Home Desh Actor Ranveer Singh ਨੂੰ ਆਇਆ ਧਮਕੀ ਭਰਿਆ ਮੈਸੇਜ, ਵਧਾਈ ਗਈ ਘਰ ਦੀ...

Actor Ranveer Singh ਨੂੰ ਆਇਆ ਧਮਕੀ ਭਰਿਆ ਮੈਸੇਜ, ਵਧਾਈ ਗਈ ਘਰ ਦੀ ਸੁਰੱਖਿਆ

8
0

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਲੈ ਕੇ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਲੈ ਕੇ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰਿਆ ਸੰਦੇਸ਼ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਹ ਧਮਕੀ ਰਣਵੀਰ ਸਿੰਘ ਨੂੰ ਇੱਕ ਵਾਟਸਐਪ ਵਾਇਸ ਨੋਟ ਰਾਹੀਂ ਭੇਜੀ ਗਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਣਵੀਰ ਨੇ ਤੁਰੰਤ ਮੁੰਬਈ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਦੀ ਸੁਰੱਖਿਆ ਚਾਕ-ਚੌਬੰਦ ਕਰ ਦਿੱਤੀ ਹੈ। ਪੁਲਿਸ ਫਿਲਹਾਲ ਮੁਲਜ਼ਮ ਦੀ ਤਲਾਸ਼ ਵਿੱਚ ਜੁੱਟੀ ਹੋਈ ਹੈ।

ਬਾਲੀਵੁੱਡ ‘ਤੇ ਮੰਡਰਾ ਰਿਹਾ ਧਮਕੀਆਂ ਦਾ ਸਾਇਆ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮਸ਼ਹੂਰ ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਵੀ ਫਾਇਰਿੰਗ ਹੋਈ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਹਾਲਾਂਕਿ ਰਣਵੀਰ ਸਿੰਘ ਨੂੰ ਧਮਕੀ ਕਿਸ ਨੇ ਦਿੱਤੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸੂਤਰਾਂ ਅਨੁਸਾਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਬਾਲੀਵੁੱਡ ਲੰਬੇ ਸਮੇਂ ਤੋਂ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਖਾਨ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ‘ਤੇ ਵੀ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਸੁਸਾਇਟੀ ਪ੍ਰਬੰਧਕਾਂ ਨੇ ਪੁਲਿਸ ਨੂੰ ਲਿਖਿਆ ਪੱਤਰ

ਰਣਵੀਰ ਸਿੰਘ ਮੁੰਬਈ ਦੇ ਪ੍ਰਭਾਦੇਵੀ ਸਥਿਤ ‘ਬਿਊ ਮੋਂਡੇ ਬੀ ਟਾਵਰ ਹਾਊਸਿੰਗ ਸੁਸਾਇਟੀ’ ਵਿੱਚ ਰਹਿੰਦੇ ਹਨ। ਧਮਕੀ ਮਿਲਣ ਤੋਂ ਬਾਅਦ ਜਦੋਂ ਰਣਵੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾਈ ਗਈ, ਤਾਂ ਇਸ ਨੂੰ ਲੈ ਕੇ ਸੁਸਾਇਟੀ ਪ੍ਰਬੰਧਕਾਂ ਨੇ ਪੁਲਿਸ ਸਟੇਸ਼ਨ ਨੂੰ ਇੱਕ ਪੱਤਰ ਲਿਖਿਆ ਹੈ। ਸੁਸਾਇਟੀ ਪ੍ਰਬੰਧਕਾਂ ਨੇ ਕੰਪਲੈਕਸ ਵਿੱਚ ਤਾਇਨਾਤ ਨਿੱਜੀ ਹਥਿਆਰਬੰਦ ਸੁਰੱਖਿਆ ਗਾਰਡਾਂ ਨੂੰ ਲੈ ਕੇ ਚਿੰਤਾ ਜਤਾਈ ਹੈ।

6 ਹਥਿਆਰਬੰਦ ਗਾਰਡਾਂ ਦੀ ਤਾਇਨਾਤੀ ‘ਤੇ ਇਤਰਾਜ਼

ਸੁਸਾਇਟੀ ਪ੍ਰਬੰਧਕਾਂ ਅਨੁਸਾਰ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਵੱਲੋਂ ਸੁਸਾਇਟੀ ਦੀ ਇਜਾਜ਼ਤ ਤੋਂ ਬਿਨਾਂ 6 ਹਥਿਆਰਬੰਦ ਗਾਰਡ ਤਾਇਨਾਤ ਕੀਤੇ ਗਏ ਹਨ। ਇਹ ਗਾਰਡ ਹਥਿਆਰਾਂ ਸਮੇਤ ਲਾਬੀ, ਜਿਮ ਅਤੇ ਬੱਚਿਆਂ ਦੇ ਖੇਡਣ ਵਾਲੇ ਸਾਂਝੇ ਸਥਾਨਾਂ ਵਿੱਚ ਘੁੰਮਦੇ ਦੇਖੇ ਗਏ ਹਨ। ਸੁਸਾਇਟੀ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਸਪੱਸ਼ਟ ਕਰਨ ਕਿ ਕੀ ਇਨ੍ਹਾਂ ਸੁਰੱਖਿਆ ਗਾਰਡਾਂ ਕੋਲ ਵੈਧ ਹਥਿਆਰ ਲਾਇਸੰਸ ਹਨ? ਕੀ ਪੁਲਿਸ ਨੇ ਇਸ ਦੀ ਇਜਾਜ਼ਤ ਦਿੱਤੀ ਹੈ? ਅਤੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਨਿਯੁਕਤੀ ਕਿਸ ਆਧਾਰ ‘ਤੇ ਕੀਤੀ ਗਈ ਹੈ?

LEAVE A REPLY

Please enter your comment!
Please enter your name here