Home Desh Ajnala: ਪਿੰਡ ਚਾਹੜਪੁਰ ਵਿਖੇ ਰਾਵੀ ਦਰਿਆ ਬੇਕਾਬੂ, ਖੇਤਾਂ ‘ਚ 10-10 ਫੁੱਟ ਤੱਕ...

Ajnala: ਪਿੰਡ ਚਾਹੜਪੁਰ ਵਿਖੇ ਰਾਵੀ ਦਰਿਆ ਬੇਕਾਬੂ, ਖੇਤਾਂ ‘ਚ 10-10 ਫੁੱਟ ਤੱਕ ਚੜ੍ਹੀ ਰੇਤ

37
0

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਚ ਝੋਨੇ ਦੀ ਫਸਲ ਲੱਗੀ ਹੋਈ ਸੀ।

ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਪਿੰਡ ਚਾਹੜਪੁਰ ਵਿਖੇ ਰਾਵੀ ਦਰਿਆ ਦੇ ਬੇਕਾਬੂ ਪਾਣੀ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਬੀਤੇ ਦਿਨ ਵੀਰਵਾਰ ਨੂੰ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਦਰਿਆ ‘ਚ ਪਾਣੀ ਦਾ ਵਹਾ ਇੰਨਾ ਤੇਜ਼ ਹੈ ਕਿ ਕਈ ਫੁੱਟ ਤੱਕ ਕਿਨਾਰੇ ਟੁੱਟ ਰਹੇ ਹਨ ਤੇ ਬਹੁਤ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਹੇਠ ਆ ਗਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਕਾਰਨ ਦੋ ਹਿੱਸਿਆਂ ਚ ਵੰਡ ਗਈ ਹੈ। ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ 33 ਕਿੱਲੇ ਚੋਂ ਅੱਧੀ ਜ਼ਮੀਨ ਦਰਿਆ ਦੇ ਦੂਜੇ ਪਾਸੇ ਰਹਿ ਗਈ ਹੈ। ਹੋਰ ਕਿਸਾਨਾਂ ਨੇ ਵੀ ਆਪਣੇ ਨੁਕਸਾਨ ਬਾਰੇ ਗੰਭੀਰ ਚਿੰਤਾ ਜਤਾਈ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਚ ਝੋਨੇ ਦੀ ਫਸਲ ਲੱਗੀ ਹੋਈ ਸੀ। ਦਰਿਆ ਚ ਉਫ਼ਾਨ ਕਾਰਨ ਫਸਲਾਂ ਡੁੱਬ ਗਈਆਂ ਤੇ ਜਦੋਂ ਪਾਣੀ ਉੱਤਰ ਗਿਆ ਤਾਂ ਖੇਤਾਂ ਚ 10-10 ਫੁੱਟ ਤੱਕ ਰੇਤ ਚੜ੍ਹ ਗਈ। ਉਨ੍ਹਾਂ ਨੇ ਕਿਹਾ ਇਹ ਰੇਤ ਹਟਾਉਣ ਲਈ ਸਾਨੂੰ ਮਦਦ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਹ ਰੇਤ ਸਾਡੀ ਮਾਲਕੀ ਜ਼ਮੀਨ ਚ ਹੈ। ਅਜਿਹੇ ਚ ਇਸ ਰੇਤ ਤੇ ਸਾਡਾ ਹੱਕ ਹੈ, ਪਰ ਪਹਿਲੇ ਵੀ ਠੇਕੇਦਾਰ ਆ ਕੇ ਇਸ ਨੂੰ ਚੁੱਕ ਲੈਂਦੇ ਹਨ। ਅਜਿਹੇ ‘ਚ ਇਸ ਵਾਰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।
ਸਰਵਣ ਸਿੰਘ ਪੰਧੇਰ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਅਸਥਾਈ ਪੁੱਲ ਬਣਾਏ ਤਾਂ ਜੋ ਕਿਸਾਨ ਆਪਣੀ ਰੇਤ ਹਟਾ ਸਕਣ ਤੇ ਖੇਤੀਬਾੜੀ ਦਾ ਕੰਮ ਮੁੜ ਸ਼ੁਰੂ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਦੋਂ ਰੇਤ ਵੇਚਣ ਦਾ ਹੱਕ ਆਪਣੇ ਕੋਲ ਰੱਖਦੀ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਤੁਰੰਤ ਕਾਰਵਾਈ ਕਰੇ।
ਪੰਧੇਰ ਨੇ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਗਠਨਾਂ ਤੇ ਸੇਵਾ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਘੜੀ ਚ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁੱਲ ਬਣੇ ਤਾਂ ਟਰੈਕਟਰਾਂ ਤੇ ਜੇਸੀਬੀ ਦੀ ਸਹਾਇਤਾ ਨਾਲ ਦਰਿਆ ਦੇ ਕੰਢੇ ਦੀ ਰੇਤ ਹਟਾਈ ਜਾਵੇ ਤਾਂ ਜੋ ਆਉਣ ਵਾਲੀ ਫਸਲ ਬੀਜਣ ਦੀ ਪ੍ਰਕਿਰਿਆ ਸਮੇਂ ਤੇ ਹੋ ਸਕੇ।

LEAVE A REPLY

Please enter your comment!
Please enter your name here