Home Desh Gold-Silver Price Today: ਖੁੱਲ੍ਹਦੇ ਹੀ ਸੋਨੇ ਨੇ ਮਾਰੀ ਛਾਲ, ਪਰ ਚਾਂਦੀ ਹੋਈ...

Gold-Silver Price Today: ਖੁੱਲ੍ਹਦੇ ਹੀ ਸੋਨੇ ਨੇ ਮਾਰੀ ਛਾਲ, ਪਰ ਚਾਂਦੀ ਹੋਈ ਧੜੰਮ; ਚੈੱਕ ਕਰੋ 17 ਜੂਨ ਦੇ ਲੇਟੈਸਟ ਰੇਟ

5
0

ਜੇਕਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ, ਮੁੰਬਈ, ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ‘ਚ 24 ਕੈਰੇਟ ਸੋਨੇ ਦਾ ਰੇਟ ਕਰੀਬ ₹15,000 ਤੋਂ ₹15,300 ਪ੍ਰਤੀ ਗ੍ਰਾਮ ਦੇ ਆਸ-ਪਾਸ ਚੱਲ ਰਹੀ ਹੈ।

 ਜੇਕਰ ਤੁਸੀਂ ਸੋਨਾ ਜਾਂ ਚਾਂਦੀ (Gold-Silver) ਖਰੀਦਣ ਬਾਰੇ ਸੋਚ ਰਹੇ ਹੋ ਤਾਂ 17 ਜੂਨ 2026 ਦੇ ਤਾਜ਼ਾ ਭਾਅ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਰਾਫ਼ਾ ਬਾਜ਼ਾਰ ‘ਚ ਅੱਜ ਸੋਨੇ ਦੀਆਂ ਕੀਮਤਾਂ ਉੱਚੇ ਪੱਧਰ ‘ਤੇ ਬਣੀਆਂ ਹੋਈਆਂ ਹਨ ਜਦੋਂਕਿ ਚਾਂਦੀ ਵਿਚ ਹਲਕੀ ਨਰਮੀ ਅਤੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

ਕੀ ਹੈ ਸੋਨੇ-ਚਾਂਦੀ (Gold-Silver Rates) ਦਾ ਭਾਅ?

ਤਾਜ਼ਾ ਅੰਕੜਿਆਂ ਮੁਤਾਬਕ, ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨਾ (Gold Rate) ₹1.53 ਲੱਖ ਪ੍ਰਤੀ 10 ਗ੍ਰਾਮ ‘ਤੇ ਟ੍ਰੇਡ ਕਰ ਰਿਹਾ ਹੈ। ਉੱਥੇ ਹੀ, ਚਾਂਦੀ (Silver Rate) ਦੀਆਂ ਕੀਮਤਾਂ ‘ਚ ਥੋੜ੍ਹੀ ਕਮਜ਼ੋਰੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਅਜੇ ਵੀ ਉੱਚੇ ਪੱਧਰ ਦੇ ਆਸ-ਪਾਸ ਬਣੀ ਹੋਈ ਹੈ।

ਕੀ ਹੈ ਤੁਹਾਡੇ ਸ਼ਹਿਰਾਂ ‘ਚ ਕੀਮਤ?

ਜੇਕਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ, ਮੁੰਬਈ, ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ‘ਚ 24 ਕੈਰੇਟ ਸੋਨੇ ਦਾ ਰੇਟ ਕਰੀਬ ₹15,000 ਤੋਂ ₹15,300 ਪ੍ਰਤੀ ਗ੍ਰਾਮ ਦੇ ਆਸ-ਪਾਸ ਚੱਲ ਰਹੀ ਹੈ, ਜਦੋਂਕਿ 22 ਕੈਰੇਟ ਸੋਨਾ ਲਗਪਗ ₹13,900 ਤੋਂ ₹14,500 ਪ੍ਰਤੀ ਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ। ਉੱਥੇ ਹੀ ਚਾਂਦੀ ਦੀ ਗੱਲ ਕਰੀਏ ਤਾਂ ਭਾਰਤ ‘ਚ ਇਸਦੀ ਕੀਮਤ ਕਰੀਬ ₹2.52 ਲੱਖ ਤੋਂ ₹2.58 ਲੱਖ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਬਣੀ ਹੋਈ ਹੈ, ਜੋ ਹਾਲ ਦੇ ਦਿਨਾਂ ‘ਚ ਤੇਜ਼ੀ ਤੋਂ ਬਾਅਦ ਥੋੜ੍ਹੀ ਸਥਿਰਤਾ ਦਿਖਾ ਰਹੀ ਹੈ।
ਸ਼ਹਿਰ ਸੋਨਾ / 10 ਗ੍ਰਾਮ (24K) ਸੋਨਾ / 10 ਗ੍ਰਾਮ (22K) ਸੋਨਾ / 10 ਗ੍ਰਾਮ (18K) ਚਾਂਦੀ ਪ੍ਰਤੀ ਕਿਲੋ
ਨਵੀਂ ਦਿੱਲੀ ₹152,320 ₹139,627 ₹114,240 ₹249,890
ਮੁੰਬਈ ₹152,590 ₹139,874 ₹114,443 ₹251,130
ਪਟਨਾ ₹152,510 ₹139,801 ₹114,383 ₹250,180
ਜੈਪੁਰ ₹152,570 ₹139,856 ₹114,428 ₹250,280
ਕਾਨਪੁਰ ₹152,550 ₹139,838 ₹114,758 ₹250,180
ਲਖਨਊ ₹153,180 ₹140,415 ₹114,885 ₹252,420
ਭੋਪਾਲ ₹153,310 ₹140,534 ₹114,983 ₹252,620

