Home Desh Hoshiarpur ਜੇਲ੍ਹ ਤੋਂ ਵਾਇਰਲ ਵੀਡੀਓ ਮਾਮਲੇ ‘ਚ ਸੁਪਰਡੈਂਟ ਦਾ ਤਬਾਦਲਾ, ਗਿੱਲ...

Hoshiarpur ਜੇਲ੍ਹ ਤੋਂ ਵਾਇਰਲ ਵੀਡੀਓ ਮਾਮਲੇ ‘ਚ ਸੁਪਰਡੈਂਟ ਦਾ ਤਬਾਦਲਾ, ਗਿੱਲ ਨੇ ਸੰਭਾਲਿਆ ਚਾਰਜ

2
0

ਹੁਸ਼ਿਆਰਪੁਰ ‘ਚ ਜੇਲ੍ਹ ਮੰਤਰੀ ਨੇ ਇੱਕ ਘਟਨਾ ਤੋਂ ਬਾਅਦ ਕਾਰਵਾਈ ਕੀਤੀ ਹੈ

ਹੁਸ਼ਿਆਰਪੁਰ ‘ਚ ਜੇਲ੍ਹ ਮੰਤਰੀ ਨੇ ਇੱਕ ਘਟਨਾ ਤੋਂ ਬਾਅਦ ਕਾਰਵਾਈ ਕੀਤੀ ਹੈ, ਜਿੱਥੇ ਕੈਦੀ ਮਨਪ੍ਰੀਤ ਮੰਨਾ ਨੇ ਜ਼ਿਲ੍ਹਾ ਜੇਲ੍ਹ ਤੋਂ ਇੱਕ ਵੀਡੀਓ ਰਿਕਾਰਡ ਕੀਤੀ ਤੇ ਵਾਇਰਲ ਕੀਤੀ। ਹੁਣ ਇਸ ਮਾਮਲੇ ‘ਚ ਜੇਲ੍ਹ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹਰਚਰਨ ਸਿੰਘ ਗਿੱਲ, ਜੋ ਪਹਿਲਾਂ ਚੰਡੀਗੜ੍ਹ ‘ਚ ਤਾਇਨਾਤ ਸਨ, ਨੂੰ ਹੁਣ ਹੁਸ਼ਿਆਰਪੁਰ ਜੇਲ੍ਹ ਦੀ ਕਮਾਨ ਸੌਂਪੀ ਗਈ ਹੈ। ਉਹ ਪਹਿਲਾਂ ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ ਵਜੋਂ ਸੇਵਾ ਨਿਭਾ ਚੁੱਕੇ ਹਨ। ਪਹਿਲੇ ਜੇਲ੍ਹ ਸੁਪਰਡੈਂਟ, ਸਤਨਾਮ ਸਿੰਘ ਦਾ ਹੁਸ਼ਿਆਰਪੁਰ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਕਾਦੀਆਂ (ਗੁਰਦਾਸਪੁਰ ਜ਼ਿਲ੍ਹਾ) ‘ਚ ਨਵੀਂ ਜੇਲ੍ਹ ਦੇ ਨਿਰਮਾਣ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ, ਸੁਪਰਡੈਂਟ ਹਰਚਰਨ ਗਿੱਲ ਨੇ ਵਾਇਰਲ ਵੀਡੀਓ ਘਟਨਾ ਦੀ ਨਿੱਜੀ ਜਾਂਚ ਸ਼ੁਰੂ ਕੀਤੀ।
ਇਸ ਦੌਰਾਨ, ਸਿਟੀ ਪੁਲਿਸ ਨੇ ਇਸ ਮਾਮਲੇ ਸਬੰਧੀ ਮਨਪ੍ਰੀਤ ਮੰਨਾ ਨੂੰ ਤਿੰਨ ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਸੀ। ਉਸ ਦਾ ਰਿਮਾਂਡ ਬੁੱਧਵਾਰ ਨੂੰ ਖ਼ਤਮ ਹੋ ਗਿਆ. ਉਸਨੂੰ ਦੁਪਹਿਰ 2 ਵਜੇ ਦੇ ਕਰੀਬ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਬਾਅਦ ‘ਚ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੈਦੀਆਂ ਨੂੰ ਇੱਕ ਨਿਰਧਾਰਤ ‘ਉੱਚ-ਸੁਰੱਖਿਆ ਖੇਤਰ’ ‘ਚ ਰੱਖਿਆ ਗਿਆ ਹੈ ਤੇ ਮੰਨਾ ਨੂੰ ਵੀ ਇਸ ਖੇਤਰ ‘ਚ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਮੋਬਾਈਲ ਫ਼ੋਨ ਉਸ ਤੱਕ ਕਿਵੇਂ ਪਹੁੰਚਿਆ, ਇਹ ਕਈ ਸਵਾਲ ਖੜ੍ਹੇ ਕਰਦਾ ਹੈ।
ਨਵੇਂ ਜੇਲ੍ਹ ਸੁਪਰਡੈਂਟ ਦੀ ਜਾਂਚ ਇਸ ਗੱਲ ‘ਤੇ ਕੇਂਦ੍ਰਿਤ ਹੈ ਕਿ ਮੋਬਾਈਲ ਫ਼ੋਨ ਉੱਚ-ਸੁਰੱਖਿਆ ਜ਼ੋਨ ਦੇ ਅੰਦਰ ਮੰਨਾ ਤੱਕ ਕਿਵੇਂ ਪਹੁੰਚਿਆ। ਜਾਣਕਾਰੀ ਮੁਤਾਬਕ, ਹੁਸ਼ਿਆਰਪੁਰ ਜੇਲ੍ਹ ਦੇ ਆਲੇ-ਦੁਆਲੇ ਰਿਹਾਇਸ਼ੀ ਕਲੋਨੀਆਂ ਬਣੀਆਂ ਹਨ। ਹਾਲਾਂਕਿ, ਇਹ ਜੇਲ੍ਹ ਸ਼ਹਿਰ ਦੀਆਂ ਸੀਮਾਵਾਂ ਤੋਂ ਬਾਹਰ ਬਣਾਈ ਗਈ ਸੀ ਤੇ ਪਰ ਆਬਾਦੀ ਵੱਧਣ ਨਾਲ ਆਸ-ਪਾਸ਼ ਰਿਹਾਇਸ਼ੀ ਕਲੋਨੀਆਂ ਬਣ ਗਈਆਂ। ਇਸ ਦੇ ਫਾਇਦਾ ਚੁੱਕ ਕੇ ਚੀਜ਼ਾਂ ਨੂੰ ਜੇਲ੍ਹ ਚਾਰਦੀਵਾਰੀ ਦੇ ਉੱਪਰ ਤੋਂ ਸੁੱਟਿਆ ਜਾਂਦਾ ਹੈ। ਕੈਦੀਆਂ ਨੂੰ ਇਨ੍ਹਾਂ ਚੀਜ਼ਾਂ ਨੂੰ ਪਹੁੰਚਾਉਣ ‘ਚ ਜੇਲ੍ਹ ਸਟਾਫ ਦੀ ਸੰਭਾਵਿਤ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਮੰਨਾ ਨੇ ਜੇਲ੍ਹ ਸਟਾਫ ‘ਤੇ ਕਈ ਇਲਜ਼ਾਮ ਲਗਾਏ

