ਡਰੱਗ ਮਾਫ਼ੀਆ ਲਈ ਸਪਸ਼ਟ ਸੰਦੇਸ਼ ਹੈ ਕਿ ਨਸ਼ੇ ਨਾਲ ਸਬੰਧਿਤ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Jalandhar ਨਗਰ ਨਿਗਮ ਨੇ Jalandhar ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਅਬਾਦਪੁਰਾ ਖੇਤਰ ਵਿੱਚ ਬਦਨਾਮ ਨਸ਼ਾ ਤਸਕਰਾਂ ਨਾਲ ਸੰਬੰਧਤ ਇੱਕ ਗੈਰ-ਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ।
ਜਾਣਕਾਰੀ ਦਿੱਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਮਨਜੀਤ ਕੌਰ ਉਰਫ ਭੰਬੋ ਅਤੇ ਮੋਹਿੰਦਰਜੀਤ ਕੌਰ ੳੁਰਫ ਲੰਬੋ ਪਤਨੀ ਹੰਸ ਰਾਜ ਦੋਵੇ ਵਾਸੀ ਅਬਾਦਪੁਰਾ Jalandhar ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਢਾਹ ਦਿੱਤਾ ਗਿਆ ਹੈ। ਦੋਵੇਂ ਮਹਿਲਾਵਾਂ ਮਸ਼ਹੂਰ ਨਸ਼ਾ ਤਸਕਰ ਹਨ। ਮਨਜੀਤ ਕੌਰ ਵਿਰੁੱਧ ਐਨਡੀਪੀਐਸ ਐਕਟ ਅਧੀਨ 3 ਐਫਆਈਆਰ ਅਤੇ ਮੋਹਿੰਦਰਜੀਤ ਕੌਰ ਵਿਰੁੱਧ ਐਨਡੀਪੀਐਸ ਐਕਟ 1 ਐਫਆਈਆਰ ਦਰਜ ਹੈ।
ਇਹ ਕਾਰਵਾਈ ਡਰੱਗ ਮਾਫ਼ੀਆ ਲਈ ਸਪਸ਼ਟ ਸੰਦੇਸ਼ ਹੈ ਕਿ ਨਸ਼ੇ ਨਾਲ ਸਬੰਧਿਤ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਵਿੱਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Jalandhar ਕਮਿਸ਼ਨਰੇਟ ਪੁਲਿਸ ਵਲੋਂ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਨੂੰ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779-100-200 ਰਾਹੀਂ ਸਾਂਝੀ ਕਰਨ। ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਪੂਰੀ ਗੁਪਤਤਾ ਦਾ ਭਰੋਸਾ ਦਿੱਤਾ ਗਿਆ ਹੈ।