 

ਕਿਉਂ ਬਦਲ ਰਹੇ ਹਨ ਇਨ੍ਹਾਂ ਧਾਤਾਂ ਦੇ ਭਾਅ?

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਇਹ ਉਤਰਾਅ-ਚੜ੍ਹਾਅ ਸਿਰਫ਼ ਘਰੇਲੂ ਕਾਰਨਾਂ ਕਰਕੇ ਨਹੀਂ ਬਲਕਿ ਵਿਸ਼ਵਵਿਆਪੀ ਸੰਕੇਤਾਂ ਨਾਲ ਵੀ ਤੈਅ ਹੁੰਦਾ ਹੈ। ਹਾਲ ਹੀ ‘ਚ ਅਮਰੀਕਾ ਅਤੇ ਈਰਾਨ ਵਿਚਾਲੇ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਖ਼ਬਰਾਂ ਨੇ ਬਾਜ਼ਾਰ ਦੇ ਸੈਂਟੀਮੈਂਟ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਨਿਵੇਸ਼ਕਾਂ ਦਾ ਰੁਖ਼ ਥੋੜ੍ਹਾ ਬਦਲਿਆ ਹੈ ਜਿਸਦਾ ਅਸਰ ਕੀਮਤੀ ਧਾਤਾਂ ‘ਤੇ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਡਾਲਰ-ਰੁਪਿਆ ਐਕਸਚੇਂਜ ਰੇਟ, ਵਿਆਜ ਦਰਾਂ ਨੂੰ ਲੈ ਕੇ ਉਮੀਦਾਂ ਤੇ ਗਲੋਬਲ ਆਰਥਿਕ ਹਾਲਾਤ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ।

ਨਿਵੇਸ਼ਕਾਂ ਲਈ ਕੀ ਸੰਕੇਤ?

ਮਾਹਰਾਂ ਦੇ ਮੁਤਾਬਕ, ਮੌਜੂਦਾ ਸਮੇਂ ਸੋਨਾ ਅਜੇ ਵੀ “ਸੇਫ਼ ਹੈਵਨ” (ਸੁਰੱਖਿਅਤ) ਨਿਵੇਸ਼ ਬਣਿਆ ਹੋਇਆ ਹੈ। ਗਲੋਬਲ ਅਨਿਸ਼ਚਿਤਤਾ ਵਿਚਕਾਰ ਇਸਦੀ ਮੰਗ ਬਣੀ ਹੋਈ ਹੈ, ਪਰ ਉੱਚੇ ਭਆਅ ‘ਤੇ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ ਚਾਂਦੀ ‘ਚ ਤੇਜ਼ੀ ਤੋਂ ਬਾਅਦ ਹੁਣ ਥੋੜ੍ਹੀ ਮੁਨਾਫ਼ਾਵਸੂਲੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਇਸਦੇ ਦਾਮ ਸਥਿਰ ਹੋ ਰਹੇ ਹਨ। ਅਜਿਹੇ ‘ਚ ਨਿਵੇਸ਼ਕਾਂ ਨੂੰ ਬਾਜ਼ਾਰ ਦੀ ਚਾਲ ਅਤੇ ਅੰਤਰਰਾਸ਼ਟਰੀ ਸੰਕੇਤਾਂ ‘ਤੇ ਨਜ਼ਰ ਬਣਾਈ ਰੱਖਣਾ ਜ਼ਰੂਰੀ ਹੈ।

LEAVE A REPLY

Please enter your comment!
Please enter your name here