Home Desh ਕਦੇ ਗੱਦਾਰ, ਕਦੇ ਜ਼ਿੰਮੇਵਾਰ… ਚੰਡੀਗੜ੍ਹ ਬਲਾਸਟ ਮਾਮਲਾ, ਵਿਰੋਧੀਆਂ ‘ਤੇ ਭੜਕੇ CM...

ਕਦੇ ਗੱਦਾਰ, ਕਦੇ ਜ਼ਿੰਮੇਵਾਰ… ਚੰਡੀਗੜ੍ਹ ਬਲਾਸਟ ਮਾਮਲਾ, ਵਿਰੋਧੀਆਂ ‘ਤੇ ਭੜਕੇ CM Mann

8
0

ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ ‘ਤੇ ਹਮਲਾਵਰ ਰੁਖ਼ ਅਪਣਾ ਰਹੀਆਂ ਹਨ।

ਬੀਤੇ ਦਿਨ, ਬੁੱਧਵਾਰ ਦੀ ਸ਼ਾਮ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੈੱਡਕੁਆਰਟਰ ਬਾਹਰ ਧਮਾਕਾ ਹੋਇਆ। ਧਮਾਕੇ ਕਾਰਨ ਪਾਰਕਿੰਗ ‘ਚ ਖੜ੍ਹੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਗਰਮਾ ਦਿੱਤੀ ਹੈ। ਵਿਰੋਧੀਆਂ ਪਾਰਟੀਆਂ ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰ ਰਹੀ ਹੈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ ਨੂੰ ਘੇਰਦੇ ਹੋਏ ਕਿਹਾ ਹੈ ਕਿ ਚੰਡੀਗੜ੍ਹ ਕੇਂਦਰ ਨਾਲ ਸਬੰਧਤ ਹੈ। ਜਦੋਂ ਅਸੀਂ ਪੰਜਾਬ ਮੰਗਦੇ ਹਾਂ ਤਾਂ ਉਸ ਵੇਲੇ ਗੱਦਾਰ ਕਿਹਾ ਜਾਂਦਾ ਹੈ ਜਦੋਂ ਕੋਈ ਵਾਰਦਾਤ ਹੁੰਦੀ ਹੈ, ਉਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਕਿਹਾ ਜਾਂਦਾ ਹੈ।
ਦਰਅਸਲ, ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ ‘ਤੇ ਹਮਲਾਵਰ ਰੁਖ਼ ਅਪਣਾ ਰਹੀਆਂ ਹਨ। ਖਾਸ ਤੌਰ ‘ਤੇ ਭਾਜਪਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀ ਹੈ। ਹੁਣ, ਸੀਐਮ ਮਾਨ ਨੇ ਇਸ ਮੁੱਦੇ ‘ਤੇ ਪਲਟਵਾਰ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸਦੇ ਹੋਏ ਟਵੀਟ ਕੀਤਾ ਕਿ ਪੰਜਾਬ ਯੂਨੀਵਰਸਿਟੀ ‘ਚ ਧਰਨਾ, ਕਿਸਾਨਾਂ ਦਾ ਦਿੱਲੀ ਖਿਲਾਫ਼ ਵਿਰੋਧ, ਚੰਡੀਗੜ੍ਹ ‘ਚ ਭਾਜਪਾ-ਅਕਾਲੀ ਦਲ- ਕਾਂਗਰਸ ਦਾ ਧਰਨਾ, ਚੰਡੀਗੜ੍ਹ ‘ਚ ਫਿਰੌਤੀ ਦੀਆਂ ਵਾਰਦਾਤਾਂ ਤੇ ਚੰਡੀਗੜ੍ਹ ‘ਚ ਬੰਬ ਧਮਾਕਾ, ਇਨ੍ਹਾਂ ਸਾਰੀਆਂ ਵਾਰਦਾਤਾਂ ਲਈ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਉਨ੍ਹਾਂ ਨੇ ਅੱਗੇ ਲਿਖਿਆ ਜਦਕਿ ਭਗਵੰਤ ਮਾਨ ਕਹਿੰਦਾ ਹੈ ਕਿ ਚੰਡੀਗੜ੍ਹ ਸਾਡੇ ਪੰਜਾਬ ਦਾ ਹੈ, ਉਸ ਵੇਲੇ ਕਿਹਾ ਜਾਂਦਾ ਹੈ ਕਿ ਮਾਨ ਦੇਸ਼ ਦਾ ਗੱਦਾਰ। ਉਸ ਵੇਲੇ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਕੇਂਦਰ ਨਾਲ ਸਬੰਧਤ ਹੈ ਤੇ ਚੰਡੀਗੜ੍ਹ ਤੋਂ ਦੂਰ ਰਹੋ। ਸੀਐਮ ਨੇ ਲਿਖਿਆ ਕਿ, “ਹੁਣ ਇਹ ਚਲਾਕੀਆਂ ਨਹੀਂ ਚੱਲਣਗੀਆਂ।”

LEAVE A REPLY

Please enter your comment!
Please enter your name here