Home Desh Cockroach Janta Party: ਕਾਕਰੋਚ ਜਨਤਾ ਪਾਰਟੀ ਦਾ ਇੰਟਰਨੈੱਟ ‘ਤੇ ਤੂਫਾਨ, ਕੀ ਕਹਿ...

Cockroach Janta Party: ਕਾਕਰੋਚ ਜਨਤਾ ਪਾਰਟੀ ਦਾ ਇੰਟਰਨੈੱਟ ‘ਤੇ ਤੂਫਾਨ, ਕੀ ਕਹਿ ਰਹੇ ਭਾਰਤੀ ਨੇਤਾ?

8
0

ਡਿਜੀਟਲ ਪਲੇਟਫਾਰਮਾਂ ‘ਤੇ ਬਣਾਇਆ ਦਿਆ ਵਿਅੰਗਮਈ ਸੰਗਠਨ Cockroach Janta Party (CJP) ਹੈ, ਜੋ ਪਿਛਲੇ ਹਫ਼ਤੇ ਹੋਂਦ ਵਿੱਚ ਆਇਆ।

ਕਾਕਰੋਚ ਜਨਤਾ ਪਾਰਟੀ (Cockroach Janta Party) ਇਸ ਸਮੇਂ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਇਸਦੇ ਫਾਲੋਅਰਜ਼ ਲਗਾਤਾਰ ਵੱਧ ਰਹੇ ਹਨ। ਪਾਰਟੀ ਦੇ ਇੰਸਟਾਗ੍ਰਾਮ ਫਾਲੋਅਰਜ਼ 20 ਮਿਲੀਅਨ ਤੱਕ ਪਹੁੰਚ ਗਏ ਹਨ। X ‘ਤੇ ਇਸਦਾ ਅਕਾਉਂਟ ਕੱਲ੍ਹ, ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਇਸ ਤੋਂ ਥੋੜ੍ਹੀ ਦੇਰ ਬਾਅਦ, “ਕਾਕਰੋਚ ਇਜ਼ ਬੈਕ” (Cockroach is Back) ਨਾਮਕ ਇੱਕ ਨਵਾਂ ਹੈਂਡਲ ਬਣਾਇਆ ਗਿਆ ਸੀ ਜਿਸਦੀ ਟੈਗਲਾਈਨ “ਕਾਕਰੋਚ ਮਰਦਾ ਨਹੀਂ” ਸੀ। ਇਹ ਨੌਜਵਾਨਾਂ ਅਤੇ ਰਾਜਨੀਤਿਕ ਪਾਰਟੀਆਂ ਦੋਵਾਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਡਿਜੀਟਲ ਪਲੇਟਫਾਰਮ ‘ਤੇ ਬਣਾਇਆ ਗਿਆ ਵਿਅੰਗਮਈ ਸੰਗਠਨ ਕਾਕਰੋਚ ਜਨਤਾ ਪਾਰਟੀ, ਪਿਛਲੇ ਹਫ਼ਤੇ ਹੋਂਦ ਵਿੱਚ ਆਇਆ। ਇਸਦੀ ਸਥਾਪਨਾ ਅਭਿਜੀਤ ਦਿਪਕੇ ਨੇ ਕੀਤੀ ਸੀ, ਜੋ ਖੁਦ ਅਕਸਰ ਖ਼ਬਰਾਂ ਵਿੱਚ ਰਹੇ ਹਨ। ਭਾਰਤ ਦੇ ਚੀਫ਼ ਜਸਟਿਸ (CJI) ਸੂਰਿਆ ਕਾਂਤ ਵੱਲੋਂ ਇੱਕ ਵਕੀਲ ਨੂੰ ਝਿੜਕਦੇ ਹੋਏ “ਪਰਜੀਵੀ” ਅਤੇ “ਕਾਕਰੋਚ” ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ, ਜਿਸ ਕਾਰਨ ਇਹ ਹੋਂਦ ਵਿੱਚ ਆ ਗਿਆ। ਹਾਲਾਂਕਿ, CJI ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।
ਵੀਰਵਾਰ ਨੂੰ, CJP ਦੇ “X” ਅਕਾਉਂਟ ਨੂੰ ਬੈਨ ਕਰ ਦਿੱਤਾ ਗਿਆ। ਹਾਲਾਂਕਿ, ਇਸ ਤੋਂ ਥੋੜ੍ਹੀ ਦੇਰ ਬਾਅਦ, ਨਵਾਂ “X” ਹੈਂਡਲ ਬਣਾਇਆ ਗਿਆ, ਜਿਸਦਾ ਨਾਮ “ਕਾਕਰੋਚ ਇਜ਼ ਬੈਕ” (Cockroach is Back) , ਜਿਸਦੀ ਟੈਗਲਾਈਨ “ਕਾਕਰੋਚ ਨਹੀਂ ਮਰਦੇ Cockroaches dont die!” ਸੀ। ਨਵੇਂ ਅਕਾਉਂਟ ਦੇ ਬਣਦੇ ਹੀ ਇਸ ਤੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਆ ਗਏ। ਇਸ ਸਮੇਂ ਇਸਦੇ 128,000 ਤੋਂ ਵੱਧ ਫਾਲੋਅਰਜ਼ ਹਨ, ਜਦੋਂ ਕਿ ਕਾਕਰੋਚ ਜਨਤਾ ਪਾਰਟੀ ਦੇ 20 ਲੱਖ ਫਾਲੋਅਰਜ਼ ਹਨ।