ਇਹ ਧਿਆਨ ਦੇਣ ਯੋਗ ਹੈ ਕਿ ਗੈਂਗਸਟਰ ਮਨਪ੍ਰੀਤ ਮੰਨਾ ਨੇ ਜੇਲ੍ਹ ਦੇ ਅੰਦਰੋਂ ਰਿਕਾਰਡ ਕੀਤੀ ਗਈ ਇੱਕ ਵੀਡੀਓ ‘ਚ ਇਲਜ਼ਾਮ ਲਗਾਇਆ ਕਿ ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਸੌਣ ਨਹੀਂ ਦਿੱਤਾ ਗਿਆ। ਉਸ ਨੂੰ ਨਸ਼ੀਲੇ ਪਦਾਰਥ ਵੇਚਣ ਤੇ ਮੰਗਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਵੀਡੀਓ ‘ਚ ਇੱਕ ਛੋਟਾ ਪੈਕੇਟ ਫੜ ਕੇ, ਉਸ ਨੇ ਕਿਹਾ ਸੀ ਇਹ ਨਸ਼ੀਲ ਪਦਾਰਸ਼ ਉਸ ਤੱਕ ਕਿਸ ਨੇ ਪਹੁੰਚਾਇਆ। ਉਸ ਨੇ ਦਾਅਵਾ ਕੀਤਾ ਕਿ ਜੇਲ੍ਹ ‘ਚ ਮੋਬਾਈਲ ਫੋਨ ਤੇ ਹਰ ਤਰ੍ਹਾਂ ਦੇ ਨਸ਼ੀਲੇ ਪਦਾਰਥ ਆਸਾਨੀ ਨਾਲ ਉਪਲਬਧ ਹਨ। ਵੀਡੀਓ ਵਿੱਚ, ਉਸ ਨੇ ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ਤੇ ਹੋਰ ਪੁਲਿਸ ਕਰਮਚਾਰੀਆਂ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ।

LEAVE A REPLY

Please enter your comment!
Please enter your name here