Home Desh Jalandhar: ਟੂਲ ਫੈਕਟਰੀ ‘ਚ ਵੱਡਾ ਹਾਦਸਾ, ਔਜਾਰਾਂ ਵਾਲੇ ਬਕਸੇ ਡਿੱਗਣ ਨਾਲ...

Jalandhar: ਟੂਲ ਫੈਕਟਰੀ ‘ਚ ਵੱਡਾ ਹਾਦਸਾ, ਔਜਾਰਾਂ ਵਾਲੇ ਬਕਸੇ ਡਿੱਗਣ ਨਾਲ 3 ਮਹਿਲਾ ਮਜ਼ਦੂਰਾਂ ਦੀ ਮੌਤ

2
0

ਇਸ ਘਟਨਾ ਤੋਂ ਬਾਅਦ ਫੈਕਟਰੀ ਸਟਾਫ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਜਲੰਧਰ ਦੇ ਧੋਗਰੀ ਰੋਡ ‘ਤੇ ਸਥਿਤ ਮੈਕ ਚੁਆਇਸ ਟੂਲ ਫੈਕਟਰੀ ਚ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ, ਫੈਕਟਰੀ ਚ ਔਜਾਰਾਂ ਨਾਲ ਭਰੇ ਵੱਡੇ ਕੈਂਟਰ ਖੜ੍ਹੇ ਸਨ। ਇਨ੍ਹਾਂ ਚੋਂ ਔਜਾਰਾਂ ਦੇ ਬਕਸੇ ਮਜ਼ਦੂਰਾਂ ‘ਤੇ ਡਿੱਗ ਪਏ, ਜਿਸ ਕਾਰਨ ਤਿੰਨ ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਫੈਕਟਰੀ ਸਟਾਫ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਫੈਕਟਰੀਚ ਕੰਮ ਕਰ ਰਹੇ ਸਨ, ਅਤੇ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਢੁਕਵੀਂ ਕਾਰਵਾਈ ਕਰੇਗੀ।
ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 22 ਦਸੰਬਰ, 2025 ਨੂੰ ਦੁਪਹਿਰ ਲਗਭਗ 2:00 ਵਜੇ, ਆਦਮਪੁਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਧੋਗਰੀ ਪਿੰਡ ਚ “ਮੈਕ ਚੁਆਇਸ” ਨਾਮਕ ਇੱਕ ਔਜ਼ਾਰ ਨਿਰਮਾਣ ਯੂਨਿਟ ਚ ਇੱਕ ਮੰਦਭਾਗਾ ਉਦਯੋਗਿਕ ਹਾਦਸਾ ਵਾਪਰਿਆ। ਹਾਦਸੇ ਦੌਰਾਨ, ਯੂਨਿਟ ਦੇ ਅੰਦਰ ਲਗਾਇਆ ਗਿਆ ਇੱਕ ਸਟੀਲ ਫਰੇਮ ਸਟੋਰੇਜ ਰੈਕ ਅਚਾਨਕ ਢਹਿ ਗਿਆ, ਜਿਸ ਕਾਰਨ ਲਗਭਗ 15 ਫੁੱਟ ਦੀ ਉਚਾਈ ‘ਤੇ ਸਟੋਰ ਕੀਤੇ ਗਏ ਲੋਹੇ ਦੇ ਔਜ਼ਾਰਾਂ ਦੇ ਲਗਭਗ 60-70 ਡੱਬੇ ਮੌਕੇ ‘ਤੇ ਕੰਮ ਕਰ ਰਹੀਆਂ ਕਈ ਮਹਿਲਾ ਮਜ਼ਦੂਰਾਂ ‘ਤੇ ਡਿੱਗ ਪਏ।
ਹਾਦਸੇ ਚ ਗੰਭੀਰ ਰੂਪ ਚ ਜ਼ਖਮੀ ਹੋਈਆਂ ਤਿੰਨ ਮਹਿਲਾ ਮਜ਼ਦੂਰਾਂ ਨੂੰ ਤੁਰੰਤ ਜਲੰਧਰ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਚੰਚਲ ਰਾਣੀ ਵਾਸੀ ਸੰਤੋਖਪੁਰਾ, ਜਲੰਧਰ, ਸਿੰਮੀ (35), ਸਵਰਗੀ ਵਾਸੀ ਧੋਗਰੀ, ਆਦਮਪੁਰ ਤੇ ਅਨੀਤਾ ਦੇਵੀ ਵਾਸੀ ਫੋਕਲ ਪੁਆਇੰਟ ਵਜੋਂ ਹੋਈ ਹੈ।
ਇਸ ਘਟਨਾ ਚ ਪੰਜ ਹੋਰ ਮਹਿਲਾ ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਚ ਰੱਖ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲੇ ਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here