ਇਹ ਦੇਸ਼ ਦੇ ਨੌਜਵਾਨਾਂ ਦਾ ਮਿਜਾਜ਼: ਸ਼ਸ਼ੀ ਥਰੂਰ

ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ, “ਮੈਂ ਕਾਕਰੋਚ ਜਨਤਾ ਪਾਰਟੀ ਦੇ ਵਧਦੇ ਪ੍ਰਭਾਵ ਤੋਂ ਬਹੁਤ ਹੈਰਾਨ ਹਾਂ, ਜਿਸਦੇ ਸਿਰਫ ਪੰਜ ਦਿਨਾਂ ਵਿੱਚ @Instagram ‘ਤੇ 15 ਮਿਲੀਅਨ ਤੋਂ ਵੱਧ ਫਾਲੋਅਰਜ਼ ਬਣ ਗਏ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਨੌਜਵਾਨਾਂ ਦੇ ਗੁੱਸੇ ਨੂੰ ਸਮਝਦਾ ਹਾਂ ਅਤੇ ਉਹ ਇਸ ਨਾਲ ਕਿਉਂ ਜੁੜ ਰਹੇ ਹਨ। ਬਿਲਕੁਲ ਇਸੇ ਕਾਰਨ ਕਰਕੇ, X ‘ਤੇ ਇਸ ਅਕਾਉਂਟ ਨੂੰ ਬਲਾਕ ਕਰਨਾ ਇੱਕ ਵੱਡੀ ਗਲਤੀ ਅਤੇ ਇੱਕ ਬਹੁਤ ਹੀ ਮੂਰਖਤਾਪੂਰਨ ਕਦਮ ਹੈ।”
ਉਨ੍ਹਾਂਨੇ ਅੱਗੇ ਕਿਹਾ, “ਨੌਜਵਾਨਾਂ ਨੂੰ ਆਪਣੀਆਂ ਭਾਵਨਾਵਾਂ ਜਾਹਿਰ ਕਰਨ ਲਈ ਇੱਕ ਮਾਧਿਅਮ ਮਿਲਣਾ ਚਾਹੀਦਾ ਹੈ, ਇਸ ਲਈ CJP ਅਕਾਉਂਟ ਨੂੰ ਬੰਦ ਕਰਨ ਦੀ ਬਜਾਏ, ਇਸਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇੱਕ ਲੋਕਤੰਤਰ ਵਿੱਚ, ਅਸਹਿਮਤੀ, ਮਜਾਕ, ਵਿਅੰਗ, ਅਤੇ ਇੱਥੋਂ ਤੱਕ ਕਿ ਨਰਾਜਗੀ ਜਾਹਿਰ ਕਰਨ ਲਈ ਵੀ ਜਰੀਆ ਹੋਣਾ ਚਾਹੀਦਾ ਹੈ।”
ਉਨ੍ਹਾਂ ਨੇ ਕਿਹਾ, “ਮੈਨੂੰ ਇਸ ਅੰਦੋਲਨ ਦੇ ਭਵਿੱਖ ਬਾਰੇ ਪੱਕਾ ਪਤਾ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਇਸਦੇ ਪਿੱਛੇ ਨੌਜਵਾਨ ਇਸ ਜਨੂੰਨ ਨੂੰ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਲਿਆਉਣ ਦਾ ਤਰੀਕਾ ਜਰੂਰ ਲੱਭਣਗੇ। ਜਾਂ ਸ਼ਾਇਦ ਉਹ ਇਸਨੂੰ ਆਪਣੀਆਂ ਵੋਟਾਂ ਰਾਹੀਂ ਪ੍ਰਗਟ ਕਰਨਗੇ, ਤਬਦੀਲੀ ਦੀ ਆਵਾਜ਼ ਬਣ ਜਾਣਗੇ, ਅਤੇ ਅਜਿਹਾ ਕਰਨ ਨਾਲ, ਉਹ ਇੰਨੇ ਸ਼ਕਤੀਸ਼ਾਲੀ ਹੋ ਜਾਣਗੇ ਕਿ ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੋ ਜਾਵੇਗਾ। ਇਹ ਇੱਕ ਅਜਿਹਾ ਮੌਕਾ ਹੈ ਜਿਸਨੂੰ ਵਿਰੋਧੀ ਧਿਰ ਨੂੰ ਜਰੂਰ ਭੁਣਾਉਣਾ ਚਾਹੀਦਾ ਹੈ।”

