Home Crime Amritsar ਦਿਹਾਤੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ, ਗੈਂਗਸਟਰਾਂ ‘ਤੇ ਕਸਿਆ ਸ਼ਿਕੰਜਾ

Amritsar ਦਿਹਾਤੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ, ਗੈਂਗਸਟਰਾਂ ‘ਤੇ ਕਸਿਆ ਸ਼ਿਕੰਜਾ

7
0

ਨਾਕਾਬੰਦੀ ਕਰਕੇ ਵਾਹਨਾਂ ਦੀ ਡਿੱਗੀ ਤਲਾਸ਼ੀ ਲਈ ਗਈ, ਲਾਇਸੈਂਸਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ।

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਾਂ ਤੇ ਵਾਰ ਤਹਿਤ ਜ਼ਿਲ੍ਹੇ ਵਿੱਚ ਵੱਡੀ ਪੱਧਰ ‘ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਹੇਲ ਮੀਰ ਨੇ ਦੱਸਿਆ ਕਿ ਅੱਜ ਤਿੰਨ ਵੱਡੀਆਂ ਸਪੈਸ਼ਲ ਚੈਕਿੰਗਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਮੁੱਖ ਮਕਸਦ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨਾ ਅਤੇ ਗੈਂਗਸਟਰਾਂ ਤੇ ਅਪਰਾਧਿਕ ਤੱਤਾਂ ‘ਤੇ ਨਕੇਲ ਕੱਸਣਾ ਹੈ।

ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ

ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਬਲਿਕ ਪਲੇਸਾਂ, ਸ਼ਾਪਿੰਗ ਮਾਲਾਂ, ਮਹੱਤਵਪੂਰਨ ਸੜਕ ਮਾਰਗਾਂ, ਰੇਲਵੇ ਸਟੇਸ਼ਨਾਂ ਅਤੇ ਪਬਲਿਕ ਟਰਾਂਸਪੋਰਟ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਨਾਕਾਬੰਦੀ ਕਰਕੇ ਵਾਹਨਾਂ ਦੀ ਡਿੱਗੀ ਤਲਾਸ਼ੀ ਲਈ ਗਈ, ਲਾਇਸੈਂਸਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਸਾਂ ਤੇ ਹੋਰ ਸਰਕਾਰੀ ਤੇ ਨਿੱਜੀ ਟਰਾਂਸਪੋਰਟ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪਿਛਲੇ ਸਮੇਂ ਦੌਰਾਨ ਚਲਾਏ ਗਏ ਪ੍ਰਹਾਰ1 ਅਤੇ ਪ੍ਰਹਾਰ2 ਆਪਰੇਸ਼ਨਾਂ ਦੀ ਕੜੀ ਦਾ ਹਿੱਸਾ ਹੈ। ਜਿਨ੍ਹਾਂ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ। ਇਨ੍ਹਾਂ ਆਪਰੇਸ਼ਨਾਂ ਦੌਰਾਨ ਕਈ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਤੇ ਗੈਰਕਾਨੂੰਨੀ ਸਮਾਨ ਵੀ ਬਰਾਮਦ ਹੋਇਆ।

ਐੱਸਐੱਸਪੀ ਨੇ ਕਿਹਾ ਕਿ ਪੁਲਿਸ ਕੋਲ ਲਗਾਤਾਰ ਇਨਪੁੱਟ ਮਿਲਦੇ ਰਹਿੰਦੇ ਹਨ, ਪਰ ਸੁਰੱਖਿਆ ਕਾਰਨਾਂ ਕਰਕੇ ਹਰ ਜਾਣਕਾਰੀ ਸਾਰਵਜਨਿਕ ਨਹੀਂ ਕੀਤੀ ਜਾ ਸਕਦੀ। ਇਸ ਮੁਹਿੰਮ ਵਿੱਚ ਮੋਬਾਈਲ ਨਾਕੇ ਲਗਾਏ ਗਏ ਹਨ, ਜੋ ਇਕ ਥਾਂ ਤੋਂ ਦੂਜੀ ਥਾਂ ਬਦਲੇ ਜਾਂਦੇ ਹਨ, ਤਾਂ ਜੋ ਅਚਾਨਕ ਕਾਰਵਾਈ ਦਾ ਤੱਤ ਕਾਇਮ ਰਹੇ ਅਤੇ ਅਪਰਾਧੀਆਂ ਨੂੰ ਕੋਈ ਮੌਕਾ ਨਾ ਮਿਲੇ।

ਮੁਹਿੰਮ ਹੇਠ ਪੁਲਿਸ ਨੂੰ ਮਿਲਣਗੀਆਂ ਵੱਡੀਆਂ ਕਾਮਯਾਬੀਆਂ

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਚੈਕਿੰਗ ਮੁਹਿੰਮ ਕੁਝ ਘੰਟਿਆਂ ਲਈ ਨਹੀਂ, ਸਗੋਂ ਲਗਾਤਾਰ ਚਲਾਈ ਜਾਵੇਗੀ। ਪੁਲਿਸ ਦਾ ਸੰਦੇਸ਼ ਦੋਹਾਂ ਪਾਸਿਆਂ ਲਈ ਸਾਫ਼ ਹੈ। ਆਮ ਲੋਕਾਂ ਲਈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਸੜਕਾਂ ਤੇ ਮੌਜੂਦ ਹੈ ਅਤੇ ਅਪਰਾਧੀਆਂ ਲਈ ਕਿ ਗੈਂਗਸਟਰਵਾਦ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐੱਸਐੱਸਪੀ ਸੋਹੇਲ ਮੀਰ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਸ ਮੁਹਿੰਮ ਹੇਠ ਹੋਰ ਵੱਡੀਆਂ ਕਾਮਯਾਬੀਆਂ ਮਿਲਣਗੀਆਂ।

LEAVE A REPLY

Please enter your comment!
Please enter your name here