Home latest News Diljit ਨੇ ਸਟੇਜ ‘ਤੇ ਪਹਿਲੀ ਵਾਰ ਦਿਖਾਇਆ ਆਪਣੀ ਮਾਂ ਦਾ ਚਿਹਰਾ;...

Diljit ਨੇ ਸਟੇਜ ‘ਤੇ ਪਹਿਲੀ ਵਾਰ ਦਿਖਾਇਆ ਆਪਣੀ ਮਾਂ ਦਾ ਚਿਹਰਾ; ਕੈਨੇਡਾ ਸ਼ੋਅ ‘ਚ ਮਾਂ ਨੂੰ ਗਲੇ ਲਗਾ ਕੇ ਹੋਏ ਭਾਵੁਕ

33
0

ਕੈਨੇਡਾ ਦੇ ਵੈਨਕੂਵਰ ਵਿੱਚ ਹੋਏ ਇੱਕ ਵਿਸ਼ਾਲ ਲਾਈਵ ਸ਼ੋਅ ਦੌਰਾਨ ਦਿਲਜੀਤ ਖ਼ੁਦ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਆਏ ਅਤੇ ਪੂਰੀ ਦੁਨੀਆ ਨੂੰ ਦੱਸਿਆ ਕਿ “ਇਹ ਮੇਰੀ ਮਾਂ ਹੈ।”

ਜਲੰਧਰ ਦੇ ਪਿੰਡ ਦੋਸਾਂਝ ਕਲਾਂ ਨਾਲ ਸਬੰਧਤ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਮਾਂ ਸੁਖਵਿੰਦਰ ਕੌਰ ਦਾ ਚਿਹਰਾ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਦੇ ਵੈਨਕੂਵਰ ਵਿੱਚ ਹੋਏ ਇੱਕ ਵਿਸ਼ਾਲ ਲਾਈਵ ਸ਼ੋਅ ਦੌਰਾਨ ਦਿਲਜੀਤ ਖ਼ੁਦ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਆਏ ਅਤੇ ਪੂਰੀ ਦੁਨੀਆ ਨੂੰ ਦੱਸਿਆ ਕਿ “ਇਹ ਮੇਰੀ ਮਾਂ ਹੈ।”
ਆਪਣੀ ਨਿੱਜੀ ਅਤੇ ਪਰਿਵਾਰਕ ਜ਼ਿੰਦਗੀ ਨੂੰ ਹਮੇਸ਼ਾ ਗੁਪਤ ਰੱਖਣ ਵਾਲੇ ਦਿਲਜੀਤ ਦੋਸਾਂਝ ਜਿਵੇਂ ਹੀ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਆਏ, ਤਾਂ ਉੱਥੇ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਉਤਸ਼ਾਹ ਅਤੇ ਭਾਵੁਕਤਾ ਨਾਲ ਭਰ ਗਏ। ਦਿਲਜੀਤ ਨੇ ਭਰੇ ਮਨ ਨਾਲ ਕਿਹਾ ਕਿ “ਮੈਂ ਅੱਜ ਜਿਸ ਮੁਕਾਮ ‘ਤੇ ਹਾਂ, ਆਪਣੀ ਮਾਂ ਦੀ ਬਦੌਲਤ ਹਾਂ।” ਦਿਲਜੀਤ ਦੀ ਮਾਂ ਨੇ ਵੀ ਪੂਰੇ ਉਤਸ਼ਾਹ ਨਾਲ ਆਪਣੇ ਪੁੱਤਰ ਦਾ ਇਹ ਇਤਿਹਾਸਕ ਸ਼ੋਅ ਦੇਖਿਆ।
ਸਟੇਜ ‘ਤੇ ਇੱਕ ਬੇਹੱਦ ਭਾਵੁਕ ਪਲ ਦੇਖਣ ਨੂੰ ਮਿਲਿਆ ਜਦੋਂ ਦਿਲਜੀਤ ਦੀ ਮਾਂ ਨੇ ਉਸ ਨੂੰ ਗਲੇ ਲਗਾਇਆ। ਦਿਲਜੀਤ ਨੇ ਆਪਣੀ ਮਾਂ ਨਾਲ ਹੱਥ ਮਿਲਾਇਆ, ਉਨ੍ਹਾਂ ਨੂੰ ਜੱਫੀ ਪਾਈ ਅਤੇ ਚਰਨ ਛੋਹ ਕੇ ਆਸ਼ੀਰਵਾਦ ਮੰਗਿਆ। ਮਾਂ ਨੇ ਵੀ ਆਪਣੇ ਪੁੱਤਰ ਦੀ ਪਿੱਠ ਥਪਥਪਾਈ ਅਤੇ ਫਿਰ ਸਟੇਜ ਤੋਂ ਚਲੇ ਗਏ।

ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ‘ਚ ਰਚਿਆ ਇਤਿਹਾਸ

ਆਪਣੇ ਕੈਨੇਡਾ ਟੂਰ ਦੇ ਦੌਰਾਨ ਦਿਲਜੀਤ ਦਾ ਇਹ ਪਹਿਲਾ ਸ਼ੋਅ 23 ਅਪ੍ਰੈਲ ਦੀ ਰਾਤ ਨੂੰ ਸੀ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ, ਗੋਰੇ ਅਤੇ ਅਫਰੀਕੀ ਮੂਲ ਦੇ ਲੋਕ ਸ਼ੋਅ ਦੇਖਣ ਪਹੁੰਚੇ ਹੋਏ ਸਨ। ਜਿਵੇਂ ਹੀ ਦਿਲਜੀਤ ਨੇ ਸਟੇਜ ‘ਤੇ ਆਪਣੀ ਮਾਂ ਨੂੰ ਪੇਸ਼ ਕੀਤਾ, ਸਟੇਜ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਇਸ ਮੌਕੇ ਦਰਸ਼ਕਾਂ ਨੇ ਆਪਣੇ ਮੋਬਾਈਲ ਫ਼ੋਨਾਂ ਦੀਆਂ ਟਾਰਚਾਂ ਜਗਾ ਕੇ ਦਿਲਜੀਤ ਦੀ ਮਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਦਿਲਜੀਤ ਨੇ ਇਸ ਸ਼ੋਅ ਰਾਹੀਂ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਹਾਊਸਫੁੱਲ ਸਟੇਡੀਅਮ ਵਿੱਚ ਲਗਭਗ 50 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ ਦਿਲਜੀਤ ਨੇ ‘ਗੋਟ’ (GOAT) ਅਤੇ ‘ਲਵਰ’ (Lover) ਵਰਗੇ ਆਪਣੇ ਸੁਪਰਹਿੱਟ ਗਾਣਿਆਂ ‘ਤੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਦਿਲਜੀਤ ਦੇ ਸਿਗਨੇਚਰ ਅੰਦਾਜ਼ ਅਤੇ ਅਤਿ-ਆਧੁਨਿਕ ਸਟੇਜ ਲਾਈਟਿੰਗ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਵੈਨਕੂਵਰ ਦੀ ਇਸ ਇਤਿਹਾਸਕ ਸਫਲਤਾ ਤੋਂ ਬਾਅਦ ਹੁਣ ਇਹ ਟੂਰ ਕੈਲਗਰੀ ਅਤੇ ਟੋਰਾਂਟੋ ਵਰਗੇ ਸ਼ਹਿਰਾਂ ਵੱਲ ਵਧੇਗਾ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here