Home Desh Punjab ‘ਚ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ, ਸੂਭੇ ਭਰ ‘ਚ 1822...

Punjab ‘ਚ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ, ਸੂਭੇ ਭਰ ‘ਚ 1822 ਕੇਂਦਰ ਕੀਤੇ ਗਏ ਸਥਾਪਤ, ਸੀਐਮ ਮਾਨ ਖੁਦ ਲੈਣਗੇ ਜਾਇਜ਼ਾ

43
0

ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ ਤੇ ਨਾਲ ਹੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

ਹੜ੍ਹ ਦੀ ਮਾਰ ਦੇ ਵਿਚਕਾਰ ਪੰਜਾਬ ਚ 16 ਸਤੰਬਰ ਯਾਨੀ ਕਿ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 1822 ਖਰੀਦ ਕੇਂਦਰ ਸਥਾਪਤ ਕੀਤੇ ਹਨ। ਇਸ ਬਾਰ ਝੋਨੇ ਦੀ ਖਰੀਦ ਦਾ 190 ਲੱਖ ਟਨ ਦਾ ਟੀਚਾ ਰੱਖਿਆ ਗਿਆ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆੜ੍ਹਤੀਆਂ ਤੋਂ ਮੈਪਿੰਗ ਤੋਂ ਬਾਅਦ ਹੀ ਫਸਲ ਮੰਡੀਆਂ ਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਝੋਨੇ ਨੂੰ ਵੇਚਣ ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੜ੍ਹ ਦੇ ਮੀਂਹ ਕਾਰਨ ਇਸ ਵਾਰ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਇਸ ਵਾਰ ਝੋਨੇ ਦੀ ਫਸਲ ਚ ਨਮੀ ਰਹਿ ਸਕਦੀ ਹੈ।

ਸੀਐਮ ਮਾਨ ਖੁਦ ਲੈਣਗੇ ਜਾਇਜ਼ਾ

ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ ਤੇ ਨਾਲ ਹੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਖੁਦ ਮੰਡੀਆਂ ਦਾ ਜਾਇਜ਼ਾ ਲੈਣਗੇ। ਸੀਐਮ ਮਾਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਕਿਸੇ ਨੂੰ ਵੀ ਮੰਨ-ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਮੰਡੀਆਂ ਚ ਜਾ ਕੇ ਚੈਕਿੰਗ ਕਰਨਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਾਰੇ ਪ੍ਰਬੰਧ ਮੁਕੰਮਲ

ਫਸਲ ਦੀ ਗੁਣਵੱਤਾ ਤੇ ਨਮੀ ਦੀ ਜਾਂਚ ਲਈ ਆੜਤੀਆਂ ਤੋਂ ਮੈਪਿੰਗ ਜ਼ਰੂਰੀ ਹੈ। ਮੰਡੀ ਬੋਰਡ ਦੇ ਅਨੁਸਾਰ ਬਿਜਲੀ, ਪੀਣ ਦੇ ਪਾਣੀ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤਾ ਜਾ ਚੁੱਕੇ ਹਨ। ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਵੀ ਮੰਡੀਆਂ ਨੂੰ ਦੁਬਾਰਾ ਸ਼ੁਰੂ ਕਰ ਲਈ ਵਿਸ਼ੇਸ਼ ਅਭਿਆਮਾ ਚਲਾਇਆ ਹੈ ਤਾਂ ਜੋ ਪਾਣੀ ਤੇ ਗਾਦ ਨੂੰ ਕੱਢਿਆ ਜਾ ਸਕੇ ਤੇ 19 ਸਤੰਬਰ ਤੱਕ ਸਾਰੀ ਹੀ ਮੰਡੀਆਂ ਨੂੰ ਖਰੀਦ ਦੇ ਸੀਜ਼ਨ ਲਈ ਤਿਆਰ ਕੀਤਾ ਜਾ ਸਕੇ।

ਕੰਬਾਈਨ ਨਾਲ ਕਟਾਈ ਤੇ ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਰੋਕ

ਸ਼ਾਮ 6 ਵਜੇ ਤੋਂ ਸਵੇਰ 10 ਵਜੇ ਤੱਕ ਕੰਬਾਈਨ ਰਾਹੀਂ ਝੋਨੇ ਦੀ ਵਾਢੀ ਤੇ ਰੋਕ ਲਗਾ ਦਿੱਤੀ ਗਈ ਹੈ। ਨਾਲ ਹੀ ਪਰਾਲੀ ਸਾੜਨ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਚੇਤਾਵਾਨੀ ਦਿੱਤੀ ਹੈ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਡੀਸੀ ਵੱਲੋਂ ਇਸ ਸਬੰਧ ਚ ਹੁਕਮ ਜਾਰੀ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here