ਵਿਰੋਧੀ ਪਾਰਟੀਆਂ ਵੀ ਉਮੀਦ ਗੁਆ ਰਹੀਆਂ: ਪ੍ਰਿਯੰਕਾ

ਸ਼ਿਵ ਸੈਨਾ (UBT) ਦੀ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ CJP ਦੁਆਰਾ ਨੌਜਵਾਨ ਪੀੜ੍ਹੀ ਦੀ ਕਲਪਨਾ ਤੇ ਕਾਬਿਜ ਹੋ ਜਾਣਾ ਜ਼ਿਆਦਾਤਰ ਮੌਜੂਦਾ ਵਿਰੋਧੀ ਪਾਰਟੀਆਂ ਵਿੱਚ ਉਮੀਦ ਖੋਹ ਜਾਣ ਦਾ ਦੁਖਦਾਈ ਪ੍ਰਤੀਬਿੰਬ ਹੈ। ਸਾਬਕਾ ਸੰਸਦ ਮੈਂਬਰ ਨੇ X ‘ਤੇ ਕਿਹਾ, “ਸੋਸ਼ਲ ਮੀਡੀਆ ‘ਤੇ ਬਣਾਈ ਗਈ ਸੀਜੇਪੀ ਦੀ ਤਸਵੀਰ ਨੇ Gen Z ਦੀ ਕਲਪਨਾ ਨੂੰ ਪੂਰੀ ਤਰ੍ਹਾਂ ਪ੍ਰਬਾਵਿਤ ਕਰ ਦਿੱਤਾ ਹੈ, ਜੋ ਕਿ ਇਸ ਗੱਲ ਦਾ ਦੁਖਦਾਈ ਸਬੂਤ ਹੈ ਕਿ ਉਹ ਜ਼ਿਆਦਾਤਰ ਮੌਜੂਦਾ ਵਿਰੋਧੀ ਪਾਰਟੀਆਂ ਵਿੱਚ ਉਮੀਦ ਗੁਆ ਰਹੇ ਹਨ।”
ਉਹ ਅੱਗੇ ਕਹਿੰਦੇ ਹਨ, “ਭਾਜਪਾ ਵਿਰੁੱਧ ਸਪੱਸ਼ਟ ਤੌਰ ‘ਤੇ ਗੁੱਸਾ ਹੈ, ਪਰ ਇਹ ਬਹੁਤ ਮੰਦਭਾਗਾ ਹੈ ਕਿ ਵੋਟਰ ਸਥਾਪਤ ਵਿਰੋਧੀ ਪਾਰਟੀਆਂ ਦੀ ਬਜਾਏ ਇੱਕ ਕਾਲਪਨਿਕ, ਨਵੀਂ ਬਣੀ ਪਾਰਟੀ ਤੇ ਦਾਅ ਲਗਾਉਣਾ ਬਹੁਤ ਹੀ ਮੰਦਭਾਗਾ ਹੈ। ਸਾਨੂੰ ਸੱਚਮੁੱਚ ਨੌਜਵਾਨ ਵੋਟਰਾਂ ‘ਤੇ ਮੁੜ ਵਿਚਾਰ ਕਰਨ ਅਤੇ ਉਨ੍ਹਾਂ ਦੀ ਮੁੜ ਕਲਪਨਾ ਕਰਨ ਦੀ ਲੋੜ ਹੈ; ਇਹ ਉਨ੍ਹਾਂ ਪ੍ਰਤੀ ਅਤੇ ਭਾਰਤ ਦੇ ਭਵਿੱਖ ਪ੍ਰਤੀ ਸਾਡਾ ਫਰਜ਼ ਵੀ ਹੈ।”
ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਨੌਜਵਾਨ ਵਿਧਾਇਕ ਅਰਜੁਨ ਸਿੰਘ ਚੌਟਾਲਾ ਨੇ ਕਾਕਰੋਚ ਜਨਤਾ ਪਾਰਟੀ ਦੇ ਉੱਭਰ ਰਹੇ ਟ੍ਰੇਂਡ ਤੇ ਕਿਹਾ, “ਪਿਛਲੇ ਕਈ ਦਿਨਾਂ ਤੋਂ, ਅਸੀਂ ਦੇਸ਼ ਦੇ ਅੰਦਰ ਹੋ ਰਹੀਆਂ ਗਤੀਵਿਧੀਆਂ ਨੂੰ ਦੇਖ ਰਹੇ ਹਾਂ। ਅਸੀਂ ਇੱਕ ਅਜਿਹੀ ਪੀੜ੍ਹੀ ਤੋਂ ਆਉਂਦੇ ਹਾਂ ਜਿਸਨੂੰ ਅੱਜਕੱਲ੍ਹ ਕਾਕਰੋਚ ਅਤੇ ਆਲਸੀ ਕਿਹਾ ਜਾ ਰਿਹਾ ਹੈ। ਸੀਜੇਆਈ ਕਹਿ ਰਹੇ ਹਨ ਕਿ ਇਹ ਪੀੜ੍ਹੀ ਬੇਕਾਰ ਹੈ। ਇਸ ਪੀੜ੍ਹੀ ਨੇ ਕੀ ਕੀਤਾ ਹੈ? ਇਸ ਪੀੜ੍ਹੀ ਨੇ ਸਿਰਫ਼ ਸਵਾਲ ਕੀਤਾ ਹੈ। ਸਵਾਲ ਕਰਨ ਦਾ ਅਧਿਕਾਰ ਮੰਗਿਆ ਹੋਇਆ ਅਧਿਕਾਰ ਨਹੀਂ ਹੈ, ਸਗੋਂ ਸਾਡੇ ਸੰਵਿਧਾਨ ਵਿੱਚ ਇਹ ਦਿੱਤਾ ਗਿਆ ਹੈ।”

