕੀਮਤੀ ਵਸਤਾਂ ਡੁੱਬ ਗਈਆਂ ਹਨ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਹਾਲੇ ਸੰਭਵ ਨਹੀਂ।
ਮੌਕੇ ‘ਤੇ ਪਹੁੰਚੇ ਕਾਹਨੂੰਵਾਨ ਰੈਵਨਿਊ ਹਲਕੇ ਦੇ ਗਿਰਦੌਰ ਨੇ ਦੱਸਿਆ ਕਿ ਜਾਇਜਾ ਲਿਆ ਜਾ ਰਿਹਾ ਕਿ ਕਿੰਨਾ ਨੁਕਸਾਨ ਹੋਇਆ ਹੈ, ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਇਤਲਾਹ ਕਰ ਦਿੱਤੀ ਗਈ ਹੈ। ਸਬੰਧਿਤ ਮਹਿਕਮੇ ਨੂੰ ਵੀ ਸੂਚਨਾ ਦੇ ਦਿਤੀ ਗਈ ਹੈ ਜਲਦ ਬੰਨ੍ਹ ਪੁਰ ਦਿਤਾ ਜਾਵੇਗਾ।

LEAVE A REPLY

Please enter your comment!
Please enter your name here