ਨੋਟਬੰਦੀ ਤੋਂ ਬਾਅਦ, ਹੁਣ ‘ਕਾਕਰੋਚ ਬੰਦੀ’

ਦੂਜੇ ਪਾਸੇ, ਇਸ ਪਾਰਟੀ ਬਾਰੇ, ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ, “ਮੈਂ ਸੁਣਿਆ ਹੈ ਕਿ ਉਨ੍ਹਾਂ ਦੇ X ਅਕਾਉਂਟ ਨੂੰ ਬੈਨ ਕਰ ਦਿੱਤਾ ਗਿਆ ਹੈ। ਨੋਟਬੰਦੀ ਅਤੇ ਵੋਟਬੰਦੀ ਤੋਂ ਬਾਅਦ, ਭਾਜਪਾ ਨੇ ਹੁਣ ਕਾਕਰੋਚ ਬੰਦੀ ਲਾਗੂ ਕਰ ਦਿੱਤਾ ਹੈ। ਜੇਕਰ ਕੋਈ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਤੁਹਾਡੀ ਆਲੋਚਨਾ ਕਰਦਾ ਹੈ, ਤਾਂ ਤੁਸੀਂ ਉਨ੍ਹਾਂ ਦਾ ਅਕਾਉਂਟ ਬੰਦ ਕਰਵਾ ਦਿੰਦੇ ਹੋ।”
ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਇਹ ਬਿਲਕੁਲ ਗਲਤ ਹੈ, ਪਰ ਚੀਜ਼ਾਂ ਇਸ ਤਰ੍ਹਾਂ ਹੀ ਚੱਲ ਰਹੀਆਂ ਹਨ। ਮੇਰਾ ਮੰਨਣਾ ਹੈ ਕਿ ਇਹ ਅੰਦੋਲਨ ਨੌਜਵਾਨਾਂ ਵਿੱਚ ਡੂੰਘੇ ਗੁੱਸੇ ਅਤੇ ਭਾਜਪਾ ਦੁਆਰਾ ਬਣਾਈ ਗਈ ਖਰਾਬ ਪ੍ਰਣਾਲੀ ਦੀ ਝਲਕ ਹੈ, ਜਿਸਨੇ ਸ਼ਾਸਨ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ।”

LEAVE A REPLY

Please enter your comment!
Please enter your name here